ਡਾ. ਰੈੱਡੀ ਮੌਜੂਦਾ ਵਿੱਤੀ ਵਰ੍ਹੇ ''ਚ ਕਰੇਗੀ 1,000 ਕਰੋੜ ਰੁ: ਦਾ ਪੂੰਜੀਗਤ ਖ਼ਰਚ
Monday, May 24, 2021 - 02:45 PM (IST)
ਨਵੀਂ ਦਿੱਲੀ- ਪ੍ਰਮੁੱਖ ਫਾਰਮਾ ਕੰਪਨੀ ਡਾ. ਰੈੱਡੀ ਲੈਬੋਰੇਟਰੀਜ਼ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਲਗਭਗ 1,000 ਕਰੋੜ ਰੁਪਏ ਦਾ ਪੂੰਜੀਗਤ ਖ਼ਰਚ ਦਾ ਟੀਚਾ ਨਿਰਧਾਰਤ ਕੀਤਾ ਹੈ। ਕੰਪਨੀ ਮੌਜੂਦਾ ਵਿੱਤੀ ਵਰ੍ਹੇ ਅਤੇ ਇਸ ਤੋਂ ਅੱਗੇ ਵੀ ਵਿਕਾਸ ਨੂੰ ਕਾਇਮ ਰੱਖਣ ਲਈ ਉਤਸ਼ਾਹਤ ਹੈ। ਹੈਦਰਾਬਾਦ ਦੀ ਕੰਪਨੀ ਨੇ ਬੀਤੇ ਵਿੱਤੀ ਸਾਲ 2020-32 ਵਿਚ ਲਗਭਗ 1000 ਕਰੋੜ ਰੁਪਏ ਨਿਵੇਸ਼ ਕੀਤਾ ਸੀ।
ਡਾ. ਰੈੱਡੀ ਲੈਬੋਰੇਟਰੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਇਰੇਜ਼ ਇਜ਼ਰਾਇਲੀ ਨੇ ਵਿਸ਼ਲੇਸ਼ਕ ਸੰਮੇਲਨ ਵਿਚ ਕਿਹਾ, ''ਜੇਕਰ ਸਭ ਠੀਕ ਰਿਹਾ ਤਾਂ ਪੂੰਜੀਗਤ ਖ਼ਰਚ ਪਿਛਲੇ ਸਾਲ ਜਿੰਨੀ ਹੀ ਕਰਾਂਗੇ ਜਾਂ ਥੋੜ੍ਹਾ ਵਾਧੂ ਹੋਵੇਗਾ।''
ਉਨ੍ਹਾਂ ਕਿਹਾ ਕਿ ਹਾਲਾਂਕਿ, ਇਹ ਕੋਵਿਡ ਦੀ ਸਥਿਤੀ 'ਤੇ ਨਿਰਭਰ ਕਰੇਗਾ ਕਿ ਕੰਪਨੀ ਵਿੱਤੀ ਸਾਲ ਦੌਰਾਨ ਕਿੰਨਾ ਨਿਵੇਸ਼ ਕਰ ਸਕੇਗੀ। ਚਾਲੂ ਵਿੱਤੀ ਸਾਲ ਲਈ ਵਿਕਾਸ ਸੰਭਾਵਨਾਵਾਂ 'ਤੇ ਇਜ਼ਰਾਇਲੀ ਨੇ ਕਿਹਾ, ''ਗਲੋਬਲ ਮਹਾਮਾਰੀ ਕਾਰਨ ਮੌਜੂਦਾ ਕਾਰੋਬਾਰੀ ਮਾਹੌਲ ਅਨਿਸ਼ਚਿਤਤ ਬਣਿਆ ਹੋਇਆ ਹੈ। ਸਾਡਾ ਮੰਨਣਾ ਹੈ ਕਿ ਨੀਂਹ ਠੋਸ ਹੈ ਅਤੇ ਵਿੱਤੀ ਸਾਲ 2021-22 ਵਿਚ ਅਤੇ ਉਸ ਤੋਂ ਬਾਅਦ ਵੀ ਵਿਕਾਸ ਨੂੰ ਬਣਾਈ ਰੱਖਣ ਲਈ ਸਾਡੇ ਕੋਲ ਕਈ ਕਾਰਕ ਹਨ।'' ਉਨ੍ਹਾਂ ਕਿਹਾ ਕਿ ਡਾ. ਰੈੱਡੀ ਕੋਲ 31 ਮਾਰਚ 2021 ਤੱਕ 751 ਕਰੋੜ ਰੁਪਏ ਦੀ ਸਰਪਲਸ ਨਕਦੀ ਸੀ।