US ਬਾਜ਼ਾਰ ਗ੍ਰੀਨ ਨਿਸ਼ਾਨ 'ਤੇ ਬੰਦ, ਡਾਓ ਜੋਂਸ ਵਿਚ ਹਲਕਾ ਉਛਾਲ

11/28/2019 8:18:21 AM

ਨਵੀਂ ਦਿੱਲੀ— ਇਕਨੋਮੀ ਸੰਬੰਧੀ ਹਾਂ-ਪੱਖੀ ਖਬਰਾਂ ਮਿਲਣ ਨਾਲ ਯੂ. ਐੱਸ. ਬਾਜ਼ਾਰ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਹਾਲਾਂਕਿ, ਸਟਾਕਸ 'ਚ ਬੜ੍ਹਤ ਹਲਕੀ ਰਹੀ। ਡਾਓ ਜੋਂਸ 42.32 ਅੰਕ ਯਾਨੀ 0.15 ਫੀਸਦੀ ਚੜ੍ਹ ਕੇ 28,164 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਐੱਸ. ਐਂਡ ਪੀ.-500 ਇੰਡੈਕਸ 0.42 ਫੀਸਦੀ ਦੀ ਮਜਬੂਤੀ ਨਾਲ 3,154 'ਤੇ ਬੰਦ ਹੋਇਆ।

 

ਨੈਸਡੈਕ ਕੰਪੋਜ਼ਿਟ 0.66 ਫੀਸਦੀ ਦੀ ਬੜ੍ਹਤ ਨਾਲ 8,705 ਦੇ ਪੱਧਰ 'ਤੇ ਬੰਦ ਹੋਇਆ। ਬੁੱਧਵਾਰ ਨੂੰ ਬਾਜ਼ਾਰ ਦੀ ਤੇਜ਼ੀ 'ਚ ਸਭ ਤੋਂ ਵੱਧ ਯੋਗਦਾਨ ਐਪਲ ਤੇ ਫੇਸਬੁੱਕ ਦਾ ਰਿਹਾ। ਇਨ੍ਹਾਂ ਦੋਹਾਂ ਨੇ ਕ੍ਰਮਵਾਰ 1.3 ਫੀਸਦੀ ਤੇ 1.5 ਫੀਸਦੀ ਦੀ ਤੇਜ਼ੀ ਦਰਜ ਕੀਤੀ। ਉੱਥੇ ਹੀ, ਐਮਾਜ਼ੋਨ 'ਚ 1.2 ਫੀਸਦੀ ਮਜਬੂਤੀ ਦਰਜ ਕੀਤੀ ਗਈ। ਨੈੱਟਫਲਿਕਸ ਦੇ ਸਟਾਕਸ 'ਚ 1.1 ਫੀਸਦੀ ਦਾ ਵਾਧਾ ਹੋਇਆ।
ਤੀਜੀ ਤਿਮਾਹੀ 'ਚ ਯੂ. ਐੱਸ. ਦੀ ਰਿਵਾਈਜ਼ਡ ਜੀ. ਡੀ. ਪੀ. ਗ੍ਰੋਥ 2.1 ਫੀਸਦੀ ਰਹੀ, ਜੋ ਪਹਿਲਾਂ ਜਾਰੀ 1.9 ਫੀਸਦੀ ਡਾਟਾ ਤੋਂ ਵੱਧ ਹੈ। ਇਸ ਵਿਚਕਾਰ ਫੈਡਰਲ ਰਿਜ਼ਰਵ ਨੇ ਅਕਤੂਬਰ ਤੇ ਨਵੰਬਰ ਮੱਧ ਦੌਰਾਨ ਇਕਨੋਮਿਕ ਗਤੀਵਿਧੀ ਹੌਲੀ ਰਹਿਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਬਾਜ਼ਾਰ ਦੀ ਨਜ਼ਰ ਯੂ. ਐੱਸ.-ਚੀਨ ਵਿਚਕਾਰ ਵਪਾਰ ਨੂੰ ਲੈ ਕੇ ਹੋਣ ਵਾਲੀ ਡੀਲ 'ਤੇ ਵੀ ਹੈ। ਬਾਜ਼ਾਰ ਦਾ ਮੰਨਣਾ ਹੈ ਕਿ ਜੇਕਰ ਇਹ ਡੀਲ ਹੋ ਜਾਂਦੀ ਹੈ ਦੋਹਾਂ ਅਰਥਵਿਵਸਥਾਵਾਂ ਨੂੰ ਫਾਇਦਾ ਹੋਵੇਗਾ। ਨਿਵੇਸ਼ਕ ਇਸ ਡੀਲ ਨੂੰ ਲੈ ਕੇ ਨਜ਼ਦੀਕੀ ਨਜ਼ਰ ਰੱਖ ਰਹੇ ਹਨ।


Related News