ਹੁਣ UPI ਰਾਹੀਂ ਨਿਕਲਣਗੇ EPFO ਦੇ ਪੈਸੇ ! ਇਸ ਸਾਲ ਦੇ ਅਖ਼ੀਰ ਤੱਕ ਲਾਂਚ ਹੋ ਸਕਦੈ ਸਿਸਟਮ

Thursday, Nov 26, 2026 - 04:40 PM (IST)

ਹੁਣ UPI ਰਾਹੀਂ ਨਿਕਲਣਗੇ EPFO ਦੇ ਪੈਸੇ ! ਇਸ ਸਾਲ ਦੇ ਅਖ਼ੀਰ ਤੱਕ ਲਾਂਚ ਹੋ ਸਕਦੈ ਸਿਸਟਮ

ਨਵੀਂ ਦਿੱਲੀ- ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) UPI ਰਾਹੀਂ ਪ੍ਰੋਵੀਡੈਂਟ ਫੰਡ (PF) ਕਢਵਾਉਣ ਦੀ ਸਹੂਲਤ ਲਈ ਸ਼ੁਰੂਆਤੀ ਤੌਰ 'ਤੇ 1,000 ਰੁਪਏ ਦੀ ਘੱਟੋ-ਘੱਟ ਲਿਮਿਟ ਤੈਅ ਕਰਨ 'ਤੇ ਵਿਚਾਰ ਕਰ ਰਿਹਾ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਇਸ ਸਹੂਲਤ ਨੂੰ ਇਸ ਸਾਲ ਦੇ ਅੰਤ ਤੱਕ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਘੱਟੋ-ਘੱਟ 1,000 ਰੁਪਏ ਦੀ ਲਿਮਿਟ ਇਸ ਲਈ ਵਿਚਾਰੀ ਜਾ ਰਹੀ ਹੈ ਤਾਂ ਜੋ ਬਹੁਤ ਛੋਟੀਆਂ ਰਕਮਾਂ ਵਾਲੇ ਵਾਰ-ਵਾਰ ਕਲੇਮ ਕਾਰਨ EPFO ਦੀ ਟ੍ਰਾਂਜ਼ੈਕਸ਼ਨ ਪ੍ਰੋਸੈੱਸਿੰਗ 'ਤੇ ਵਾਧੂ ਲੋਡ ਨਾ ਪਵੇ। ਇਸ ਸਕੀਮ ਰਾਹੀਂ ਸਰਕਾਰ ਦਾ ਮਕਸਦ ਫੰਡ ਕਢਵਾਉਣ ਦੀ ਪ੍ਰੋਸੈੱਸ ਨੂੰ ਹੋਰ ਆਸਾਨ ਬਣਾਉਣਾ ਹੈ, ਜਿਸ ਨਾਲ PF ਦੇ ਪੈਸੇ UPI ਰਾਹੀਂ ਸਿੱਧਾ ਕਰਮਚਾਰੀ ਦੇ ਬੈਂਕ ਅਕਾਊਂਟ 'ਚ ਆ ਜਾਣ।

ਇਹ ਵੀ ਪੜ੍ਹੋ- ਰੁਪਏ ਦੀ ਸ਼ਾਨਦਾਰ ਰਿਕਵਰੀ ! ਪੂਰੇ ਸਾਲ 'ਚ ਹੋਈ ਗਿਰਾਵਟ ਦੀ ਕੀਤੀ ਭਰਪਾਈ

ਸੂਤਰਾਂ ਮੁਤਾਬਕ, UPI ਰਾਹੀਂ PF ਕਢਵਾਉਣ ਦੀ ਤਕਨੀਕ ਤਿਆਰ ਹੈ ਅਤੇ ਵੱਖ-ਵੱਖ ਯੂਜ਼ਰ ਗਰੁੱਪਾਂ ਵਿਚਾਲੇ ਟੈਸਟਿੰਗ ਦੇ ਦੋ ਪੜਾਅ ਪੂਰੇ ਕਰ ਲਏ ਗਏ ਹਨ। ਟ੍ਰਾਇਲ ਦੌਰਾਨ ਸਾਹਮਣੇ ਆਈਆਂ ਖਾਮੀਆਂ ਵੀ ਦੂਰ ਕਰ ਦਿੱਤੀਆਂ ਗਈਆਂ ਹਨ, ਪਰ EPFO ਦੇ ਨਵੇਂ ਸਾਫ਼ਟਵੇਅਰ ਪਲੇਟਫ਼ਾਰਮ ਸੈਂਟਰਲਾਈਜ਼ਡ ਆਈ.ਟੀ.-ਇਨੇਬਲਡ ਸਿਸਟਮ 2.0 'ਚ ਮਾਈਗ੍ਰੇਸ਼ਨ ਦੌਰਾਨ ਅਜੇ ਕੁਝ ਤਕਨੀਕੀ ਦਿੱਕਤਾਂ ਬਾਕੀ ਹਨ, ਜਿਨ੍ਹਾਂ ਨੂੰ ਦੂਰ ਕਰਨ 'ਤੇ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਬਾਰਡਰ ਦੇ 20 KM ਅੰਦਰ ਬਣਨ ਜਾ ਰਿਹਾ ਨਵਾਂ ਏਅਰਪੋਰਟ ! ਕੇਂਦਰ ਨੇ 2014 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News