ਖੰਡ ਉਦਯੋਗ ਨੂੰ ਦੋਹਰੀ ਰਾਹਤ : ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ ਵਧੀ, ਅਮਰੀਕਾ ਨੂੰ 8,606 ਟਨ ਬਰਾਮਦ ਦੀ ਮਨਜ਼ੂਰੀ

Thursday, Nov 26, 2026 - 02:26 PM (IST)

ਖੰਡ ਉਦਯੋਗ ਨੂੰ ਦੋਹਰੀ ਰਾਹਤ : ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ ਵਧੀ, ਅਮਰੀਕਾ ਨੂੰ 8,606 ਟਨ ਬਰਾਮਦ ਦੀ ਮਨਜ਼ੂਰੀ

ਨਵੀਂ ਦਿੱਲੀ, (ਏਜੰਸੀ)-ਭਾਰਤੀ ਖੰਡ ਉਦਯੋਗ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਜਿੱਥੇ ਅਮਰੀਕਾ ਨੂੰ 8,606 ਟਨ ਕੱਚੀ ਖੰਡ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੈ, ਉੱਥੇ ਹੀ ਘਰੇਲੂ ਬਾਜ਼ਾਰ ’ਚ ਉਪਲੱਬਧਤਾ ਵਧਾਉਣ ਅਤੇ ਕੀਮਤਾਂ ’ਤੇ ਕਾਬੂ ਪਾਉਣ ਲਈ 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ ਵੀ 3 ਮਹੀਨੇ ਵਧਾ ਕੇ 31 ਮਾਰਚ, 2027 ਕਰ ਦਿੱਤੀ ਹੈ। ਵਣਜ ਮੰਤਰਾਲਾ ਦੀ ਨੋਟੀਫਿਕੇਸ਼ਨ ਅਨੁਸਾਰ ਭਾਰਤ ਨੇ ਅਮਰੀਕੀ ਵਿੱਤੀ ਸਾਲ 2027 (ਇਕ ਅਕਤੂਬਰ, 2026 ਤੋਂ 30 ਸਤੰਬਰ, 2027) ਲਈ ਟੈਰਿਫ ਰੇਟ ਕੋਟਾ (ਟੀ. ਆਰ. ਕਿਊ.) ਯੋਜਨਾ ਤਹਿਤ ਅਮਰੀਕਾ ਨੂੰ 8,606 ਮੀਟ੍ਰਿਕ ਟਨ ਕੱਚੀ ਖੰਡ ਦੀ ਬਰਾਮਦ ਦਾ ਕੋਟਾ ਅਲਾਟ ਕੀਤਾ ਹੈ। ਇਸ ਯੋਜਨਾ ਤਹਿਤ ਗੰਨੇ ਤੋਂ ਪ੍ਰਾਪਤ ਗੈਰ-ਪ੍ਰੋਸੈੱਸਡ ਭਾਵ ਕੱਚੀ ਖੰਡ ਦੀ ਬਰਾਮਦ ਜ਼ੀਰੋ ਜਾਂ ਰਿਆਇਤੀ ਡਿਊਟੀ ’ਤੇ ਕੀਤੀ ਜਾ ਸਕੇਗੀ।

ਦਰਾਮਦ ਦੀ ਸਮਾਂ-ਹੱਦ 31 ਮਾਰਚ ਤੱਕ ਵਧੀਦੂਜੇ ਪਾਸੇ ਕੇਂਦਰ ਸਰਕਾਰ ਨੇ 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ 31 ਦਸੰਬਰ, 2026 ਤੋਂ ਵਧਾ ਕੇ 31 ਮਾਰਚ, 2027 ਕਰ ਦਿੱਤੀ ਹੈ। ਡੀ. ਜੀ. ਐੱਫ. ਟੀ. ਨੇ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ’ਚ ਟੈਰਿਫ ਰੇਟ ਕੋਟਾ ਤਹਿਤ ਇਸ ਮਿਆਦ ਦੇ ਵਾਧੇ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਦਰਾਮਦ ਕੀਤੀ ਕੱਚੀ ਖੰਡ ਨੂੰ ਚਿੱਟੀ ਜਾਂ ਰਿਫਾਇੰਡ ਖੰਡ ’ਚ ਬਦਲਣ ਅਤੇ ਘਰੇਲੂ ਬਾਜ਼ਾਰ ’ਚ ਵੇਚਣ ਦੀ ਸਮਾਂ-ਹੱਦ ਵੀ ਵਧਾ ਕੇ 30 ਸਤੰਬਰ, 2027 ਕਰ ਦਿੱਤੀ ਗਈ ਹੈ।

ਘਰੇਲੂ ਕੀਮਤਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ਸਰਕਾਰ ਨੇ ਘਰੇਲੂ ਬਾਜ਼ਾਰ ’ਚ ਖੰਡ ਦੀਆਂ ਕੀਮਤਾਂ ’ਚ ਤੇਜ਼ ਵਾਧੇ ਨੂੰ ਦੇਖਦਿਆਂ ਡਿਊਟੀ-ਫ੍ਰੀ ਦਰਾਮਦ ਦੀ ਇਜਾਜ਼ਤ ਦਿੱਤੀ ਸੀ। ਸਾਲ 2026-27 ਦੇ ਖੰਡ ਸੀਜ਼ਨ ਦੀ ਸ਼ੁਰੂਆਤ ’ਚ ਸ਼ੁਰੂਆਤੀ ਭੰਡਾਰ ਘੱਟ ਹੋਣ ਕਾਰਨ ਮਿੱਲਾਂ ਦੀਆਂ ਵਿਕਰੀ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਸਨ। ਸਰਕਾਰ ਦੇ ਇਸ ਫੈਸਲੇ ਦਾ ਉਦੇਸ਼ ਘਰੇਲੂ ਬਾਜ਼ਾਰ ’ਚ ਖੰਡ ਦੀ ਉਪਲੱਬਧਤਾ ਵਧਾਉਣਾ ਅਤੇ ਕੀਮਤਾਂ ’ਚ ਵਾਧੇ ’ਤੇ ਰੋਕ ਲਾਉਣਾ ਹੈ।


author

Shubam Kumar

Content Editor

Related News