ਘਰੇਲੂ ਸ਼ੇਅਰ ਬਾਜ਼ਾਰ ''ਚ ਵਾਧਾ, ਸੈਂਸੈਕਸ 120 ਅੰਕ ਚੜ੍ਹਿਆ, ਨਿਫਟੀ 18650 ਦੇ ਉਪਰ
Friday, Dec 09, 2022 - 10:51 AM (IST)
ਨਵੀਂ ਦਿੱਲੀ—ਘਰੇਲੂ ਸ਼ੇਅਰ ਬਾਜ਼ਾਰ 'ਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਹਰੇ ਨਿਸ਼ਾਨ 'ਤੇ ਕਾਰੋਬਾਰ ਹੁੰਦਾ ਦਿਖ ਰਿਹਾ ਹੈ। ਫਿਲਹਾਲ ਸੈਂਸੈਕਸ 133.84 ਅੰਕਾਂ (0.21%) ਦੇ ਵਾਧੇ ਨਾਲ 62,704.52 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ 45.45 ਅੰਕ (0.24%) ਦੇ ਵਾਧੇ ਨਾਲ 18654.80 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਸੈਂਸੈਕਸ 120 ਅੰਕਾਂ ਦੇ ਵਾਧੇ ਨਾਲ 62690 ਅੰਕਾਂ 'ਤੇ ਖੁੱਲ੍ਹਿਆ। ਨਿਫਟੀ 53 ਅੰਕਾਂ ਦੇ ਵਾਧੇ ਨਾਲ 18662 'ਤੇ ਖੁੱਲ੍ਹਿਆ ਅਤੇ ਬੈਂਕ ਨਿਫਟੀ 168 ਅੰਕਾਂ ਦੇ ਵਾਧੇ ਨਾਲ 43765 ਦੇ ਪੱਧਰ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 62700 ਦੇ ਉੱਪਰ ਅਤੇ ਨਿਫਟੀ 18650 ਦੇ ਉੱਪਰ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਉਧਰ ਬੈਂਕ ਨਿਫਟੀ 43700 ਦੇ ਉੱਪਰ ਟ੍ਰੇ੍ਡ ਕਰ ਰਿਹਾ ਹੈ। ਇਕਿਵਟੀ ਮਾਰਕੀਟ 'ਚ ਮੈਟਲਸ, ਪੀ.ਐੱਸ.ਯੂ ਬੈਂਕ ਅਤੇ ਆਟੋ ਸੈਕਟਰ ਦੇ ਸ਼ੇਅਰਾਂ 'ਚ ਤੇਜ਼ੀ ਦਿਖ ਰਹੀ ਹੈ। ਸ਼ੁਰੂਆਤੀ ਕਾਰੋਬਾਰ 'ਚ ਟਾਟਾ ਸਟੀਲ, ਹਿੰਦੁਸਤਾਨ ਯੂਨੀਲੀਵਰ, ਇੰਡਸਇੰਡ ਬੈਂਕ, ਐੱਨ.ਟੀ.ਸੀ.ਸੀ. ਵਰਗੇ ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ ਜਦਕਿ ਐੱਚ.ਸੀ.ਐੱਲ. ਟੈਕਨਾਲੋਜੀ, ਇੰਫੋਸਿਸ, ਟੈੱਕ ਮਹਿੰਦਰਾ ਅਤੇ ਐਕਸਿਸ ਬੈਂਕ ਦੇ ਸ਼ੇਅਰ ਦਬਾਅ 'ਚ ਦਿਖ ਰਿਹਾ।
ਸ਼ੁੱਕਰਵਾਰ ਨੂੰ ਘਰੇਲੂ ਮੁਦਰਾ ਰੁਪਿਆ ਮਜ਼ਬੂਤੀ ਨਾਲ ਖੁੱਲ੍ਹਿਆ। ਡਾਲਰ ਦੇ ਮੁਕਾਬਲੇ ਇਹ 12 ਪੈਸੇ ਮਜ਼ਬੂਤ ਹੋ ਕੇ 82.30 'ਤੇ ਖੁੱਲ੍ਹਿਆ। ਵੀਰਵਾਰ ਨੂੰ ਇਹ 82.42 ਦੇ ਪੱਧਰ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਗਲੋਬਲ ਬਾਜ਼ਾਰ 'ਚ ਡਾਓ ਜੋਂਸ 'ਚ 183 ਅੰਕ ਭਾਵ 0.55 ਫੀਸਦੀ, ਨੈਸਡੈਕ 'ਚ 1.13 ਫੀਸਦੀ ਅਤੇ ਐੱਸ ਐਂਡ ਪੀ 500 'ਚ 0.75 ਫੀਸਦੀ ਦੀ ਤੇਜ਼ੀ ਆਈ। ਮਹਿੰਗਾਈ 'ਚ ਰਾਹਤ ਦੀ ਉਮੀਦ ਦੇ ਵਿਚਕਾਰ ਡਾਲਰ ਇੰਡੈਕਸ 105 ਤੋਂ ਹੇਠਾਂ ਆ ਗਿਆ ਹੈ। ਬ੍ਰੈਂਟ ਕੱਚੇ ਤੇਲ ਦੀ ਕੀਮਤ 76.5 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਪਹੁੰਚ ਗਈ ਹੈ। ਵਿਸ਼ਵ ਬਾਜ਼ਾਰ 'ਚ ਸੋਨਾ 1800 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ।