NVIDIA ਦੇ ਮੁੜ CEO ਬਣਦਿਆਂ ਹੀ ਹੁਆਂਗ ਦਾ ਵੱਡਾ ਐਕਸ਼ਨ ! ਇਨ੍ਹਾਂ ਦੇਸ਼ਾਂ ਨੂੰ ਬੰਦ ਕੀਤੀ CHIPS ਦੀ ਸਪਲਾਈ

Thursday, Nov 26, 2026 - 02:16 PM (IST)

NVIDIA ਦੇ ਮੁੜ CEO ਬਣਦਿਆਂ ਹੀ ਹੁਆਂਗ ਦਾ ਵੱਡਾ ਐਕਸ਼ਨ ! ਇਨ੍ਹਾਂ ਦੇਸ਼ਾਂ ਨੂੰ ਬੰਦ ਕੀਤੀ CHIPS ਦੀ ਸਪਲਾਈ

ਇੰਟਰਨੈਸ਼ਨਲ ਡੈਸਕ :  ਅਮਰੀਕੀ ਚਿੱਪ ਨਿਰਮਾਤਾ ਕੰਪਨੀ Nvidia ਨੇ ਦੱਖਣ-ਪੂਰਬੀ ਏਸ਼ੀਆ ਦੇ ਚਾਰ ਦੇਸ਼ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਤੇ ਇੰਡੋਨੇਸ਼ੀਆ ਨੂੰ ਸਰਵਰਾਂ ਦੀ ਸਪਲਾਈ ਰੋਕ ਦਿੱਤੀ ਹੈ। ਕੰਪਨੀ ਨੇ ਆਪਣੇ ਮੈਨੂਫੈਕਚਰਿੰਗ ਪਾਰਟਨਰਜ਼ Dell ਤੇ Supermicro ਨੂੰ ਇਨ੍ਹਾਂ ਦੇਸ਼ਾਂ ਵਿੱਚ ਸਰਵਰ ਭੇਜਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਇਹ ਵੱਡਾ ਫੈਸਲਾ ਜੇਨਸਨ ਹੁਆਂਗ ਦੇ ਦੁਬਾਰਾ CEO ਬਣਨ ਤੋਂ ਬਾਅਦ ਸਾਹਮਣੇ ਆਇਆ ਹੈ।
ਫਾਈਨੈਂਸ਼ੀਅਲ ਟਾਈਮਜ਼' ਦੀ ਰਿਪੋਰਟ ਮੁਤਾਬਕ, ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸਪਲਾਈ 'ਤੇ ਲਗਾਈ ਗਈ ਇਹ ਰੋਕ ਅਸਥਾਈ ਹੈ ਜਾਂ ਸਥਾਈ। Nvidia ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਵਿੱਚ ਵਰਤੀਆਂ ਜਾਣ ਵਾਲੀਆਂ ਚਿੱਪਾਂ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਹੈ।
ਅਮਰੀਕਾ ਨੇ ਚੀਨ ਦੀ AI ਕੰਪਿਊਟਿੰਗ ਸਮਰੱਥਾ ਤੱਕ ਪਹੁੰਚ ਨੂੰ ਰੋਕਣ ਲਈ ਨਿਰਯਾਤ ਕੰਟਰੋਲ ਨਿਯਮਾਂ ਨੂੰ ਸਖ਼ਤ ਕੀਤਾ ਹੈ। 4 ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਸਰਵਰ ਸਪਲਾਈ ਰੋਕਣ ਦਾ Nvidia ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਵਾਸ਼ਿੰਗਟਨ ਚੀਨ ਤੱਕ ਉੱਨਤ AI ਤਕਨਾਲੋਜੀ ਨੂੰ ਪਹੁੰਚਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਇਸ ਦੇ ਨਾਲ ਹੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੇਂ ਟੈਰਿਫ ਲਗਾਉਣ ਦੇ ਪ੍ਰਸਤਾਵ 'ਤੇ ਚੀਨ ਨੇ ਸੰਤੁਲਿਤ ਪ੍ਰਤੀਕਿਰਿਆ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਬਰਾਬਰੀ, ਆਪਸੀ ਸਤਿਕਾਰ ਅਤੇ ਆਪਸੀ ਲਾਭ ਦੇ ਆਧਾਰ 'ਤੇ ਗੱਲਬਾਤ ਰਾਹੀਂ ਵਪਾਰ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਵਿੱਚ 'ਓਵਰਪ੍ਰੋਡਕਸ਼ਨ' (ਲੋੜ ਤੋਂ ਵੱਧ ਉਤਪਾਦਨ) ਦੀ ਗੱਲ ਗਲਤ ਆਧਾਰ 'ਤੇ ਟਿਕੀ ਹੋਈ ਹੈ। ਅਮਰੀਕੀ ਵਪਾਰ ਪ੍ਰਤੀਨਿਧ ਦਫ਼ਤਰ ਦੇ ਮੁਤਾਬਕ, ਟਰੰਪ ਪ੍ਰਸ਼ਾਸਨ ਚੀਨ ਅਤੇ ਯੂਰਪੀ ਸੰਘ ਸਮੇਤ 14 ਵਪਾਰਕ ਭਾਈਵਾਲਾਂ 'ਤੇ ਅਗਲੇ ਸਾਲ ਦੀ ਸ਼ੁਰੂਆਤ ਤੋਂ ਨਵੇਂ ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖ ਰਿਹਾ ਹੈ। ਚੀਨ ਤੋਂ ਆਉਣ ਵਾਲੇ ਸਾਮਾਨ 'ਤੇ 20% ਵਾਧੂ ਟੈਕਸ ਲਗਾਉਣ ਦੀ ਯੋਜਨਾ ਹੈ, ਜਿਸ ਨਾਲ ਚੀਨ ਦੇ ਆਯਾਤ 'ਤੇ ਕੁੱਲ ਟੈਕਸ ਲਗਭਗ 40% ਹੋ ਜਾਵੇਗਾ।
 


author

Shubam Kumar

Content Editor

Related News