ਸੋਮਵਾਰ U.S. ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ, ਡਾਓ 'ਚ ਇੰਨਾ ਉਛਾਲ

08/20/2019 8:03:02 AM

ਵਾਸ਼ਿੰਗਟਨ— ਸੋਮਵਾਰ ਵਾਲ ਸਟ੍ਰੀਟ 'ਚ 'ਚ ਕਾਰੋਬਾਰ ਸ਼ਾਨਦਾਰ ਰਿਹਾ। ਟ੍ਰੈਜ਼ਰੀ ਯੀਲਡ 'ਚ ਸੁਧਾਰ ਤੇ ਟਰੰਪ ਸਰਕਾਰ ਵੱਲੋਂ ਚਾਈਨਿਜ਼ ਤਕਨਾਲੋਜੀ ਕੰਪਨੀ ਹੁਵਾਈ ਨੂੰ ਰਾਹਤ ਦੇਣ ਨਾਲ ਇਕੁਇਟੀ ਬਾਜ਼ਾਰ 'ਚ ਮਜਬੂਤੀ ਦਰਜ ਕੀਤੀ ਗਈ। ਡਾਓ ਜੋਂਸ, ਐੱਸ. ਐਂਡ ਪੀ.-500 ਇੰਡੈਕਸ ਅਤੇ ਨੈਸਡੈਕ ਕੰਪੋਜ਼ਿਟ ਹਰੇ ਨਿਸ਼ਾਨ 'ਚ ਬੰਦ ਹੋਏ ਹਨ।
 

 

ਡਾਓ ਜੋਂਸ 249.78 ਅੰਕ ਯਾਨੀ 1 ਫੀਸਦੀ ਚੜ੍ਹ ਕੇ 26,135.79 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐਨਰਜ਼ੀ ਤੇ ਤਨਾਲੋਜੀ ਸੈਕਟਰ ਦੇ ਬਿਹਤਰ ਪ੍ਰਦਰਸ਼ਨ ਨਾਲ ਐੱਸ. ਐਂਡ ਪੀ.-500 ਇੰਡੈਕਸ 1.2 ਫੀਸਦੀ ਦੀ ਮਜਬੂਤੀ 'ਚ 2,923.65 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਇਲਾਵਾ ਤੀਜਾ ਪ੍ਰਮੁੱਖ ਇੰਡੈਕਸ ਨੈਸਡੈਕ ਕੰਪੋਜ਼ਿਟ ਵੀ 1.4 ਫੀਸਦੀ ਦੀ ਸ਼ਾਨਦਾਰ ਤੇਜ਼ੀ ਨਾਲ 8 ਹਜ਼ਾਰ ਤੋਂ ਪਾਰ 8,002.81 ਦੇ ਪੱਧਰ 'ਤੇ ਬੰਦ ਹੋਣ 'ਚ ਸਫਲ ਰਿਹਾ।
ਬੀਤੇ ਕਾਰੋਬਾਰੀ ਦਿਨ 10 ਸਾਲਾ ਟ੍ਰੈਜ਼ਰੀ ਯੀਲਡ 1.54 ਫੀਸਦੀ ਤੋਂ ਵੱਧ ਕੇ ਲਗਭਗ 1.6 ਫੀਸਦੀ 'ਤੇ ਜਾ ਪੁੱਜਾ। ਯੀਲਡ 'ਚ ਮਜਬੂਤੀ ਨਾਲ ਬੈਂਕਿੰਗ ਸਟਾਕਸ 'ਚ ਤੇਜ਼ੀ ਦਰਜ ਹੋਈ। ਜੀ. ਪੀ. ਮਾਰਗਨ ਚੇਜ਼ ਨਾਲ ਬੈਂਕ ਆਫ ਅਮਰੀਕਾ ਦੇ ਸਟਾਕਸ 0.9 ਫੀਸਦੀ ਦੀ ਮਜਬੂਤੀ 'ਚ ਬੰਦ ਹੋਏ। ਸਿਟੀਗਰੁੱਪ 'ਚ 1.3 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਪਿਛਲੇ ਹਫਤੇ 10 ਸਾਲਾ ਬਾਂਡ ਦੀ ਯੀਲਡ ਤਿੰਨ ਸਾਲਾਂ ਦੇ ਹੇਠਲੇ ਪੱਧਰ 'ਤੇ ਚਲੀ ਗਈ ਸੀ ਤੇ ਇਹ 2 ਸਾਲਾ ਬਾਂਡ ਦੀ ਯੀਲਡ ਨਾਲੋਂ ਵੀ ਘੱਟ ਹੋ ਗਈ ਸੀ। ਇਸ ਨਾਲ ਬਾਜ਼ਾਰ 'ਚ ਮੰਦੀ ਦਾ ਖਦਸ਼ਾ ਵਧਣ ਨਾਲ ਇਕੁਇਟੀ 'ਚ ਕਾਰੋਬਾਰ ਫਿੱਕਾ ਰਿਹਾ ਸੀ।


Related News