ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ
Monday, Nov 20, 2023 - 10:28 AM (IST)
ਮੁੰਬਈ (ਭਾਸ਼ਾ) - ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦਰਜ ਕੀਤੀ ਗਈ। BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 97.18 ਅੰਕ ਡਿੱਗ ਕੇ 65,697.55 'ਤੇ ਖੁੱਲ੍ਹਿਆ। ਨਿਫਟੀ 15.3 ਅੰਕ ਡਿੱਗ ਕੇ 19,716.50 'ਤੇ ਆ ਗਿਆ। ਸੈਂਸੈਕਸ ਦੀਆਂ ਕੰਪਨੀਆਂ 'ਚ ਮਹਿੰਦਰਾ ਐਂਡ ਮਹਿੰਦਰਾ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ, ਲਾਰਸਨ ਐਂਡ ਟੂਬਰੋ, ਬਜਾਜ ਫਾਈਨਾਂਸ ਅਤੇ ਅਲਟਰਾਟੈਕ ਸੀਮੈਂਟ ਦੇ ਸ਼ੇਅਰ ਡਿੱਗੇ।
ਇਹ ਵੀ ਪੜ੍ਹੋ - ਏਅਰ ਇੰਡੀਆ ਦੇ ਪਾਇਲਟ ਦੀ ਦਿੱਲੀ ਏਅਰਪੋਰਟ 'ਤੇ ਮੌਤ, 3 ਮਹੀਨਿਆਂ 'ਚ ਤੀਜੀ ਮੌਤ
ਇਸ ਦੇ ਨਾਲ ਹੀ ਐੱਚਸੀਐੱਲ ਟੈਕਨਾਲੋਜੀਜ਼, ਐੱਨਟੀਪੀਸੀ, ਟੈਕ ਮਹਿੰਦਰਾ, ਇੰਫੋਸਿਸ, ਸਟੇਟ ਬੈਂਕ ਆਫ ਇੰਡੀਆ ਅਤੇ ਪਾਵਰ ਗਰਿੱਡ ਦੇ ਸ਼ੇਅਰ ਵਧੇ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਲਾਭ 'ਚ ਰਿਹਾ, ਜਦਕਿ ਜਾਪਾਨ ਦਾ ਨਿੱਕੇਈ ਘਾਟੇ 'ਚ ਰਿਹਾ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਮਾਮੂਲੀ ਵਾਧੇ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.69 ਫ਼ੀਸਦੀ ਵਧ ਕੇ 81.17 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 477.76 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ, 1.26 ਕਰੋੜ ਲੋਕਾਂ ਨੇ ਭਰੀ ਉਡਾਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8