NRIs ਪਰਿਵਾਰਾਂ ਲਈ ਫਾਇਦੇ ਦੀ ਖ਼ਬਰ, ਮਹਿੰਗੇ ਹੋਏ ਡਾਲਰ, ਪੌਂਡ ਤੇ ਯੂਰੋ

Monday, Oct 05, 2020 - 04:34 PM (IST)

NRIs ਪਰਿਵਾਰਾਂ ਲਈ ਫਾਇਦੇ ਦੀ ਖ਼ਬਰ, ਮਹਿੰਗੇ ਹੋਏ ਡਾਲਰ, ਪੌਂਡ ਤੇ ਯੂਰੋ

ਮੁੰਬਈ— ਸੋਮਵਾਰ ਨੂੰ ਸਟਾਕਸ ਮਾਰਕੀਟ 'ਚ ਤੇਜ਼ੀ ਦੇ ਰੁਖ਼ ਦੇ ਬਾਵਜੂਦ ਵਿਦੇਸ਼ੀ ਕਰੰਸੀ ਬਾਜ਼ਾਰ 'ਚ ਭਾਰਤੀ ਰੁਪਏ ਨੇ ਪੌਂਡ, ਯੂਰੋ ਅਤੇ ਡਾਲਰ ਦੇ ਮੁਕਾਬਲੇ ਅੱਜ ਗਿਰਾਵਟ ਦਰਜ ਕੀਤੀ।

ਸਟਾਕਸ ਬਾਜ਼ਾਰਾਂ ਦੇ ਸਕਾਰਾਤਮਕ ਰੁਖ਼ ਦੇ ਬਾਵਜੂਦ ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ 16 ਪੈਸੇ ਡਿੱਗ ਕੇ 73.29 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਈ। ਇਸ ਤੋਂ ਪਿਛਲੇ ਕਾਰੋਬਾਰੀ ਦਿਨ ਇਹ ਅਮਰੀਕੀ ਡਾਲਰ ਦੇ ਮੁਕਾਬਲੇ 73.13 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ।

PunjabKesari

ਦਿਨ ਦੇ ਕਾਰੋਬਾਰ ਦੌਰਾਨ ਅੱਜ ਰੁਪਏ ਨੇ ਅਮਰੀਕੀ ਡਾਲਰ ਦੇ ਮੁਕਾਬਲੇ 73.08 ਦੇ ਉੱਚ ਪੱਧਰ ਅਤੇ 73.41 ਦੇ ਹੇਠਲ ਪੱਧਰ ਨੂੰ ਛੂਹਿਆ। ਅਮਰੀਕੀ ਚੋਣਾਂ ਦੇ ਮੱਦੇਨਜ਼ਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਰਤ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ ਫਿਲਹਾਲ 73.40 ਤੋਂ 74 ਰੁਪਏ ਪ੍ਰਤੀ ਡਾਲਰ ਦੇ ਦਾਇਰੇ 'ਚ ਰਹਿ ਸਕਦੀ ਹੈ।

ਪੌਂਡ, ਯੂਰੋ ਤੇ ਹੋਰ-
ਉੱਥੇ ਹੀ, ਇਸ ਦੌਰਾਨ ਰੁਪਏ ਨੇ ਯੂ. ਕੇ. ਦੀ ਕਰੰਸੀ ਦੇ ਮੁਕਾਬਲੇ 11 ਪੈਸੇ ਦੀ ਗਿਰਾਵਟ ਦਰਜ ਕੀਤੀ, ਜਿਸ ਨਾਲ ਪ੍ਰਤੀ ਪੌਂਡ ਦੀ ਕੀਮਤ 94.89 ਰੁਪਏ 'ਤੇ ਪਹੁੰਚ ਗਈ। ਯੂਰੋ ਇਸ ਦੌਰਾਨ 24 ਪੈਸੇ ਦੀ ਮਜਬੂਤੀ ਨਾਲ 86.10 ਰੁਪਏ 'ਤੇ ਸੀ, ਜਦੋਂ ਕਿ ਆਸਟ੍ਰੇਲੀਆ ਡਾਲਰ 22 ਪੈਸੇ ਦੇ ਉਛਾਲ ਨਾਲ 52.61 ਰੁਪਏ 'ਤੇ ਸੀ। ਉੱਥੇ ਹੀ, ਸਿੰਗਾਪੁਰ ਦਾ ਡਾਲਰ 10 ਪੈਸੇ ਦੀ ਤੇਜ਼ੀ ਨਾਲ 53.83 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।


author

Sanjeev

Content Editor

Related News