ਜੇਲ੍ਹ ਤੋਂ ਫ਼ਰਾਰ ਹੋਇਆ ਹਵਾਲਾਤੀ ਗੰਗਾਨਗਰ ਤੋਂ ਗ੍ਰਿਫ਼ਤਾਰ

Saturday, Oct 04, 2025 - 05:22 PM (IST)

ਜੇਲ੍ਹ ਤੋਂ ਫ਼ਰਾਰ ਹੋਇਆ ਹਵਾਲਾਤੀ ਗੰਗਾਨਗਰ ਤੋਂ ਗ੍ਰਿਫ਼ਤਾਰ

ਬਠਿੰਡਾ (ਵਰਮਾ) : ਬਠਿੰਡਾ ਕੇਂਦਰੀ ਜੇਲ੍ਹ ਵਿਚੋਂ ਹਾਲ ਹੀ ਵਿਚ ਭੱਜੇ ਹਵਾਲਾਤੀ ਤਿਲਕ ਰਾਜ ਨੂੰ ਸ੍ਰੀ ਗੰਗਾਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕੈਂਟ ਪੁਲਸ ਦੇ ਇੰਸਪੈਕਟਰ ਦਲਜੀਤ ਸਿੰਘ ਨੇ ਆਪਣੀ ਟੀਮ ਨਾਲ ਸ੍ਰੀ ਗੰਗਾਨਗਰ ਵਿਚ ਮੁਲਜ਼ਮ ਦੇ ਟਿਕਾਣੇ 'ਤੇ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪਤਾ ਲੱਗਾ ਹੈ ਕਿ ਤਿਲਕ ਰਾਜ, ਜੋ ਕਿ ਮੂਲ ਰੂਪ ਵਿਚ ਸ੍ਰੀ ਗੰਗਾਨਗਰ ਦਾ ਰਹਿਣ ਵਾਲਾ ਹੈ, ਆਪਣੇ ਘਰ ਵਿਚ ਲੁਕਿਆ ਹੋਇਆ ਸੀ।

ਜ਼ਿਕਰਯੋਗ ਹੈ ਕਿ ਚੋਰੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ 27 ਸਤੰਬਰ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਬਚ ਕੇ ਜੇਲ੍ਹ ਵਿੱਚੋਂ ਭੱਜ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ, ਆਈਜੀ ਰੂਪ ਕੁਮਾਰ ਅਰੋੜਾ ਨੇ ਇੱਕ ਵਿਸ਼ੇਸ਼ ਟੀਮ ਬਣਾਈ ਅਤੇ ਸ੍ਰੀ ਗੰਗਾਨਗਰ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਪੁਲਸ ਮੁਲਜ਼ਮ ਤੋਂ ਉਸ ਦੇ ਭੱਜਣ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ।


author

Babita

Content Editor

Related News