ਭਾਰਤੀ ਕਰੰਸੀ ''ਚ ਗਿਰਾਵਟ, ਡਾਲਰ ਦਾ ਮੁੱਲ 75 ਰੁਪਏ ਤੋਂ ਪਾਰ

08/03/2020 4:01:17 PM

ਮੁੰਬਈ— ਸਟਾਕਸ ਮਾਰਕੀਟ 'ਚ ਗਿਰਾਵਟ ਅਤੇ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜਬੂਤ ਹੋਣ ਨਾਲ ਸੋਮਵਾਰ ਨੂੰ ਭਾਰਤੀ ਕਰੰਸੀ 20 ਪੈਸੇ ਕਮਜ਼ੋਰ ਹੋ ਕੇ 75 ਤੋਂ ਹੇਠਾਂ ਚਲੀ ਗਈ।

ਕਾਰੋਬਾਰ ਦੇ ਸ਼ੁਰੂ 'ਚ ਰੁਪਿਆ 74.91 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ ਅਤੇ ਕਾਰੋਬਾਰ ਦੌਰਾਨ ਇਹ 74.88 ਤੋਂ ਲੈ ਕੇ 75.03 ਪ੍ਰਤੀ ਡਾਲਰ ਵਿਚਕਾਰ ਰਹਿਣ ਪਿੱਛੋਂ ਅੰਤ 'ਚ 75.01 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਸ ਤਰ੍ਹਾਂ ਪਿਛਲੇ ਕਾਰੋਬਾਰੀ ਸੈਸ਼ਨ ਦੇ ਬੰਦ ਮੁੱਲ ਦੀ ਤੁਲਨਾ 'ਚ ਇਹ 20 ਪੈਸੇ ਹੇਠਾਂ ਰਿਹਾ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਾਰੋਬਾਰ ਦੀ ਸਮਾਪਤੀ 'ਤੇ ਡਾਲਰ-ਰੁਪਏ ਦੀ ਵਟਾਂਦਰਾ ਦਰ 74.81 ਰੁਪਏ ਪ੍ਰਤੀ ਡਾਲਰ ਰਹੀ ਸੀ। ਇਸ ਵਿਚਕਾਰ ਅੱਜ ਕਾਰੋਬਾਰ 'ਚ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਮਜਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ 0.11 ਫੀਸਦੀ ਦੀ ਬੜ੍ਹਤ ਹਾਸਲ ਕਰਕੇ 93.45 'ਤੇ ਪਹੁੰਚ ਗਿਆ। ਵਿਦੇਸ਼ੀ ਕਰੰਸੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਵਿਦੇਸ਼ੀ ਕਰੰਸੀ ਦੀ ਨਿਕਾਸੀ, ਡਾਲਰ ਦੀ ਮਜਬੂਤੀ, ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਅਤੇ ਕੋਵਿਡ-19 ਦੇ ਵਧਦੇ ਮਾਮਲਿਆਂ ਨਾਲ ਰੁਪਏ 'ਚ ਗਿਰਾਵਟ ਰਹੀ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦਾ ਬੈਂਚਮਾਰਕ ਬ੍ਰੈਂਟ ਕੱਚਾ ਤੇਲ ਵਾਇਦਾ 0.64 ਫੀਸਦੀ ਡਿੱਗ ਕੇ 43.24 ਡਾਲਰ ਪ੍ਰਤੀ ਬੈਰਲ 'ਤੇ ਸੀ।


Sanjeev

Content Editor

Related News