ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦਾ ਟੀਚਾ ਦਿਲ ਖਿੱਚਵਾਂ: IFAD

12/13/2017 2:42:03 PM

ਨਵੀਂ ਦਿੱਲੀ—ਰੋਮ ਸਥਿਤ ਕੌਮਾਂਤਰੀ ਖੇਤੀਬਾੜੀ ਵਿਕਾਸ ਫੰਡ (ਆਈ. ਐੱਫ. ਏ. ਡੀ.) ਦੇ ਚੇਅਰਮੈਨ ਗਿਲਬਰਟ ਹੌਂਗਬੋ ਨੇ ਕਿਹਾ ਕਿ ਭਾਰਤ ਨੇ ਸਾਲ 2022 ਤੱਕ ਕਿਸਾਨਾਂ ਦੀ ਕਮਾਈ ਨੂੰ ਦੁੱਗਣਾ ਕਰਨ ਦਾ ਦਿਲ ਖਿੱਚਵਾਂ ਟੀਚਾ ਤੈਅ ਕੀਤਾ ਹੈ ਤੇ ਦੇਸ਼ ਇਸ ਟੀਚੇ ਨੂੰ ਹਾਸਲ ਕਰਨ ਤੋਂ ਦੂਰ ਨਹੀਂ ਰਹੇਗਾ।
ਹੌਂਗਬੋ ਪੱਛਮੀ ਅਫਰੀਕੀ ਰਾਸ਼ਟਰ ਟੋਗੋ ਦੇ ਸਾਬਕਾ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ ਕਿ ਆਈ. ਐੱਫ. ਏ. ਡੀ. ਇਲੈਕਟ੍ਰਾਨਿਕ ਰਾਸ਼ਟਰੀ ਖੇਤੀਬਾੜੀ ਬਾਜ਼ਾਰ (ਈ. ਨਾਮ) ਵਰਗੇ ਖੇਤੀਬਾੜੀ ਪ੍ਰੋਗਰਾਮਾਂ ਨੂੰ ਵਧਾਉਣ ਲਈ ਭਾਰਤ ਨਾਲ ਹਿੱਸੇਦਾਰੀ ਕਰਨ ਦਾ ਚਾਹਵਾਨ ਹੈ।


Related News