11 ਸਾਲਾਂ ਦੇ ਲੰਬੇ ਸਫਰ ਨੂੰ ਅਲਵਿਦਾ ਕਹਿਣ ਜਾ ਰਹੇ Flipkart ਦੇ CEO ਕਲਿਆਣ ਕ੍ਰਿਸ਼ਨਮੂਰਤੀ
Thursday, Nov 26, 2026 - 10:44 AM (IST)
ਬਿਜ਼ਨੈੱਸ ਡੈਸਕ - ਫਲਿਪਕਾਰਟ ’ਚ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਜੋਂ 11 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾਵਾਂ ਦੇਣ ਮਗਰੋਂ ਕਲਿਆਣ ਕ੍ਰਿਸ਼ਨਮੂਰਤੀ ਇਹ ਅਹੁਦਾ ਛੱਡ ਰਹੇ ਹਨ। ਕੰਪਨੀ ਵੱਲੋਂ ਇਹ ਐਲਾਨ ਬੁੱਧਵਾਰ ਨੂੰ ਹੋਇਆ। ਆਨਲਾਈਨ ਸਾਮਾਨ ਖਰੀਦ-ਵੇਚ ਦੀ ਸਹੂਲਤ ਦੇਣ ਵਾਲੀ ਫਲਿਪਕਾਰਟ ਨੇ ਕਿਹਾ ਕਿ ਕੁਝ ਹਫਤਿਆਂ ’ਚ ਉਨ੍ਹਾਂ ਦੇ ਉੱਤਰਾ ਅਧਿਕਾਰੀ ਦਾ ਐਲਾਨ ਕੀਤਾ ਜਾਵੇਗਾ। ਉਦੋਂ ਤੱਕ ਬਾਲਾਜੀ ਤਿਆਗਰਾਜਨ ਅਤੇ ਕੰਪਨੀ ਦਾ ਬੋਰਡ ਆਫ ਡਾਇਰੈਕਟਰ ਅੰਤ੍ਰਿਮ ਤੌਰ ’ਤੇ ਅਗਵਾਈ ਦੀ ਜ਼ਿੰਮੇਵਾਰੀ ਸੰਭਾਲਣਗੇ।
ਇਸ ਦੌਰਾਨ ਕੰਪਨੀ ਨੇ ਜਾਰੀ ਬਿਆਨ ’ਚ ਕਿਹਾ ਕਿ ਤਿਆਗਰਾਜਨ ਫਿਲਹਾਲ ਫਲਿਪਕਾਰਟ ’ਚ ਮੁੱਖ ਉਤਪਾਦ ਅਤੇ ਟੈਕਨਾਲੋਜੀ ਅਧਿਕਾਰੀ ਦੇ ਅਹੁਦੇ ’ਤੇ ਕਾਰਜਸ਼ੀਲ ਹਨ। ਫਲਿਪਕਾਰਟ ਨੇ ਕਿਹਾ ਕਿ ਕ੍ਰਿਸ਼ਨਮੂਰਤੀ ਦੀ ਅਗਵਾਈ ’ਚ ਇਸ ਦਾ ਕਾਰੋਬਾਰ 5 ਗੁਣਾ ਤੋਂ ਵੱਧ ਹੋ ਗਿਆ ਅਤੇ ਭਾਰਤ ਦੀਆਂ ਮੋਹਰੀ ਈ-ਕਾਮਰਸ ਕੰਪਨੀਆਂ ’ਚ ਇਸ ਦੀ ਸਥਿਤੀ ਮਜ਼ਬੂਤ ਹੋਈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ’ਚ ‘ਦਿ ਬਿਗ ਬਿਲੀਅਨ ਡੇਜ਼’ ਭਾਰਤ ’ਚ ਤਿਉਹਾਰਾਂ ਦੌਰਾਨ ਖਰੀਦਦਾਰੀ ਦਾ ਸਮਾਨਾਰਥੀ ਬਣ ਗਿਆ। ਇਸ ਦੌਰਾਨ ਫਲਿਪਕਾਰਟ ਨੇ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਅਤੇ ਦੇਸ਼ਭਰ ’ਚ ਆਪਣੀ ਪਹੁੰਚ ਦਾ ਵਿਸਥਾਰ ਕੀਤਾ।
Related News
ਖਾਣ-ਪੀਣ ਦੀਆਂ ਚੀਜ਼ਾਂ ''ਤੇ ਮਹਿੰਗਾਈ ਦੀ ਮਾਰ: ਪਿਆਜ਼ ਦੇ ਭਾਅ ਹੋਏ ਦੁੱਗਣੇ, ਚੀਨੀ 31% ਤੇ ਖਾਧ ਤੇਲ 15% ਤੱਕ ਮਹਿੰਗੇ
