ਦੁਨੀਆ ਭਰ ''ਚ ਮੰਦੀ ਵਿਚਾਲੇ ਭਾਰਤੀ ਸ਼ੇਅਰ ਬਾਜ਼ਾਰ ''ਚ ਛਾਈ ਹਰਿਆਲੀ ! ਸੈਂਸੈਕਸ-ਨਿਫ਼ਟੀ ਨੇ ਮਾਰੀ ਵੱਡੀ ਛਲਾਂਗ
Thursday, Nov 26, 2026 - 11:03 AM (IST)
ਬਿਜ਼ਨਸ ਡੈਸਕ- AI ਸੈਕਟਰ ਦੇ ਸ਼ੇਅਰਾਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਜਾਰੀ ਉਤਾਰ-ਚੜ੍ਹਾਅ ਦੇ ਬਾਵਜੂਦ ਭਾਰਤੀ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਮਜ਼ਬੂਤੀ ਨਾਲ ਖੁੱਲ੍ਹੇ। ਲਗਾਤਾਰ ਆ ਰਹੇ ਵਿਦੇਸ਼ੀ ਨਿਵੇਸ਼ ਅਤੇ IT ਸੈਕਟਰ ਦੇ ਸ਼ੇਅਰਾਂ 'ਚ ਆਈ ਤੇਜ਼ੀ ਨੇ ਬਾਜ਼ਾਰ ਨੂੰ ਸਹਾਰਾ ਦਿੱਤਾ। ਖ਼ਬਰ ਲਿਖੇ ਜਾਣ ਸਮੇਂ ਸੈਂਸੈਕਸ 600 ਅੰਕਾਂ ਦੇ ਵਾਧੇ ਨਾਲ 84,541, ਜਦਕਿ ਨਿਫਟੀ 145 ਅੰਕਾਂ ਦੀ ਤੇਜ਼ੀ ਨਾਲ 25,966 ਦੇ ਕਰੀਬ ਵਪਾਰ ਕਰ ਰਿਹਾ ਸੀ।
ਸ਼ੁਰੂਆਤੀ ਸੈਸ਼ਨ ਦੌਰਾਨ IT ਸੈਕਟਰ ਨੇ ਬਾਜ਼ਾਰ ਦੀ ਅਗਵਾਈ ਕੀਤੀ ਅਤੇ 'ਨਿਫ਼ਟੀ IT' 'ਚ 2 ਫ਼ੀਸਦੀ ਤੋਂ ਵੱਧ ਦਾ ਉਛਾਲ ਦੇਖਿਆ ਗਿਆ। ਇਸ ਤੋਂ ਇਲਾਵਾ ਧਾਤ ਅਤੇ ਪ੍ਰਾਈਵੇਟ ਬੈਂਕਿੰਗ ਇੰਡੈਕਸ ਵੀ ਹਰੇ ਨਿਸ਼ਾਨ 'ਚ ਰਹੇ, ਜਿਸ ਨਾਲ ਮੀਡੀਆ, ਸੀਮਿੰਟ, ਤੇਲ-ਗੈਸ ਅਤੇ ਆਟੋਮੋਬਾਈਲ ਸ਼ੇਅਰਾਂ 'ਚ ਆਈ ਕਮਜ਼ੋਰੀ ਦੀ ਭਰਪਾਈ ਹੋਈ।
ਇਹ ਵੀ ਪੜ੍ਹੋ- ਬਣਨ ਜਾ ਰਿਹਾ ਨਵਾਂ ਏਅਰਪੋਰਟ ! ਕੇਂਦਰ ਸਰਕਾਰ ਨੇ 2014 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਸਿਮਨਜ਼ ਐਨਰਜੀ ਇੰਡੀਆ (+6.10 ਫ਼ੀਸਦੀ) ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ ਦੇਖੀ ਗਈ। ਇਸ ਦੇ ਨਾਲ ਹੀ BSE (+4.25 ਫ਼ੀਸਦੀ), ਵਿਪਰੋ (+4 ਫ਼ੀਸਦੀ) ਤੇ ਹਿਤਾਚੀ ਐਨਰਜੀ (+3.29 ਫ਼ੀਸਦੀ) ਦੇ ਸ਼ੇਅਰਾਂ 'ਚ ਵੀ ਉਛਾਲ ਦੇਖਿਆ ਗਿਆ। ਉੱਥੇ ਹੀ ਟਾਟਾ ਮੋਟਰਜ਼ ਕਮਰਸ਼ੀਅਲ (-3.20 ਫ਼ੀਸਦੀ), ਜ਼ਾਈਡਸ (-2.27 ਫ਼ੀਸਦੀ), ਗੋਦਰੇਜ ਕੰਜ਼ਿਊਮਰ (-1.97 ਫ਼ੀਸਦੀ) ਤੇ ਬਜਾਜ ਫਿਨਸਰਵ (-1.35 ਫ਼ੀਸਦੀ) ਦੇ ਸ਼ੇਅਰਾਂ 'ਚ ਸਭ ਤੋਂ ਵੱਧ ਮੰਦੀ ਦੇਖੀ ਗਈ।
ਬਾਜ਼ਾਰ ਮਾਹਿਰਾਂ ਅਨੁਸਾਰ, ਗਲੋਬਲ ਪੱਧਰ 'ਤੇ AI ਸ਼ੇਅਰਾਂ 'ਚ ਕਮਜ਼ੋਰੀ ਦਾ ਰੁਖ਼ ਬਣਿਆ ਹੋਇਆ ਹੈ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕ (FIIs) ਖ਼ਾਸ ਕਰਕੇ ਦੱਖਣੀ ਕੋਰੀਆ ਤੇ ਤਾਈਵਾਨ 'ਚ AI ਵਪਾਰ ਨਾਲ ਜੁੜੇ ਜੋਖ਼ਮਾਂ ਤੋਂ ਬਚ ਰਹੇ ਹਨ। ਇਸ ਦੇ ਉਲਟ ਭਾਰਤੀ ਕੰਪਨੀਆਂ ਦੀ ਦੂਜੀ ਤਿਮਾਹੀ ਦੇ ਮਜ਼ਬੂਤ ਮੁਨਾਫ਼ੇ ਅਤੇ ਆਮਦਨ ਵਾਧੇ ਕਾਰਨ ਵਿਦੇਸ਼ੀ ਨਿਵੇਸ਼ ਭਾਰਤ ਵੱਲ ਆ ਰਿਹਾ ਹੈ। ਇਸ ਮਹੀਨੇ ਹੁਣ ਤੱਕ FIIs ਭਾਰਤੀ ਸ਼ੇਅਰਾਂ ਵਿੱਚ ਲਗਭਗ 14.15 ਅਰਬ ਡਾਲਰ ਦਾ ਨਿਵੇਸ਼ ਕਰ ਚੁੱਕੇ ਹਨ, ਜਿਸ ਨਾਲ ਰੁਪਿਆ ਮਜ਼ਬੂਤ ਹੋ ਕੇ ਅਮਰੀਕੀ ਡਾਲਰ ਦੇ ਮੁਕਾਬਲੇ ਕਰੀਬ 92.21 'ਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ FIIs ਲਗਾਤਾਰ 11ਵੇਂ ਸੈਸ਼ਨ ਵਿੱਚ ਸ਼ੁੱਧ ਖਰੀਦਦਾਰ ਰਹੇ ਅਤੇ 4,479 ਕਰੋੜ ਰੁਪਏ ਦੇ ਸ਼ੇਅਰ ਖਰੀਦੇ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ ਵੀ 4,018 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ- ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਖਾਣ-ਪੀਣ ਦੀਆਂ ਚੀਜ਼ਾਂ ''ਤੇ ਮਹਿੰਗਾਈ ਦੀ ਮਾਰ: ਪਿਆਜ਼ ਦੇ ਭਾਅ ਹੋਏ ਦੁੱਗਣੇ, ਚੀਨੀ 31% ਤੇ ਖਾਧ ਤੇਲ 15% ਤੱਕ ਮਹਿੰਗੇ
