ਡਾਇਰੈਕਟ ਟੈਕਸ ਕਲੈਕਸ਼ਨ 20 ਫ਼ੀਸਦੀ ਵਧ ਕੇ 18.90 ਲੱਖ ਕਰੋੜ ਰੁਪਏ ਹੋਇਆ
Wednesday, Mar 20, 2024 - 01:41 PM (IST)
ਨਵੀਂ ਦਿੱਲੀ (ਭਾਸ਼ਾ) - ਐਡਵਾਂਸ ਟੈਕਸ ਕੁਲੈਕਸ਼ਨ 'ਚ ਵਾਧੇ ਕਾਰਨ ਚਾਲੂ ਵਿੱਤੀ ਸਾਲ (2023-24) 'ਚ 17 ਮਾਰਚ ਤੱਕ ਸ਼ੁੱਧ ਪ੍ਰਤੱਖ ਟੈਕਸ ਕੁਲੈਕਸ਼ਨ 19.88 ਫ਼ੀਸਦੀ ਵਧ ਕੇ 18.90 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਇੱਕ ਬਿਆਨ ਵਿੱਚ ਕਿਹਾ ਕਿ 17 ਮਾਰਚ ਤੱਕ ਕੁੱਲ ਪ੍ਰਤੱਖ ਟੈਕਸ ਕੁਲੈਕਸ਼ਨ 18,90,259 ਕਰੋੜ ਰੁਪਏ ਰਿਹਾ, ਜਿਸ ਵਿੱਚ ਕਾਰਪੋਰੇਟ ਟੈਕਸ ਅਤੇ ਨਿੱਜੀ ਆਮਦਨ ਕਰ ਤੋਂ 9,14,469 ਕਰੋੜ ਰੁਪਏ ਤੋਂ ਇਲਾਵਾ 9,72,224 ਰੁਪਏ ਸ਼ਾਮਲ ਹਨ।
ਇਹ ਵੀ ਪੜ੍ਹੋ - ਸ਼ਾਕਾਹਾਰੀ ਲੋਕਾਂ ਲਈ ਖ਼ਾਸ ਖ਼ਬਰ : Zomato ਨੇ ਸ਼ੁਰੂ ਕੀਤੀ ਵੱਖਰੀ ਡਿਲੀਵਰੀ, ਇਸ ਰੰਗ ਦੇ ਡੱਬੇ 'ਚ ਆਵੇਗਾ ਭੋਜਨ
ਇਸ ਵਿਚ ਸਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ (STT) ਤੋਂ ਕਰੋੜ ਰੁਪਏ ਵੀ ਸ਼ਾਮਲ ਹਨ। ਐਡਵਾਂਸ ਟੈਕਸ ਕੁਲੈਕਸ਼ਨ 17 ਮਾਰਚ 2024 ਤੱਕ 9.11 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 22.31 ਫ਼ੀਸਦੀ ਜ਼ਿਆਦਾ ਹੈ। ਕੰਪਨੀਆਂ ਤੋਂ ਅਡਵਾਂਸ ਟੈਕਸ ਵਜੋਂ 6.73 ਲੱਖ ਕਰੋੜ ਰੁਪਏ ਪ੍ਰਾਪਤ ਹੋਏ ਹਨ, ਜਦਕਿ ਵਿਅਕਤੀਗਤ ਆਮਦਨ ਟੈਕਸਦਾਤਾਵਾਂ ਦਾ ਯੋਗਦਾਨ 2.39 ਲੱਖ ਕਰੋੜ ਰੁਪਏ ਹੈ। ਇਸ ਦੌਰਾਨ ਚਾਲੂ ਵਿੱਤੀ ਸਾਲ ਵਿੱਚ 17 ਮਾਰਚ ਤੱਕ ਲਗਭਗ 3.37 ਲੱਖ ਕਰੋੜ ਰੁਪਏ ਦੇ ਰਿਫੰਡ ਵੀ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ
ਕੁੱਲ ਆਧਾਰ 'ਤੇ ਰਿਫੰਡ ਐਡਜਸਟਮੈਂਟ ਤੋਂ ਪਹਿਲਾਂ ਕੁੱਲ ਪ੍ਰਤੱਖ ਟੈਕਸ ਕੁਲੈਕਸ਼ਨ 22.27 ਲੱਖ ਕਰੋੜ ਰੁਪਏ ਹੈ। ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 18.74 ਫ਼ੀਸਦੀ ਜ਼ਿਆਦਾ ਹੈ। CBDT ਨੇ ਕਿਹਾ, "ਵਿੱਤੀ ਸਾਲ 2023-24 ਵਿੱਚ 17 ਮਾਰਚ ਤੱਕ ਸਿੱਧੇ ਟੈਕਸ ਸੰਗ੍ਰਹਿ ਦੇ ਅਸਥਾਈ ਅੰਕੜੇ ਦਰਸਾਉਂਦੇ ਹਨ ਕਿ ਸ਼ੁੱਧ ਟੈਕਸ ਸੰਗ੍ਰਹਿ 18,90,259 ਕਰੋੜ ਰੁਪਏ ਹੈ, ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ ਇਹ 15,76,776 ਕਰੋੜ ਰੁਪਏ ਸੀ। ਇਹ ਵਿੱਤੀ ਸਾਲ 2022-23 ਦੇ ਮੁਕਾਬਲੇ 19.88 ਫ਼ੀਸਦੀ ਜ਼ਿਆਦਾ ਹੈ।"
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਪ੍ਰਤੱਖ ਟੈਕਸ ਸੰਗ੍ਰਹਿ ਦੇ ਸੰਸ਼ੋਧਿਤ ਅਨੁਮਾਨ ਵਿੱਚ, ਸਰਕਾਰ ਨੂੰ ਪੂਰੇ ਵਿੱਤੀ ਸਾਲ ਲਈ 19.45 ਲੱਖ ਕਰੋੜ ਰੁਪਏ ਦੀ ਪ੍ਰਾਪਤੀ ਦੀ ਉਮੀਦ ਸੀ। ਡਾਇਲਾਇਟ ਇੰਡੀਆ ਦੇ ਪਾਰਟਨਰ ਸੁਮਿਤ ਸਿੰਘਾਨੀਆ ਨੇ ਡਾਇਰੈਕਟ ਟੈਕਸ ਕਲੈਕਸ਼ਨ 'ਚ ਵਾਧੇ ਦੇ ਅੰਕੜਿਆਂ 'ਤੇ ਕਿਹਾ ਕਿ ਟੈਕਸ ਰੈਵੇਨਿਊ 'ਚ ਕਰੀਬ 20 ਫ਼ੀਸਦੀ ਵਾਧਾ ਪੂਰੇ ਸਾਲ ਦੌਰਾਨ ਟੈਕਸ ਨੀਤੀ ਸੁਧਾਰਾਂ ਦੀ ਨਿਰੰਤਰ ਗਤੀ ਨੂੰ ਰੇਖਾਂਕਿਤ ਕਰਦਾ ਹੈ। ਸਿੰਘਾਨੀਆ ਨੇ ਕਿਹਾ ਕਿ ਐਡਵਾਂਸ ਟੈਕਸ ਕੁਲੈਕਸ਼ਨ ਵਿੱਚ ਵਾਧਾ ਵੱਖ-ਵੱਖ ਵਰਗਾਂ ਦੇ ਟੈਕਸਦਾਤਿਆਂ ਵਿੱਚ ਸਵੈ-ਇੱਛਤ ਪਾਲਣਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8