ਏਅਰਲਾਈਨਾਂ ਦੇ ਲਈ ਦੀਵਾਲੀ ਵਿਕਰੀ ਦੀ ਰਫਤਾਰ ਸੁਸਤ

10/04/2019 11:05:55 AM

ਨਵੀਂ ਦਿੱਲੀ—ਪ੍ਰਮੁੱਖ ਮਹਾਨਗਰਾਂ ਦੇ ਲਈ ਜਹਾਜ਼ ਕਿਰਾਏ ਦੇ ਵਿਸ਼ਲੇਸ਼ਣ ਨਾਲ ਇਸ ਦੀਵਾਲੀ ਵਿਕਰੀ ਦੀ ਰਫਤਾਰ 'ਚ ਨਰਮੀ ਦਾ ਸੰਕੇਤ ਮਿਲਦਾ ਹੈ। ਜਨਵਰੀ-ਅਗਸਤ ਦੇ ਵਿਚਕਾਰ ਘਰੇਲੂ ਹਵਾਈ ਆਵਾਜਾਈ 3 ਫੀਸਦੀ ਵਧੀ ਅਤੇ ਮੰਗ ਕਾਫੀ ਹੱਦ ਤੱਕ ਕਿਰਾਏ ਤੋਂ ਮਦਦ ਮਿਲੀ। ਸਮਰੱਥਾ ਵਾਧਾ ਕਾਫੀ ਹੱਦ ਤੱਕ ਸਪਾਟ ਰਿਹਾ, ਕਿਉਂਕਿ ਹੋਰ ਏਅਰਲਾਈਨਾਂ ਨੇ ਜੈੱਟ ਏਅਰਵੇਜ਼ ਦੇ ਪਤਨ ਤੋਂ ਪੈਦਾ ਹੋਏ ਮੌਕਿਆਂ ਦਾ ਲਾਭ ਉਠਾਇਆ। ਦੀਵਾਲੀ ਦੇ ਲਈ ਕਿਰਾਏ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਪਰ ਏਅਰਲਾਈਨਾਂ ਹੁਣ ਕਿਰਾਇਆ ਵਾਧੇ ਤੋਂ ਪਰਹੇਜ਼ ਕਰ ਰਹੀਆਂ ਹਨ।
ਸਪਾਈਸਜੈੱਟ ਦੇ ਚੇਅਰਮੈਨ ਅਜੇ ਸਿੰਘ ਨੇ ਕਿਹਾ ਕਿ ਅਸਮਾਨ ਕਿਰਾਏ ਤੋਂ ਹਵਾਬਾਜ਼ੀ ਉਦਯੋਗ 'ਚ ਦਬਾਅ ਵਧੇਗਾ।
ਟ੍ਰੈਵਲ ਪੋਰਟਲ ਯਾਤਰਾ ਡਾਟਕਾਮ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਚਾਰ ਮਹਾਨਗਰਾਂ ਲਈ ਇਸ ਦੀਵਾਲੀ ਦੇ ਦੌਰਾਨ ਔਸਤ ਕਿਰਾਇਆ ਪਿਛਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਹੈ ਪਰ ਅੱਠ ਹੋਰ ਮਾਰਗਾਂ 'ਤੇ ਕਿਰਾਇਆ ਘਟਿਆ ਹੈ। ਦੀਵਾਲੀ ਦੇ ਸਮੇਂ ਬੇਂਗਲੁਰੂ-ਦਿੱਲੀ ਅਤੇ ਕੋਲਕਾਤਾ-ਦਿੱਲੀ ਮਾਰਗਾਂ 'ਤੇ ਔਸਤ ਕਿਰਾਇਆ ਪਿਛਲੇ ਸਾਲ ਦੇ ਮੁਕਾਬਲੇ 11-12 ਫੀਸਦੀ ਜ਼ਿਆਦਾ ਹੈ।
ਬੇਂਗਲੁਰੂ-ਮੁੰਬਈ ਮਾਰਗ 'ਤੇ ਕਿਰਾਇਆ ਸਿਰਫ 2 ਫੀਸਦੀ ਵਧਿਆ ਹੈ। ਇਸ ਤਰ੍ਹਾਂ ਦੀਵਾਲੀ ਦੇ ਹਫਤੇ 'ਚ ਮੁੰਬਈ-ਬੇਂਗਲੁਰੂ ਅਤੇ ਦਿੱਲੀ-ਕੋਲਕਾਤਾ ਮਾਰਗਾਂ 'ਤੇ ਔਸਤ ਕਿਰਾਇਆ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ 10.3 ਫੀਸਦੀ ਅਤੇ 7.6 ਫੀਸਦੀ ਘੱਟ ਹੈ। ਔਸਤ ਕਿਰਾਏ ਦੀ ਗਣਨਾ ਬੁਕਿੰਗ ਤਾਰੀਕ (ਤਿਓਹਾਰੀ ਤੋਂ 24 ਦਿਨ ਪਹਿਲਾਂ) ਖਾਸ ਮਾਰਗ 'ਤੇ ਸਭ ਬੁਕਿੰਗ ਦੇ ਆਧਾਰ 'ਤੇ ਕੀਤੀ ਗਈ।
ਅੰਕੜਿਆਂ 'ਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਮੁੰਬਈ-ਦਿੱਲੀ ਅਤੇ ਬੇਂਗਲੁਰੂ-ਦਿੱਲੀ 'ਚ ਕੁਝ ਖਾਸ ਮਾਰਗਾਂ 'ਤੇ ਇਸ ਸਾਲ ਕਿਰਾਇਆ 25 ਅਕਤੂਬਰ ਨੂੰ ਯਾਤਰਾ ਲਈ ਜ਼ਿਆਦਾ ਹੈ ਪਰ ਉਸ ਦੇ ਬਾਅਦ ਦੇ ਦਿਨਾਂ 'ਚ ਯਾਤਰਾ 'ਚ ਕਮੀ ਆਈ ਹੈ।
ਯਾਤਰਾ ਡਾਟਕਾਮ ਦੇ ਮੁੱਖ ਸੰਚਾਲਨ ਅਧਿਕਾਰੀ (ਬੀ2ਸੀ) ਸ਼ਰਤ ਢਲ ਨੇ ਕਿਹਾ ਕਿ ਦੁਸਿਹਰੇ ਦੀ ਛੁੱਟੀ ਲਈ ਕਿਰਾਏ ਸਪਾਟ ਜਾਂ ਕੁਝ ਘੱਟ ਹਨ।


Aarti dhillon

Content Editor

Related News