ਡਾਇਰੈਕਟ ਟੈਕਸ ਕੁਲੈਕਸ਼ਨ 15.73 ਫੀਸਦੀ ਵਧ ਕੇ 6.53 ਲੱਖ ਕਰੋੜ ’ਤੇ ਪੁੱਜੀ
Saturday, Aug 12, 2023 - 04:04 PM (IST)
ਨਵੀਂ ਦਿੱਲੀ (ਭਾਸ਼ਾ) – ਚਾਲੂ ਵਿੱਤੀ ਸਾਲ ’ਚ 10 ਅਗਸਤ ਤੱਕ ਕੁੱਲ ਡਾਇਰੈਕਟ ਟੈਕਸ ਕੁਲੈਕਸ਼ਨ ਸਾਲਾਨਾ ਆਧਾਰ ’ਤੇ 15.73 ਫੀਸਦੀ ਵਧ ਕੇ 6.53 ਲੱਖ ਕਰੋੜ ਰੁਪਏ ਰਹੀ ਹੈ। ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ‘ਰਿਫੰਡ’ ਐਡਜਸਟ ਕਰਨ ਤੋਂ ਬਾਅਦ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ 5.84 ਲੱਖ ਕਰੋੜ ਰੁਪਏ ਰਹੀ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 17.33 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ 'ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ 'ਤੇ ਹੋਵੇਗੀ ਪਾਬੰਦੀ
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਨੇ ਕਿਹਾ ਕਿ ਡਾਇਰੈਕਟ ਟੈਕਸ ਕੁਲੈਕਸ਼ਨ ਦਾ 10 ਅਗਸਤ ਤੱਕ ਦਾ ਅਸਥਾਈ ਅੰਕੜਾ ਦੱਸਦਾ ਹੈ ਕਿ ਟੈਕਸ ਕੁਲੈਕਸ਼ਨ ’ਚ ਚੰਗਾ ਵਾਧਾ ਹੋਇਆ ਹੈ। ਟੈਕਸ ਕੁਲੈਕਸ਼ਨ ਵਿੱਤੀ ਸਾਲ 2023-24 ਦੀ ਡਾਇਰੈਕਟ ਟੈਕਸ ਕੁਲੈਕਸ਼ਨ ਦੇ ਬਜਟ ਅਨੁਮਾਨ ਦਾ 32.03 ਫੀਸਦੀ ਹੈ। ਚਾਲੂ ਵਿੱਤੀ ਸਾਲ ਵਿਚ 10 ਅਗਸਤ ਤੱਕ 69,000 ਕਰੋੜ ਰੁਪਏ ਦਾ ‘ਰਿਫੰਡ’ ਜਾਰੀ ਕੀਤਾ ਗਿਆ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ ਮੋੜੀ ਗਈ ਰਾਸ਼ੀ ਦੇ ਮੁਕਾਬਲੇ 3.73 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : Air India New Look: 'ਮਹਾਰਾਜਾ' ਰਿਟਾਇਰ! ਹੁਣ ਇਸ ਨਵੇਂ ਅੰਦਾਜ਼ 'ਚ ਨਜ਼ਰ ਆਉਣਗੇ ਕੰਪਨੀ ਦੇ ਜਹਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇਹ ਵੀ ਪੜ੍ਹੋ : ਕਰਜ਼ਾ ਲੈਣ ਵਾਲਿਆਂ ਲਈ ਝਟਕਾ, ਜਨਤਕ ਖੇਤਰ ਦੇ ਕਈ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8