ਭਾਰਤੀ ਰੁਪਏ ''ਚ ਦੋ ਪੈਸੇ ਦੀ ਗਿਰਾਵਟ, 73.37 ਪ੍ਰਤੀ ਡਾਲਰ ''ਤੇ ਬੰਦ

Monday, Oct 19, 2020 - 03:36 PM (IST)

ਭਾਰਤੀ ਰੁਪਏ ''ਚ ਦੋ ਪੈਸੇ ਦੀ ਗਿਰਾਵਟ, 73.37 ਪ੍ਰਤੀ ਡਾਲਰ ''ਤੇ ਬੰਦ

ਮੁੰਬਈ— ਸੋਮਵਾਰ ਨੂੰ ਭਾਰਤੀ ਕਰੰਸੀ ਨੇ ਹਲਕੀ ਗਿਰਾਵਟ ਦਰਜ ਕੀਤੀ। ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇ ਬਾਵਜੂਦ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਦੀ ਮਾਮੂਲੀ ਗਿਰਾਵਟ ਨਾਲ 73.37 ਦੇ ਪੱਧਰ 'ਤੇ ਲਗਭਗ ਸਥਿਰ ਬੰਦ ਹੋਇਆ।

ਕਾਰੋਬਾਰ ਦੇ ਸ਼ੁਰੂ 'ਚ ਰੁਪਿਆ 73.38 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ। ਸ਼ੁੱਕਰਵਾਰ ਨੂੰ ਰੁਪਿਆ 73.35 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।

ਕਾਰੋਬਾਰ ਦੌਰਾਨ ਰੁਪਿਆ 73.35 ਅਤੇ 73.42 ਪ੍ਰਤੀ ਡਾਲਰ ਦੇ ਦਾਇਰੇ 'ਚ ਰਿਹਾ। ਉੱਥੇ ਹੀ, ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਤੇਜ਼ੀ ਦਰਸਾਉਣ ਵਾਲਾ ਸੂਚਕ ਅੰਕ 0.17 ਫੀਸਦੀ ਦੀ ਗਿਰਾਵਟ ਨਾਲ 93.52 ਪ੍ਰਤੀ ਡਾਲਰ 'ਤੇ ਆ ਗਿਆ। ਇਸ ਵਿਚਕਾਰ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ 0.44 ਫੀਸਦੀ ਦੀ ਗਿਰਾਵਟ ਨਾਲ 42.74 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।

ਉੱਥੇ ਹੀ, ਸੈਂਸੈਕਸ ਨੇ 448.62 ਅੰਕ ਯਾਨੀ 1.12 ਫੀਸਦੀ ਚੰਗੀ ਬੜ੍ਹਤ ਦਰਜ ਕੀਤੀ ਅਤੇ 40,431.60 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 110.60 ਅੰਕ ਯਾਨੀ 0.94 ਫੀਸਦੀ ਦੀ ਤੇਜ਼ੀ ਨਾਲ 11,873.05 ਦੇ ਪੱਧਰ 'ਤੇ ਬੰਦ ਹੋਇਆ ਹੈ।


author

Sanjeev

Content Editor

Related News