ਡਾਲਰ ਇੰਡਸਟ੍ਰੀਜ਼ ਕਾਰੋਬਾਰ ਦੇ ਵਿਸਥਾਰ ਲਈ ਕਰੇਗੀ 120 ਕਰੋੜ ਰੁਪਏ ਦੇ ਨਿਵੇਸ਼
Thursday, May 26, 2022 - 11:16 AM (IST)
ਕੋਲਕਾਤਾ – ਹੌਜ਼ਰੀ ਬ੍ਰਾਂਡ ’ਚ ਭਾਰਤ ਦੀ ਮੋਹਰੀ ਡਾਲਰ ਇੰਡਸਟ੍ਰੀਜ਼ ਲਿਮਟਿਡ ਨੇ ਅੱਜ ਆਪਣੇ ਵਿਜ਼ਨ 2025 ਨੂੰ ਸ਼ੇਅਰ ਕੀਤਾ ਅਤੇ ਆਪਣੇ 50ਵੇਂ ਸਾਲ ਮੌਕੇ ਨੂੰ ਯਾਦਗਾਰ ਬਣਾਉਣ ਲਈ ਇਕ ਸਪੈਸ਼ਲ ਲੋਗੋ ਦੀ ਘੁੰਡ ਚੁਕਾਈ ਕੀਤੀ। ਸਪੈਸ਼ਲ ਲੋਗੋ ਦੀ ਘੁੰਡ ਚੁਕਾਈ ਡਾਲਰ ਇੰਡਸਟ੍ਰੀਜ਼ ਦੇ ਸੰਸਥਾਪਕ ਅਤੇ ਚੇਅਮੈਨ ਦੀਨਦਿਆਲ ਗੁਪਤਾ ਨੇ ਮੈਨੇਜਿੰਗ ਡਾਇਰੈਕਟਰ ਵਿਨੋਦ ਗੁਪਤਾ ਦੀ ਹਾਜ਼ਰੀ ’ਚ ਕੀਤੀ।
ਡਾਲਰ ਇੰਡਸਟ੍ਰੀਜ਼ ਨੇ ਆਪਣੇ ਸਫਰ ਦੀ ਸ਼ੁਰੂਆਤ 1972 ’ਚ ਭਵਾਨੀ ਟੈਕਸਟਾਈਲਸ ਦੇ ਰੂਪ ’ਚ ਕੀਤੀ ਅਤੇ ਅੱਜ ਦੇ ਸਮੇਂ ’ਚ ਹੌਜ਼ਰੀ ਸੈਗਮੈਂਟ ’ਚ ਭਾਰਤ ’ਚ ਉਸ ਦਾ ਮਾਰਕੀਟ ਸ਼ੇਅਰ 15 ਫੀਸਦੀ ਹੈ। ਆਪਣੇ ਵਿਜ਼ਨ 2025 ਲਈ ਡਾਲਰ ਨੇ 120 ਕਰੋੜ ਰੁਪਏ ਨਵੀਂ ਲਾਂਚਿੰਗ ਅਤੇ ਵਿਸਤਾਰ ਲਈ ਰੱਖੇ ਹਨ। ਇੰਡਸਟਰੀ ਡਿੰਡੁਗੁਲ ’ਚ ਇਕ ਹੋਰ ਸਪੀਨਿੰਗ ਮਿੱਲ ਖੋਲ੍ਹਣ ਜਾ ਰਹੀ ਹੈ ਅਤੇ ਪੱਛਮੀ ਬੰਗਾਲ ਦੇ ਜਗਦੀਸ਼ਪੁਰ ’ਚ ਵਿਸ਼ਵ ਪੱਧਰ ਦਾ ਵੇਅਰ ਹਾਊਸਿੰਗ ਫੈਸਿਲਿਟੀ ਘੱਟ ਹੌਜ਼ਰੀ ਪਾਰਕ ਸ਼ੁਰੂ ਕਰ ਰਹੀ ਹੈ ਜੋ ਕਿ ਸੈਂਟਰਲਾਈਜ਼ਡ ਡਿਸਪੈਚ ਸੈਂਟਰ ਦੇ ਤੌਰ ’ਤੇ ਕੰਮ ਕਰੇਗਾ। ਗ੍ਰੀਨ ਮਿਸ਼ਨ ਪਹਿਲ ਦੇ ਹਿੱਸੇ ਦੇ ਰੂਪ ’ਚ ਕੰਪਨੀ ਮੌਜੂਦਾ 4 ਮੈਗਾਵਾਟ ਸੋਲਰ ਪਾਵਰ ਪਲਾਂਟ ਨੂੰ ਵਧਾ ਕੇ 6 ਮੈਗਾਵਾਟ ਤੱਕ ਕਰੇਗੀ। ਕੰਪਨੀ 2025 ਤੱਕ ਵੱਖ-ਵੱਖ ਸ਼ਹਿਰਾਂ ’ਚ ਆਪਣੇ 125 ਐਕਸਕਲੂਸਿਵ ਬ੍ਰਾਂਡ ਆਊਟਲੈੱਟ ਵੀ ਖੋਲ੍ਹਣ ਜਾ ਰਹੀ ਹੈ।
ਡਾਲਰ ਨੇ ਅੱਜ ਆਪਣੇ 50 ਸਾਲਾਂ ਸਪੈਸ਼ਲ ਵਿਗਿਆਪਨ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ, ਜਿਸ ’ਚ ਬ੍ਰਾਂਡ ਅੰਬੈਸਡਰ ਅਕਸ਼ੈ ਕੁਮਾਰ ਨਜ਼ਰ ਆਉਣਗੇ ਜੋ ਇਕ ਦਹਾਕੇ ਤੋਂ ਕੰਪਨੀ ਨਾਲ ਜੁੜੇ ਹਨ। ਇਸ ਤੋਂ ਇਲਾਵਾ ਡਾਲਰ ਮਿਸੀ ਲਈ ਯਾਮੀ ਗੌਤਮ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।