ਡਾ. ਰੈੱਡੀਜ਼ ਵੱਲੋਂ ਸਪੂਤਨਿਕ-ਵੀ ਦੀ ਸਪਲਾਈ ਸ਼ੁਰੂ, ਜਾਣੋ ਕਿੱਥੋਂ ਲੱਗੇਗਾ ਟੀਕਾ
Wednesday, Sep 08, 2021 - 08:16 AM (IST)
ਹੈਦਰਾਬਾਦ- ਡਾ. ਰੈੱਡੀਜ਼ ਲੈਬੋਰੇਟਰੀਜ਼ ਨੇ ਰੂਸ ਦੇ ਕੋਵਿਡ-19 ਟੀਕੇ ਸਪੂਤਨਿਕ-ਵੀ ਦੀ ਪਹਿਲੀ ਖੁਰਾਕ ਲਈ ਸਾਂਝੇਦਾਰ ਹਸਪਤਾਲਾਂ ਵਿਚ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਹੁਣ ਤੱਕ ਸੀਰਮ ਇੰਸਟੀਚਿਊਟ ਦੇ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਦੇ ਕੋਵੈਕਸੀਨ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ।
ਫਾਰਮਾ ਕੰਪਨੀ ਡਾ. ਰੈੱਡੀਜ਼ ਨੇ ਕਿਹਾ ਕਿ ਰੂਸੀ ਟੀਕਾ 21 ਦਿਨਾਂ ਦੇ ਅੰਤਰਾਲ ਨਾਲ ਦੋ ਖੁਰਾਕਾਂ ਵਿਚ ਦਿੱਤਾ ਜਾਂਦਾ ਹੈ ਅਤੇ ਇਸ ਦੀਆਂ ਦੋਵੇਂ ਖੁਰਾਕਾਂ ਇਕੋ ਹਸਪਤਾਲ ਤੋਂ ਲਈਆਂ ਜਾਣੀਆਂ ਚਾਹੀਦੀਆਂ ਹਨ। ਹੈਦਰਾਬਾਦ ਦੀ ਫਾਰਮਾ ਕੰਪਨੀ ਨੇ ਕਿਹਾ ਕਿ ਉਸ ਨੇ ਦੇਸ਼ ਭਰ ਦੇ ਆਪਣੇ ਸਹਿਯੋਗੀ ਹਸਪਤਾਲਾਂ ਨੂੰ ਸਪੂਤਨਿਕ-ਵੀ ਟੀਕੇ ਦੇ ਪਹਿਲੀ ਖੁਰਾਕ ਲਈ ਸਪਲਾਈ ਸ਼ੁਰੂ ਕੀਤੀ ਹੈ ਅਤੇ ਜਿਹੜੇ ਲੋਕ ਰੂਸੀ ਟੀਕੇ ਨਾਲ ਟੀਕਾਕਰਨ ਕਰਵਾਉਣਾ ਚਾਹੁੰਦੇ ਹਨ ਉਹ ਇਹ ਪਤਾ ਕਰਨ ਲਈ ਸਾਡੀ ਅਧਿਕਾਰਤ ਸਾਈਟ 'ਤੇ ਜਾ ਸਕਦੇ ਹਨ ਕਿ ਇਹ ਉਨ੍ਹਾਂ ਦੇ ਖੇਤਰ ਵਿਚ ਉਪਲਬਧ ਹੈ ਜਾਂ ਨਹੀਂ।
ਇੱਥੇ ਦੇਖੋ ਤੁਹਾਡੇ ਸ਼ਹਿਰ 'ਚ ਸਪੂਤਨਿਕ-ਵੀ ਉਪਲਬਧ ਹੈ ਜਾਂ ਨਹੀਂ-
ਭਾਰਤੀ ਫਾਰਮਾ ਕੰਪਨੀ ਨੇ ਸਪੂਤਨਿਕ-ਵੀ ਦੀ ਉਪਲਬਧਤਾ ਦੀ ਜਾਣਕਾਰੀ ਲਈ ਇਕ ਵੈੱਬਸਾਈਟ ਸ਼ੁਰੂ ਕੀਤੀ ਹੈ। ਇਸ ਵਿਚ ਸ਼ਹਿਰਾਂ, ਹਸਪਤਾਲਾਂ ਦੀ ਸੂਚੀ ਹੈ ਜਿੱਥੇ ਟੀਕੇ ਉਪਲਬਧ ਹੋਣਗੇ। ਇਹ ਜਾਣਕਾਰੀ ''www.drreddys.com/sputnik-vaccine'' ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ - ਮਹਿੰਗਾਈ 'ਤੇ ਬ੍ਰੇਕ, ਮਾਂਹ ਤੇ ਅਰਹਰ ਦਰਾਮਦ ਕਰਨ ਦੀ ਮਿਲੀ ਹਰੀ ਝੰਡੀ
ਗੌਰਤਲਬ ਹੈ ਕਿ ਡਾ. ਰੈੱਡੀਜ਼ ਲੈਬੋਰੇਟਰੀਜ਼ ਨੇ ਭਾਰਤ ਵਿਚ ਸਪੂਤਨਿਕ-ਵੀ ਦੀ ਸਪਲਾਈ ਲਈ ਰੂਸ ਦੇ ਆਰ. ਡੀ. ਆਈ. ਐੱਫ. ਨਾਲ ਸਮਝੌਤਾ ਕੀਤਾ ਹੈ। ਡਾ. ਰੈੱਡੀਜ਼ ਦੇ ਬੁਲਾਰੇ ਨੇ ਦੱਸਿਆ ਕਿ ਪਹਿਲੀ ਖੁਰਾਕ ਦੀ ਸਪਲਾਈ ਤੋਂ ਬਾਅਦ ਦੂਜੀ ਖੁਰਾਕ ਦੀ ਬਰਾਬਰ ਮਾਤਰਾ ਵਿਚ ਸਪਲਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ - Upcoming Cars : ਟਾਟਾ, ਮਹਿੰਦਰਾ ਜਲਦ ਲਿਆ ਰਹੀਆਂ ਹਨ ਨਵੀਆਂ ਕਾਰਾਂ