ਸ਼ੁੱਕਰਵਾਰ USA ਬਾਜ਼ਾਰਾਂ 'ਚ ਰਿਹਾ ਜੋਸ਼, ਡਾਓ ਇੰਨੀ ਬੜ੍ਹਤ 'ਚ ਬੰਦ

10/12/2019 10:17:35 AM

ਵਾਸ਼ਿੰਗਟਨ— ਸ਼ੁੱਕਰਵਾਰ ਨੂੰ ਵਾਲ ਸਟ੍ਰੀਟ 'ਚ ਕਾਰੋਬਾਰ ਸ਼ਾਨਦਾਰ ਰਿਹਾ। ਯੂ. ਐੱਸ. ਅਤੇ ਚੀਨ ਵਿਚਕਾਰ ਵਪਾਰ ਡੀਲ ਹੋਣ ਦੀ ਸੰਭਾਵਨਾ ਨਾਲ ਨਿਵੇਸ਼ਕਾਂ ਨੇ ਖੁੱਲ੍ਹੇ ਦਿਲ ਨਾਲ ਖਰੀਦਦਾਰੀ ਕੀਤੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਕਿ ਚੀਨ ਅਤੇ ਯੂ. ਐੱਸ. ਇਕ ਮਹੱਤਵਪੂਰਣ ਵਪਾਰ ਸਮਝੌਤੇ ਦੇ ਪਹਿਲੇ ਪੜਾਅ 'ਤੇ ਪਹੁੰਚ ਗਏ ਹਨ। ਇਨ੍ਹਾਂ ਖਬਰਾਂ ਵਿਚਕਾਰ ਡਾਓ ਜੋਂਸ 319.92 ਅੰਕ ਯਾਨੀ 1.2 ਫੀਸਦੀ ਚੜ੍ਹ ਕੇ 26,816.59 ਦੇ ਪੱਧਰ 'ਤੇ ਜਾ ਪੁੱਜਾ। ਤਕਨਾਲੋਜੀ ਸੈਕਟਰ 'ਚ ਸਭ ਤੋਂ ਵੱਧ ਤੇਜ਼ੀ ਐਪਲ ਦੇ ਸਟਾਕਸ 'ਚ ਦੇਖਣ ਨੂੰ ਮਿਲੀ, ਜੋ ਆਲਟਾਈਮ ਹਾਈ 'ਤੇ ਪਹੁੰਚੇ।


ਫੇਸਬੁੱਕ, ਐਮਾਜ਼ੋਨ ਅਤੇ ਗੂਗਲ ਦੀ ਅਲਫਾਬੇਟ ਦੇ ਸਟਾਕਸ ਘੱਟੋ-ਘੱਟ 0.5 ਫੀਸਦੀ ਤਕ ਮਜਬੂਤ ਹੋਏ। ਬੈਂਕ ਆਫ ਅਮਰੀਕਾ ਤੇ ਜੇ. ਪੀ. ਮਾਰਗਨ 'ਚ 1.6 ਫੀਸਦੀ ਦੀ ਤੇਜ਼ੀ ਨਾਲ ਬੈਂਕ ਸਟਾਕਸ ਨੇ ਵੀ ਬੜ੍ਹਤ ਦਰਜ ਕੀਤੀ। ਯੂ. ਐੱਸ. ਤੇ ਚੀਨ ਟਰੇਡ ਵਾਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਸਟਾਕਸ 'ਚ ਚਿਪ ਫਰਮਾਂ 'ਚੋਂ ਮਾਈਕਰੋਨ ਤਕਨਾਲੋਜੀ ਦਾ ਪ੍ਰਦਰਸ਼ਨ ਖਰ੍ਹਾ ਰਿਹਾ, ਇਸ ਨੇ 4 ਫੀਸਦੀ ਤਕ ਦਾ ਉਛਾਲ ਦਰਜ ਕੀਤਾ।

ਸਟਾਕ ਮਾਰਕੀਟ 'ਚ ਵਧੀ ਖਰੀਦਦਾਰੀ ਨਾਲ S&P 500 ਇੰਡੈਕਸ 1.1 ਫੀਸਦੀ ਦੀ ਤੇਜ਼ੀ ਨਾਲ 2,970.27 ਦੇ ਪੱਧਰ 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 1.3 ਫੀਸਦੀ ਦੀ ਮਜਬੂਤੀ ਨਾਲ 8,057.04 ਦੇ ਪੱਧਰ 'ਤੇ ਬੰਦ ਹੋਇਆ। ਸ਼ੁੱਕਰਵਾਰ ਦੀ ਤੇਜ਼ੀ ਨਾਲ ਯੂ. ਐੱਸ. ਬਾਜ਼ਾਰਾਂ 'ਚ ਪਿਛਲੇ ਲਗਾਤਾਰ ਤਿੰਨ ਹਫਤੇ ਰਹੀ ਗਿਰਾਵਟ ਸਮਾਪਤ ਹੋ ਗਈ। ਡਾਓ ਤੇ ਐੱਸ. ਐਂਡ ਪੀ.-500 ਨੇ ਹਫਤੇ 'ਚ ਕ੍ਰਮਵਾਰ 0.9 ਤੇ 0.6 ਫੀਸਦੀ ਦੀ ਮਜਬੂਤੀ ਦਰਜ ਕੀਤੀ ਹੈ। ਉੱਥੇ ਹੀ, ਨੈਸਡੈਕ ਬੀਤੇ ਹਫਤੇ ਦੇ ਮੁਕਾਬਲੇ ਇਸ ਹਫਤੇ 0.9 ਫੀਸਦੀ ਦਾ ਉਛਾਲ ਦਰਜ ਕਰਦੇ ਹੋਏ ਬੰਦ ਹੋਇਆ ਹੈ।


Related News