ਪਤੀ ਵੀ ਕਰਵਾਚੌਥ ''ਤੇ ਪਤਨੀਆਂ ਲਈ ਰੱਖ ਰਹੇ ਵਰਤ, ਕਰ ਰਹੇ ਪਿਆਰ ਦਾ ਇਜ਼ਹਾਰ (ਤਸਵੀਰਾਂ)

Thursday, Oct 09, 2025 - 12:59 PM (IST)

ਪਤੀ ਵੀ ਕਰਵਾਚੌਥ ''ਤੇ ਪਤਨੀਆਂ ਲਈ ਰੱਖ ਰਹੇ ਵਰਤ, ਕਰ ਰਹੇ ਪਿਆਰ ਦਾ ਇਜ਼ਹਾਰ (ਤਸਵੀਰਾਂ)

ਚੰਡੀਗੜ੍ਹ (ਸ਼ੀਨਾ) : ਇਸ ਸਮੇਂ ਹਰ ਸੁਹਾਗਣ ਕਰਵਾਚੌਥ ਦੇ ਵਰਤ ਦੀਆਂ ਤਿਆਰੀਆਂ ਕਰਨ 'ਚ ਲੱਗੀ ਹੋਈ ਹੈ। ਚੰਡੀਗੜ੍ਹ 'ਚ ਰਵਾਇਤੀ ਤੌਰ 'ਤੇ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਕਰਵਾਚੌਥ ਦਾ ਵਰਤ ਰੱਖਦੀਆਂ ਹਨ, ਪਰ ਹਾਲ ਹੀ ਦੇ ਸਾਲਾਂ 'ਚ ਕੁੱਝ ਮਰਦਾਂ ਨੇ ਵੀ ਆਪਣੀਆਂ ਪਤਨੀਆਂ ਲਈ ਵਰਤ ਰੱਖਣਾ ਸ਼ੁਰੂ ਕਰ ਦਿੱਤਾ ਹੈ। ਇਸ ਸਾਲ 10 ਅਕਤੂਬਰ ਨੂੰ ਕਰਵਾਚੌਥ ਵਰਤ ਮਨਾਇਆ ਜਾ ਰਿਹਾ ਹੈ। ਇਸ ਲਈ ਬਾਜ਼ਾਰ 'ਚ ਔਰਤਾਂ ਦੀ ਖ਼ਰੀਦਦਾਰੀ ਅਤੇ ਸੁਹਾਗਣਾਂ ਦੇ ਸ਼ਿੰਗਾਰ ਦਾ ਸਮਾਨ ਖਰੀਦਣ ਲਈ ਭੀੜ ਲੱਗੀ ਹੋਈ ਹੈ। ਔਰਤਾਂ ਇਹ ਵਰਤ ਆਪਣੀ ਪਤੀ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਲਈ ਰੱਖਦੀਆਂ ਹਨ। ਵਰਤ 'ਚਔਰਤਾਂ ਚੰਨ ਦੇਖ ਕੇ ਆਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਆਪਣਾ ਵਰਤ ਤੋੜਦੀਆਂ ਹਨ। ਕਰਵਾਚੌਥ ਦਾ ਵਰਤ ਉਂਝ ਤਾਂ ਔਰਤਾਂ ਹੀ ਰੱਖ ਸਕਦੀਆਂ ਹਨ ਪਰ ਇਸ ਵਰਤ ਨੂੰ ਕੁੱਝ ਮਰਦ ਵੀ ਪੂਰੀ ਸ਼ਰਧਾ ਭਾਵਨਾ ਨਾਲ ਰੱਖਦੇ ਹਨ। 

ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਆਈ ਅਹਿਮ ਖ਼ਬਰ, ਤੁਰੰਤ ਕਰ ਲੈਣ ਆਹ ਕੰਮ ਨਹੀਂ ਤਾਂ...

PunjabKesari
1. ਚੰਡੀਗੜ੍ਹ ਸ਼ਹਿਰ ਸੈਕਟਰ-20ਬੀ ਦੇ ਰਹਿਣ ਵਾਲੇ ਨਿਰਮਲ ਸਿੰਘ ਜੋ ਸਿੱਖ ਪਰਿਵਾਰ ਤੋਂ ਹਨ, ਪਰ ਹਿੰਦੂ ਧਰਮ ਨੂੰ ਵੀ ਬਹੁਤ ਮੰਨਦੇ ਹਨ। ਹਰ ਸਾਲ ਉਹ ਆਪਣੀ ਪਤਨੀ ਲਈ ਕਰਵਾਚੌਥ ਦਾ ਵਰਤ ਰੱਖਦੇ ਆ ਰਹੇ ਹਨ ਅਤੇ ਹੁਣ ਇਸ ਵਾਰ ਵੀ ਆਪਣੀ ਪਤਨੀ ਗੁਰਜੀਤ ਕੌਰ ਲਈ 22ਵਾਂ ਕਰਵਾਚੌਥ ਦਾ ਵਰਤ ਰੱਖ ਰਹੇ ਹਨ। ਉਨ੍ਹਾਂ ਦੀ ਇਕ ਧੀ ਹੈ, ਜੋ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਇਕ ਪੁੱਤਰ ਹੈ 9ਵੀਂ ਕਲਾਸ ਵਿਚ ਪੜ੍ਹ ਰਿਹਾ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਵਰਤ ਰੱਖਦੇ ਹਨ ਅਤੇ ਦਿਨ ਭਰ ਪਾਣੀ ਪੀਣ ਤੋਂ ਪਰਹੇਜ਼ ਕਰਦੇ ਹਨ, ਜਦੋ ਸ਼ਾਮ ਨੂੰ ਚੰਦ ਨਿਕਲਦਾ ਹੈ ਤਾਂ ਉਦੋਂ ਹੀ ਆਪਣੀ ਪਤਨੀ ਨੂੰ ਦੇਖ ਕੇ ਵਰਤ ਖੋਲ੍ਹਦੇ ਹਨ। ਨਿਰਮਲ ਸਿੰਘ ਨੇ ਇਹ ਪਰੰਪਰਾ ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਅਭਿਨੀਤ ਫਿਲਮ 'ਬਾਗਵਾਨ' ਦੇਖਣ ਤੋਂ ਬਾਅਦ ਸ਼ੁਰੂ ਕੀਤੀ ਸੀ।  

PunjabKesari
2. ਅਜਿਹੇ ਹੀ ਖੂਬਸੂਰਤ ਜੋੜੇ ਦੀ ਇੱਕ ਹੋਰ ਮਿਸਾਲ ਦਿੰਦੇ ਹਾਂ, ਸੈਕਟਰ-32 ਦੇ ਰਹਿਣ ਵਾਲੇ ਪੁਨੀਤ ਜੈਨ ਦੀ, ਜੋ ਕਿ ਪਿਛਲੇ 18 ਸਾਲ ਤੋਂ ਕਰਵਾਚੌਥ ਆਪਣੀ ਪਤਨੀ ਨਾਲ ਰੱਖ ਰਹੇ ਹਨ। ਉਨ੍ਹਾਂ ਦੀ ਪਤਨੀ ਅਤੇ ਪੁਨੀਤ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ 3 ਸਾਲ ਵਰਤ ਰੱਖਿਆ, ਫਿਰ ਵਿਆਹ ਤੋਂ ਬਾਅਦ ਵੀ ਹਰ ਸਾਲ ਵਰਤ ਕਰ ਰਹੇ ਹਨ ਅਤੇ ਇਸ ਸਾਲ ਉਨ੍ਹਾਂ ਨੂੰ 19 ਸਾਲ ਪੂਰੇ ਹੋਣਗੇ। ਪੁਨੀਤ ਜੈਨ ਦਾ ਨੇ ਕਿਹਾ ਕਿ ਵਿਆਹ 'ਚ ਜ਼ਰੂਰੀ ਨਹੀਂ ਕਿ ਪਤਨੀ ਹਰ ਭੂਮਿਕਾ ਨਿਭਾਏ, ਪਤੀ ਜੇ ਹਮਸਫਰ ਬਣਦੇ ਹਨ ਤਾਂ ਉਨ੍ਹਾਂ ਨੂੰ ਪਤਨੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਪੁੱਜੇ CM ਮਾਨ, ਥੋੜ੍ਹੀ ਦੇਰ ਬਾਅਦ ਹੋਵੇਗਾ ਅੰਤਿਮ ਸੰਸਕਾਰ
3. ਸੰਜੀਵ ਖੱਟਰ ਜ਼ੀਰਕਪੁਰ ਨਿਵਾਸੀ ਵੀ ਆਪਣੀ ਪਤਨੀ ਨੀਤੂ ਖੱਟਰ ਦੇ ਨਾਲ 2005 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਨੂੰ 19 ਸਾਲ ਹੋ ਗਏ ਹਨ, ਉਹ ਵੀ ਆਪਣੀ ਪਤਨੀ ਲਈ ਕਰਵਾ ਚੌਥ ਵਰਤ ਰੱਖ ਰਹੇ ਹਨ। ਇਸ ਸਾਲ ਸੰਜੀਵ ਆਪਣੀ ਪਤਨੀ ਲਈ 20ਵਾਂ ਕਰਵਾਚੌਥ ਵਰਤ ਰੱਖ ਰਹੇ ਹਨ। ਸੰਜੀਵ ਦਾ ਕਹਿਣਾ ਹੈ ਕਿ ਹਮੇਸ਼ਾ ਹੀ ਔਰਤਾਂ ਨੂੰ ਹਰ ਚੀਜ਼ ਵਿੱਚ ਆਪਣਾ ਬਲੀਦਾਨ ਦੇਣਾ ਪੈਂਦਾ ਹੈ, ਆਪਣੀ ਖੁਸ਼ੀ ਬਾਅਦ ਵਿੱਚ ਪਰਿਵਾਰ ਦੀ ਖੁਸ਼ੀ ਨੂੰ ਪਹਿਲਾਂ ਸੋਚਦੀਆਂ ਹਨ। ਇਸ ਲਈ ਮੈਂ ਵੀ ਆਪਣੀ ਪਤਨੀ ਨਾਲ ਵਰਤ ਰੱਖਣਾ ਸ਼ੁਰੂ ਕੀਤਾ ਤੇ 20 ਸਾਲ ਹੋ ਗਏ ਹਨ ਸਾਨੂ ਦੋਹਾਂ ਨੂੰ ਇਕੱਠੇ ਵਰਤ ਰੱਖਦੇ ਹੋਏ। 
PunjabKesari

4. ਸੈਕਟਰ-41 ਦੇ ਨਿਵਾਸੀ ਵਿਸ਼ਵ ਗੁਪਤਾ(64 ਸਾਲ) ਜੋ ਪਿਛਲੇ 38 ਸਾਲ ਤੋਂ ਆਪਣੇ ਪਤਨੀ ਸੁਨੀਤਾ ਦੇ ਲਈ ਕਰਵਾ ਚੌਥ ਵਰਤ ਰੱਖਦੇ ਆ ਰਹੇ ਹਨ ਤੇ ਇਸ ਸਾਲ 10 ਅਕਤੂਬਰ ਨੂੰ ਵੀ ਵਰਤ ਰੱਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮੇਰੀ ਪਤਨੀ ਸੁਨੀਤਾ ਨਾਲ ਬਹੁਤ ਸੋਹਣੀ ਜ਼ਿੰਦਗੀ ਜੀਅ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਲਈ ਮੇਰੀ ਪਤਨੀ ਲਕਸ਼ਮੀ ਦਾ ਹੀ ਰੂਪ ਹੈ, ਜਿਸਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਵਿਆਹ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤਕ (38) ਸੰਭਾਲਿਆ ਹੋਇਆ ਹੈ ਤੇ ਮੈਂ ਵੀ ਆਪਣੀ ਪਤਨੀ ਨੂੰ ਹਰ ਸੁੱਖ ਦੇਣ ਲਈ ਜੋ ਸੰਭਵ ਹੁੰਦਾ ਹੈ ਉਹ ਕਰਦਾ ਆ ਰਿਹਾ ਹੈ, ਇਸ ਲਈ ਜੇ ਉਹ ਮੇਰੇ ਲਈ ਲੰਬੀ ਉਮਰ ਦੀ ਦੁਆ ਕਰਦੀ ਹੈ ਤਾਂ ਮੈਂ ਵੀ ਉਸਦੇ ਨਾਲ ਮੇਰੇ ਲੰਬੇ ਸਾਥ ਦੀ ਕਾਮਨਾ ਕਰਦਾ ਹਾਂ ਤੇ ਇਕੱਠੇ ਵਰਤ ਰੱਖਦੇ ਹੈ। 

 


author

Babita

Content Editor

Related News