ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਵੱਧ ਕੇ ਬੰਦ, ਜਾਣੋ ਅੱਜ ਦਾ ਰੇਟ

09/16/2020 3:45:17 PM

ਮੁੰਬਈ— ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਅਮਰੀਕੀ ਕਰੰਸੀ ਦੇ ਕਮਜ਼ੋਰ ਰੁਖ਼ ਦੇ ਮੱਦੇਨਜ਼ਰ ਬੁੱਧਵਾਰ ਨੂੰ ਡਾਲਰ ਦੇ ਮੁਤਕਾਬਲੇ ਰੁਪਿਆ 12 ਪੈਸੇ ਵੱਧ ਕੇ 73.52 ਦੇ ਪੱਧਰ 'ਤੇ ਬੰਦ ਹੋਇਆ।

ਕਾਰੋਬਾਰ ਦੌਰਾਨ ਰੁਪਏ 'ਚ ਡਾਲਰ ਦੇ ਮੁਕਾਬਲੇ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਰੁਪਿਆ 73.70 'ਤੇ ਖੁੱਲ੍ਹਾ ਅਤੇ ਇਸ 'ਚ ਹੋਰ ਗਿਰਾਵਟ ਹੋਈ।

ਹਾਲਾਂਕਿ, ਕਾਰੋਬਾਰ ਦੀ ਸਮਾਪਤੀ 'ਤੇ ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲ ਮਜਬੂਤ ਹੋਣ 'ਚ ਸਫਲ ਰਹੀ ਅਤੇ 73.52 ਦੇ ਪੱਧਰ 'ਤੇ ਟਿਕ ਗਈ। ਪਿਛਲੇ ਕਾਰੋਬਾਰੀ ਦਿਨ ਰੁਪਿਆ 73.64 ਦੇ ਪੱਧਰ 'ਤੇ ਰਿਹਾ ਸੀ। ਦਿਨ ਦੇ ਕਾਰੋਬਾਰ 'ਚ ਅੱਜ ਰੁਪਏ ਨੇ ਡਾਲਰ ਦੇ ਮੁਕਾਬਲੇ 73.48 ਦਾ ਉੱਪਰੀ ਪੱਧਰ ਅਤੇ 73.78 ਦਾ ਹੇਠਲਾ ਪੱਧਰ ਦਰਜ ਕੀਤਾ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਅਮਰੀਕੀ ਡਾਲਰ ਦਾ ਰੁਖ਼ ਦਰਸਾਉਣ ਵਾਲਾ ਸੂਚਕ ਅੰਕ 0.12 ਫੀਸਦੀ ਡਿੱਗ ਕੇ 92.94 'ਤੇ ਆ ਗਿਆ।


Sanjeev

Content Editor

Related News