ਘਰੇਲੂ ਸ਼ੇਅਰ ਬਾਜ਼ਾਰਾਂ ''ਚ ਕਰੀਬ 7 ਸੈਸ਼ਨਾਂ ਤੋਂ ਚੱਲ ਰਹੀ ਤੇਜ਼ੀ ਰੁੱਕੀ, ਸੈਂਸੈਕਸ 211.21 ਅੰਕ ਡਿੱਗਿਆ

Thursday, Dec 07, 2023 - 10:43 AM (IST)

ਮੁੰਬਈ (ਭਾਸ਼ਾ) - ਘਰੇਲੂ ਬਾਜ਼ਾਰਾਂ ਸੈਂਸੈਕਸ ਅਤੇ ਨਿਫਟੀ ਨੇ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਸੱਤ ਸੈਸ਼ਨ ਦੇ ਲਾਭ ਗੁਆ ਦਿੱਤਾ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਬਿਕਵਾਲੀ ਦੇ ਦਬਾਅ ਅਤੇ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਸੰਕੇਤਾਂ ਦੇ ਵਿਚਕਾਰ ਬਾਜ਼ਾਰ 'ਚ ਗਿਰਾਵਟ ਆਈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਬਾਜ਼ਾਰਾਂ ਨੂੰ ਹੁਲਾਰਾ ਦੇਣ ਵਿੱਚ ਅਸਫਲ ਰਹੀ, ਕਿਉਂਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਮੁਦਰਾ ਨੀਤੀ ਫ਼ੈਸਲੇ ਤੋਂ ਪਹਿਲਾਂ ਨਿਵੇਸ਼ਕ ਆਪਣੇ ਸ਼ੇਅਰ ਵੇਚਦੇ ਦੇਖੇ ਗਏ ਸਨ। 

ਇਹ ਵੀ ਪੜ੍ਹੋ - ਕੀ ਦੇਸ਼ ਦੇ ਸਾਰੇ ਬੈਂਕ ਹੁਣ ਸ਼ਨੀਵਾਰ ਤੇ ਐਤਵਾਰ ਨੂੰ ਰਹਿਣਗੇ ਬੰਦ? ਵਿੱਤ ਮੰਤਰਾਲੇ ਨੇ ਦਿੱਤੀ ਇਹ ਜਾਣਕਾਰੀ

ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 211.21 ਅੰਕ ਜਾਂ 0.30 ਫ਼ੀਸਦੀ ਡਿੱਗ ਕੇ 69,442.52 'ਤੇ ਆ ਗਿਆ। ਨਿਫਟੀ ਵੀ 58.95 ਅੰਕ ਜਾਂ 0.28 ਫ਼ੀਸਦੀ ਡਿੱਗ ਕੇ 20,878.75 'ਤੇ ਆ ਗਿਆ। ਸੈਂਸੈਕਸ ਦੀਆਂ ਕੰਪਨੀਆਂ 'ਚ ਹਿੰਦੁਸਤਾਨ ਯੂਨੀਲੀਵਰ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ ਅਤੇ ਬਜਾਜ ਫਾਈਨਾਂਸ ਦੇ ਸ਼ੇਅਰ ਘਾਟੇ 'ਚ ਰਹੇ। ਜਦੋਂ ਕਿ ਪਾਵਰ ਗਰਿੱਡ ਦੇ ਸ਼ੇਅਰ 1.25 ਫ਼ੀਸਦੀ, ਅਲਟਰਾਟੈਕ ਸੀਮੈਂਟ 1.07 ਫ਼ੀਸਦੀ, ਏਸ਼ੀਅਨ ਪੇਂਟਸ 0.96 ਫ਼ੀਸਦੀ ਅਤੇ ਐੱਨਟੀਪੀਸੀ 0.76 ਫ਼ੀਸਦੀ ਵਧੇ। 

ਇਹ ਵੀ ਪੜ੍ਹੋ - ਗੌਤਮ ਅਡਾਨੀ ਦੀ ਜਾਇਦਾਦ 'ਚ 12.3 ਅਰਬ ਡਾਲਰ ਦਾ ਵਾਧਾ, ਜਾਣੋ ਮੁਕੇਸ਼ ਅੰਬਾਨੀ ਤੋਂ ਕਿੰਨੇ ਦੂਰ

ਮਾਰੂਤੀ, ਕੋਟਕ ਮਹਿੰਦਰਾ ਬੈਂਕ ਅਤੇ ਐੱਚਸੀਐੱਲ ਟੈਕ ਦੇ ਸ਼ੇਅਰਾਂ ਵਿੱਚ ਵੀ ਵਾਧਾ ਹੋਇਆ। ਹੋਰ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ ਲਾਲ ਰੰਗ 'ਚ ਰਿਹਾ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਮਿਲੀ-ਜੁਲੀ ਭਾਵਨਾ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.47 ਫ਼ੀਸਦੀ ਵਧ ਕੇ 74.65 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 79.88 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ - ਦੁਨੀਆ ਦੀ ਚੌਥੀ ਸਭ ਤੋਂ ਵੱਡੀ ਬੀਮਾ ਕੰਪਨੀ ਬਣੀ LIC, ਜਾਣੋ ਪਹਿਲੇ ਨੰਬਰ 'ਤੇ ਹੈ ਕੌਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News