ਭਾਰਤ ਤੋਂ ਵਿਦੇਸ਼ੀ ਨਿਵੇਸ਼ਕਾਂ ਦਾ ਮੋਹ ਹੋਇਆ ਭੰਗ, ਹੋਰ ਉਭਰਦੇ ਬਾਜ਼ਾਰਾਂ ਵਿਚ ਕਰ ਰਹੇ ਮੋਟਾ ਨਿਵੇਸ਼

Sunday, Apr 18, 2021 - 11:20 AM (IST)

ਭਾਰਤ ਤੋਂ ਵਿਦੇਸ਼ੀ ਨਿਵੇਸ਼ਕਾਂ ਦਾ ਮੋਹ ਹੋਇਆ ਭੰਗ, ਹੋਰ ਉਭਰਦੇ ਬਾਜ਼ਾਰਾਂ ਵਿਚ ਕਰ ਰਹੇ ਮੋਟਾ ਨਿਵੇਸ਼

ਨਵੀਂ ਦਿੱਲੀ (ਇੰਟ.) – ਭਾਰਤ ’ਚ ਅਚਾਨਕ ਕੋਰੋਨਾ ਦੇ ਮਾਮਲੇ ਵਧਣ ਕਾਰਨ ਆਰਥਿਕ ਮੋਰਚੇ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਕੋਰੋਨਾ ਦੀ ਦੂਜੀ ਲਹਿਰ ਦਾ ਸਭ ਤੋਂ ਜ਼ਿਆਦਾ ਅਸਰ ਸ਼ੇਅਰ ਬਾਜ਼ਾਰ ’ਤੇ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ਤੋਂ ਹੱਥ ਖਿੱਚ ਰਹੇ ਹਨ। ਮਾਰਚ ਤੱਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਬਾਜ਼ਾਰ ’ਚ ਪੈਸੇ ਲਗਾਏ ਹਨ, ਜਦੋਂ ਕਿ ਅਪ੍ਰੈਲ ਮਹੀਨੇ ’ਚ ਹੁਣ ਤੱਕ ਪੈਸੇ ਕਢਵਾਏ ਹਨ। ਕੋਰੋਨਾ ਸੰਕਟ ਕਾਰਨ ਐੱਫ. ਪੀ. ਆਈ. ਹੁਣ ਦੂਜੇ ਦੇਸ਼ਾਂ ਦੇ ਉਭਰਦੇ ਬਾਜ਼ਾਰਾਂ ਵੱਲ ਰੁਖ ਕਰ ਰਹੇ ਹਨ। ਵਿਦੇਸ਼ੀ ਨਿਵੇਸ਼ਕ ਹੁਣ ਭਾਰਤੀ ਬਾਜ਼ਾਰ ਨੂੰ ਛੱਡ ਤਾਈਵਾਨ ਅਤੇ ਦੱਖਣੀ ਕੋਰੀਆ ਨੂੰ ਆਪਣਾ ਨਵਾਂ ਟਿਕਾਣਾ ਬਣਾ ਰਹੇ ਹਨ ਯਾਨੀ ਉਥੋਂ ਦੇ ਬਾਜ਼ਾਰ ’ਚ ਪੈਸਾ ਲਗਾ ਰਹੇ ਹਨ।

ਇਹ ਵੀ ਪੜ੍ਹੋ : ਸੋਨਾ ਫਿਰ ਪਾਰ ਕਰੇਗਾ 50000 ਰੁਪਏ ਦਾ ਭਾਅ!

ਮਾਰਚ ਤੱਕ ਸ਼ੁੱਧ ਰੂਪ ਨਾਲ ਖਰੀਦਦਾਰ ਬਣੇ ਰਹੇ

ਮਾਰਚ 2021 ਤੱਕ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ’ਚ ਸ਼ੁੱਧ ਰੂਪ ਨਾਲ ਖਰੀਦਦਾਰ ਬਣੇ ਹੋਏ ਸਨ। ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰਾਂ ’ਚ 17,304 ਕਰੋੜ ਰੁਪਏ, ਫਰਵਰੀ ’ਚ 23,663 ਕਰੋੜ ਅਤੇ ਜਨਵਰੀ ’ਚ 14,649 ਕਰੋੜ ਰੁਪਏ ਪਾਏ ਸਨ।

ਸਭ ਤੋਂ ਵੱਧ ਨਿਵੇਸ਼ ਪਾਉਣ ਵਾਲਾ ਦੇਸ਼ ਬਣਿਆ ਸੀ ਭਾਰਤ

ਭਾਰਤ ਵਿੱਤੀ ਸਾਲ 2020-21 ’ਚ ਸਭ ਤੋਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਪਾਉਣ ਵਾਲਾ ਦੇਸ਼ ਬਣ ਕੇ ਉਭਰਿਆ ਸੀ। ਇਸ ਦੌਰਾਨ ਕੁਲ ਪ੍ਰਵਾਹ 2.6 ਲੱਖ ਕਰੋੜ ਰੁਪਏ ਰਿਹਾ ਸੀ। ਮਾਹਰਾਂ ਮੁਤਾਬਕ ਕੌਮਾਂਤਰੀ ਬਾਜ਼ਾਰਾਂ ’ਚ ਵਧੇਰੇ ਨਕਦੀ ਅਤੇ ਤੇਜ਼ੀ ਨਾਲ ਆਰਥਿਕ ਸੁਧਾਰਾਂ ਦੀ ਉਮੀਦ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਭਾਰਤ ’ਚ ਸਭ ਤੋਂ ਵੱਧ ਨਿਵੇਸ਼ ਕੀਤਾ ਸੀ।

ਇਹ ਵੀ ਪੜ੍ਹੋ : ਜ਼ੋਮੈਟੋ ਦੀ ਸੋਸ਼ਲ ਮੀਡੀਆ 'ਤੇ ਹੋਈ ਚੰਗੀ ਲਾਹ-ਪਾਹ, ਆਖ਼ਰ ਸਵਿਗੀ ਤੋਂ ਮੁਆਫ਼ੀ ਮੰਗ ਛਡਾਈ ਜਾਨ

ਕਿਉਂ ਕਰ ਰਹੇ ਹਨ ਨਿਕਾਸੀ

ਮਾਹਰਾਂ ਮੁਤਾਬਕ ਕੋਵਿਡ ਦੇ ਮਾਮਲੇ ਵਧਣ ਅਤੇ ਡਾਲਰ ਦੀ ਤੁਲਨਾ ’ਚ ਰੁਪਏ ’ਚ ਗਿਰਾਵਟ ਕਾਰਨ ਐੱਫ. ਪੀ. ਆਈ. ਨਿਕਾਸੀ ਕਰ ਰਹੇ ਹਨ। ਮੁਦਰਾ ਸਮੀਖਿਆ ਬੈਠਕ ’ਚ ਰਿਜ਼ਰਵ ਬੈਂਕ ਨੇ ਸਭ ਨੂੰ ਹੈਰਾਨ ਕਰਦੇ ਹੋਏ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਇਕ ਲੱਖ ਕਰੋੜ ਰੁਪਏ ਦੀਆਂ ਸਰਕਾਰੀ ਸਕਿਓਰਿਟੀਜ਼ (ਜੀ-ਸੇਕ) ਦੀ ਖਰੀਦ ਦਾ ਐਲਾਨ ਕੀਤਾ। ਇਸ ਤੋਂ ਬਾਅਦ ਰੁਪਏ ’ਚ ਗਿਰਾਵਟ ਆਈ ਅਤੇ ਇਹ 75 ਪ੍ਰਤੀ ਡਾਲਰ ’ਤੇ ਆ ਗਿਆ। ਇਸ ਤੋਂ ਬਾਅਦ ਹੋਰ ਉਭਰਦੇ ਬਾਜ਼ਾਰਾਂ ਨੂੰ ਵੀ ਐੱਫ. ਪੀ. ਆਈ. ਦਾ ਨਿਵੇਸ਼ ਮਿਲਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ : ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News