ਵਾਅਦਾ ਪੂਰਾ ਨਾ ਕਰਨ ''ਤੇ ਡਰੀਮ ਇਲੈਵਨ ਨੂੰ 2 ਲੱਖ ਦਾ ਜ਼ੁਰਮਾਨਾ

02/29/2020 2:28:04 PM

ਕੈਥਲ—ਜ਼ਿਲਾ ਉਪਭੋਕਤਾ ਕਸ਼ਟ ਨਿਵਾਰਨ ਫੋਰਮ ਨੇ ਮੁੰਬਈ ਦੀ ਇਕ ਕੰਪਨੀ ਡਰੀਮ ਇਲੈਵਨ ਨੂੰ ਆਪਣਾ ਵਾਅਦਾ ਪੂਰਾ ਨਾ ਕਰਨ 'ਤੇ ਕੁੱਲ 2 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ | 
ਕੀ ਹੈ ਮਾਮਲਾ
ਜ਼ਿਲੇ ਦੇ ਪਿੰਡ ਬਾਲੂ ਨਿਵਾਸੀ ਬਲਿੰਦਰ ਰਾਪਡੀਆ ਪੁੱਤਰ ਰਾਜਪਾਲ ਨੇ 5 ਜੂਨ 2019 ਨੂੰ ਹਾਈ ਕੋਰਟ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਨਲਾਈਨ ਕਾਂਟੈਸਟ ਡਰੀਮ ਫੈਂਟੈਂਸੀ ਲੀਗ 2018 ਪ੍ਰੀਮੀਅਮ ਲੀਗ ਟੀ-20 ਜੋ ਅਗਸਤ-ਸਤੰਬਰ 2018 'ਚ ਹੋਣੇ ਸਨ ਉਸ 'ਚ ਹਿੱਸਾ ਲੈ ਕੇ ਪੂਰੀ ਰਾਸ਼ੀ ਭਰਨ ਦੇ ਬਾਅਦ ਇਨਾਮ ਜਿੱਤਿਆ ਸੀ | ਉਸ ਦੇ ਬਾਅਦ ਪਟਿਸ਼ਨਕਰਤਾ ਨੇ ਦੋਸ਼ ਲਗਾਇਆ ਕਿ ਉਸ ਨੂੰ ਇਸ ਈ-ਮੇਲ ਵੀ ਕੰਪਨੀ ਵਲੋਂ ਇਨਾਮ ਜਿੱਤਣ ਦੀ ਪ੍ਰਾਪਤ ਹੋਈ ਜਿਸ ਦੇ ਤਹਿਤ 24 ਨਵੰਬਰ 2018 ਆਈ.ਸੀ.ਸੀ. ਵੂਮਨ ਟੀ-20 ਵਰਲਡ ਕੱਪ ਫਾਈਨਲ ਪ੍ਰਤੀਯੋਗਿਤਾ ਜੋ ਸਰ ਵਿਵਿਯਨ ਰਿਚਡਰਸ ਸਟੇਡੀਅਮ ਨਾਰਥ ਸਾਊਾਡ ਐਾਟੀਗੁਆ ਅਤੇ ਬਾਰਬੁਡਾ 'ਚ ਹੋਣਾ ਸੀ, ਉਸ ਦਾ ਸਾਰਾ ਖਰਚ ਆਈਲੈਂਡ ਪੈਰਾਡਾਈਸ ਨੇ ਦੇਣ ਦਾ ਵਾਇਦਾ ਕੀਤਾ ਸੀ | ਇਸ ਦੇ ਨਾਲ ਇਕ ਆਦਮੀ ਲਿਜਾਣ ਲਈ ਵੀ ਕਿਹਾ ਗਿਆ ਸੀ ਪਰ ਕੰਪਨੀ ਆਪਣਾ ਇਹ ਵਾਅਦਾ ਪੂਰਾ ਕਰਨ 'ਚ ਨਾਕਾਮ ਰਹੀ |
ਇਹ ਕਿਹਾ ਫੋਰਮ ਨੇ 
ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਕੋਰਟ ਦੇ ਪ੍ਰਧਾਨ ਦੀਨਾਨਾਥ ਅਰੋੜਾ, ਮੈਂਬਰ ਸੁਮਨ ਰਾਣਾ ਅਤੇ ਰਾਜਬੀਰ ਸਿੰਘ ਨੇ ਪਾਇਆ ਕਿ ਕੰਪਨੀ ਵਲੋਂ ਆਪਣੀ ਕਹੀ ਗੱਲ ਪੂਰੀ ਨਹੀਂ ਕੀਤੀ ਗਈ, ਜਿਸ ਦੇ ਤਹਿਤ ਉਨ੍ਹਾਂ ਨੇ ਸ਼ਿਕਾਇਤਕਰਤਾਵਾਂ ਨੂੰ 2 ਵਿਅਕਤੀਆਂ ਦੀਆਂ ਟਿਕਟਾਂ ਦਾ ਖਰਚ 1 ਲੱਖ 60 ਹਜ਼ਾਰ ਰੁਪਏ ਅਤੇ 40,000 ਰੁਪਏ ਬਤੌਰ ਖਾਣਾ-ਪੀਣਾ ਅਤੇ ਰਹਿਣ ਲਈ 2 ਦਿਨ, 2 ਵਿਅਕਤੀਆਂ ਦੇ ਲਈ ਕੁੱਲ ਵਿਆਜ਼ ਸਮੇਤ 2 ਲੱਖ ਰੁਪਏ ਡਰੀਮ ਇਲੈਵਨ ਕੰਪਨੀ ਨੂੰ ਦੇਣ ਦੇ ਆਦੇਸ਼ ਦਿੱਤੇ |  
 


Aarti dhillon

Content Editor

Related News