ਪੈਕੇਟ ਬੰਦ ਚੀਜ਼ਾਂ ''ਚ ਖੰਡ-ਲੂਣ ਤੇ ਫੈਟ ਲਈ ਲਾਉਣੇ ਪੈਣਗੇ Warning Label ! ਸੁਪਰੀਮ ਕੋਰਟ ਦਾ ਵੱਡਾ ਆਦੇਸ਼
Thursday, Nov 26, 2026 - 02:30 PM (IST)
ਨਵੀਂ ਦਿੱਲੀ : ਜੇਕਰ ਤੁਸੀਂ ਬਾਜ਼ਾਰ ਵਿਚੋਂ ਚਿਪਸ ਜਾਂ ਕੋਈ ਪੈਕੇਟ ਬੰਦ ਸਾਮਾਨ ਖਰੀਦਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਸੁਪਰੀਮ ਕੋਰਟ ਨੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪੈਕਟ ਬੰਦ ਖਾਣ-ਪੀਣ ਦੇ ਮਿਲਣ ਵਾਲੇ ਸਾਰੇ ਸਾਮਾਨ 'ਤੇ ਚੇਤਾਵਨੀ ਵਾਲੇ ਚਿੰਨ੍ਹਾਂ ਦੀ ਵਰਤੋਂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਉਤਪਾਦਾਂ ਵਿਚ ਖੰਡ, ਨਮਕ ਜਾਂ ਫੈਟ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ, ਉਨ੍ਹਾਂ ਪੈਕਟਾਂ 'ਤੇ ਵੱਖਰੇ ਲਾਲ ਰੰਗ ਦੇ ਨਿਸ਼ਾਨ ਲਗਾਉਣੇ ਪੈਣਗੇ।
ਇਹ ਵੀ ਪੜ੍ਹੋ: ਬਿਰਧ ਆਸ਼ਰਮ 'ਚ ਹੋਇਆ ਪਿਆਰ ! ਵੱਜ ਗਈਆਂ ਸ਼ਹਿਨਾਈਆਂ, ਕਨ੍ਹਈਆ ਤੇ ਸਬੀਨਾ ਨੇ ਕਰਵਾ ਲਿਆ ਵਿਆਹ
ਖਾਣ-ਪੀਣ ਵਾਲੇ ਪਦਾਰਥਾਂ ਦੇ ਪੈਕੇਟ ਦੇ ਸਾਹਮਣੇ ਵਾਲੇ ਹਿੱਸਿਆ 'ਤੇ ਪੋਸ਼ਣ ਸਬੰਧੀ ਸਾਰੀ ਜਾਣਕਾਰੀ (FOPNL) ਚਿੱਤਰਕਾਰੀ ਦੇ ਰੂਪ ਵਿਚ ਦਿੱਤੀ ਜਾਂਦੀ ਹੈ, ਜਿਸ ਨਾਲ ਖਪਤਕਾਰਾਂ ਨੂੰ ਭੋਜਨ ਪਦਾਰਥਾਂ ਦੀ ਖਰੀਦਦਾਰੀ ਅਤੇ ਸਿਹਤਮੰਦ ਖੁਰਾਕ ਚੁਣਨ ਵਿੱਚ ਮਦਦ ਮਿਲਦੀ ਹੈ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਜ਼ਿਆਦਾ ਖੰਡ, ਨਮਕ ਅਤੇ ਸੰਤ੍ਰਿਪਤ ਚਰਬੀ ਵਾਲੇ ਪੈਕਟਾਂ 'ਤੇ ਸਪੱਸ਼ਟ ਚੇਤਾਵਨੀਆਂ ਹੋਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: ਰੋਹਤਕ 'ਚ ਵੱਡੀ ਗੈਂਗਵਾਰ; ਢਾਬੇ 'ਤੇ ਖਾਣ ਬੈਠੇ 4 ਨੌਜਵਾਨਾਂ ਦਾ ਤਾਬੜਤੋੜ ਗੋਲੀਆਂ ਮਾਰ ਕੇ ਕਤਲ
ਸੰਵਿਧਾਨ ਦਿਵਸ ਯਾਨੀ 26 ਨਵੰਬਰ ਦੇ ਮੌਕੇ ਇਸ ਸਬੰਧੀ ਫੈਸਲਾ ਸੁਣਾਉਂਦੇ ਅਦਾਲਤ ਨੇ ਸੰਵਿਧਾਨ ਵਿੱਚ ਸਿਹਤ ਦੇ ਅਧਿਕਾਰ ਦਾ ਜ਼ਿਕਰ ਕੀਤਾ। ਨਵੇਂ ਹੁਕਮ ਅਨੁਸਾਰ, ਹਰੇਕ ਨੁਕਸਾਨਦੇਹ ਤੱਤ ਜਿਵੇਂ ਕਿ ਚਰਬੀ, ਖੰਡ ਅਤੇ ਲੂਣ ਲਈ ਵੱਖਰੇ ਲਾਲ ਰੰਗ ਦੇ ਛੇਭੁਜ ਲੇਬਲ ਲਗਾਉਣੇ ਜ਼ਰੂਰੀ ਹੋਣਗੇ। ਇਸ ਲੇਬਲ ਵਿਚ ਇੱਕ ਸਪਸ਼ਟ ਤਸਵੀਰ ਦੇ ਨਾਲ-ਨਾਲ ਵੱਡੇ ਅੱਖਰਾਂ ਵਿਚ “HIGH FAT”, “HIGH SUGAR” ਜਾਂ “HIGH SALT” ਸ਼ਬਦ ਲਿਖੇ ਹੋਣੇ ਚਾਹੀਦੇ ਹਨ। ਹਰੇਕ ਲਾਲ ਛੇਭੁਜ ਦਾ ਆਕਾਰ ਪੈਕੇਟ ਦੇ ਅਗਲੇ ਹਿੱਸੇ ਦਾ ਘੱਟੋ-ਘੱਟ 4 ਤੋਂ 5 ਪ੍ਰਤੀਸ਼ਤ ਹੋਣਾ ਚਾਹੀਦਾ ਹੈ, ਤਾਂ ਜੋ ਗਾਹਕ ਇਸਨੂੰ ਦੂਰੋਂ ਆਸਾਨੀ ਨਾਲ ਪੜ੍ਹ ਸਕਣ।
ਇਹ ਵੀ ਪੜ੍ਹੋ: ਖੁਸ਼ਖ਼ਬਰੀ! ਔਰਤਾਂ ਦੇ ਖਾਤਿਆਂ 'ਚ ਆਉਣਗੇ 20-20 ਹਜ਼ਾਰ ਰੁਪਏ, CM ਧਾਮੀ ਵਲੋਂ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
