ਵੱਡੀ ਖਬਰ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅੱਜ ਫਿਰ ਹੋਇਆ ਵਾਧਾ, ਜਾਣੋ ਕੀ ਹੈ ਤਾਜ਼ਾ ਭਾਅ

Thursday, Nov 26, 2026 - 11:29 AM (IST)

ਵੱਡੀ ਖਬਰ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅੱਜ ਫਿਰ ਹੋਇਆ ਵਾਧਾ, ਜਾਣੋ ਕੀ ਹੈ ਤਾਜ਼ਾ ਭਾਅ

ਨਵੀਂ ਦਿੱਲੀ : ਪਿਛਲੇ ਦਿਨੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ । ਅੱਜ ਵੀਰਵਾਰ ਨੂੰ ਦੋਵਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ । MCX 'ਤੇ 10 ਗ੍ਰਾਮ ਸੋਨਾ 2513 ਰੁਪਏ ਦੇ ਵਾਧੇ ਨਾਲ 1,23,650 ਰੁਪਏ ਅਤੇ ਚਾਂਦੀ 5709 ਰੁਪਏ ਤੇਜ਼ੀ ਦੇ ਨਾਲ 1,48,226 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ ।

ਚਾਂਦੀ 7000 ਰੁਪਏ ਟੁੱਟ ਕੇ ਇਕ ਸਾਲ ਦੇ ਹੇਠਲੇ ਪੱਧਰ 'ਤੇ
ਰੁਪਏ ਵਿੱਚ ਮਜਬੂਤੀ ਅਤੇ ਗਲੋਬਲ ਬਾਜ਼ਾਰਾਂ ਵਿਚ ਕੀਮਤੀ ਧਾਤੂਆਂ ਵਿੱਚ ਲਗਾਤਾਰ ਕਮਜੋਰ ਰੁੱਖ ਦੇ ਵਿੱਚਾਲੇ ਘਰੇਲੂ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਬੁੱਧਵਾਰ ਨੂੰ ਭਾਰੀ ਗਿਰਾਵਟ ਆਈ ਅਤੇ ਇਹ 7000 ਰੁਪਏ ਟੁੱਟ ਕੇ ਇਕ ਸਾਲ ਦੇ ਹੇਠਲੇ ਪੱਧਰ 1,50 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ । ਸੋਨਾ ਵੀ 1.36 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ।

ਭਾਰਤੀ ਸਰਾਫਾ ਸੰਘ ਦੇ ਅਨੁਸਾਰ ਚਾਂਦੀ ਦੀ ਕੀਮਤ 7000 ਰੁਪਏ ਟੁੱਟ ਕੇ 1.50 ਰੁਪਏ ਕਿਲੋਗ੍ਰਾਮ (ਸਾਰੇ ਟੈਕਸ ਸਮੇਤ) ਰਹਿ ਗਈ, ਜਦਕਿ ਸੋਮਵਾਰ ਨੂੰ ਇਹ 1.57 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ । ਇਸ ਤੋਂ ਪਹਿਲਾ ਚਾਂਦੀ ਦਾ ਇਹ ਪੱਧਰ 3 ਅਕਤੂਬਰ 2025 ਨੂੰ ਦੇਖਣ ਨੂੰ ਮਿਲਿਆ ਸੀ । ਉਥੇ ਹੀ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 800 ਰੁਪਏ ਘਟ ਕੇ 1,26,000 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ । ਸੋਮਵਾਰ ਨੂੰ ਇਸ ਦੀ ਕੀਮਤ 1,26,800 ਰੁਪਏ ਪ੍ਰਤੀ 10 ਗ੍ਰਾਮ ਸੀ ।

ਇਸ ਦੌਰਾਨ, ਸ੍ਰੀ ਗੁਰੂ ਨਾਨਕ ਜਯੰਤੀ ਦੇ ਮੌਕੇ 'ਤੇ ਮੰਗਲਵਾਰ ਨੂੰ ਸਰਾਫਾ ਬਾਜ਼ਾਰ ਬੰਦ ਰਿਹਾ । ਕਾਰੋਬਾਰੀਆਂ ਦੇ ਮੁਤਾਬਕ ਘਰੇਲੂ ਬਾਜ਼ਾਰ ਵਿੱਚ ਕੀਮਤਾਂ ਵਿੱਚ ਗਿਰਾਵਟ ਦੀ ਇਕ ਹੋਰ ਵਜ੍ਹਾ ਰੁਪਏ ਵਿੱਚ ਮਜਬੂਤੀ ਵੀ ਰਹੀ । ਰੁਪਇਆ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਨਿਵੇਸ਼ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ 2026 ਦੇ ਉੱਚ ਪੱਧਰ 92.16 'ਤੇ ਬੰਦ ਹੋਇਆ ।


author

Sunaina

Content Editor

Related News