ਅਹਿਮਦਾਬਾਦ ਤੋਂ ਸਿੰਗਾਪੁਰ ਲਈ ਸ਼ੁਰੂ ਹੋਵੇਗੀ ਸਿੱਧੀ ਉਡਾਣ, ਏਅਰਲਾਈਂਸ ਨੇ ਕੀਤਾ ਐਲਾਨ

01/13/2020 6:52:23 PM

ਨਵੀਂ ਦਿੱਲੀ — ਸਿੰਗਾਪੁਰ ਏਅਰਲਾਈਂਸ ਨੇ 1 ਫਰਵਰੀ ਤੋਂ ਅਹਿਮਦਾਬਾਦ ਤੋਂ ਸਿੰਗਾਪੁਰ ਲਈ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਇਸ ਮਾਰਗ 'ਤੇ 1 ਫਰਵਰੀ ਤੋਂ ਹਫਤੇ 'ਚ 6 ਉਡਾਣਾਂ ਸ਼ੁਰੂ ਕਰੇਗੀ। ਬੁੱਧਵਾਰ ਤੋਂ ਇਲਾਵਾ ਹਰੇਕ ਦਿਨ ਇਹ ਉਡਾਣ ਉਪਲੱਬਧ ਹੋਵੇਗੀ। ਕੰਪਨੀ ਦੀ ਯੋਜਨਾ 29 ਮਾਰਚ ਤੋਂ ਰੋਜ਼ਾਨਾ ਉਡਾਣ ਸ਼ੁਰੂ ਕਰਨ ਦੀ ਹੈ। 

ਏਅਰਲਾਈਨ ਨੇ ਦੱਸਿਆ ਕਿ ਅਹਿਮਦਾਬਾਦ -ਸਿੰਗਾਪੁਰ ਮਾਰਗ 'ਤੇ ਉਹ ਏਅਰਬਸ ਏ350-900 ਜਹਾਜ਼ਾਂ ਦਾ ਸੰਚਾਲਨ ਕਰੇਗੀ। ਇਸ ਤੋਂ ਇਲਾਵਾ 29 ਮਾਰਚ ਤੋਂ ਉਹ ਕੋਲਕਾਤਾ ਤੋਂ ਉਡਾਣ ਦੀ ਹਫਤਾਵਾਰ ਸੰਖਿਆ ਚਾਰ ਤੋਂ ਵਧਾ ਕੇ 5 ਕਰ ਰਹੀ ਹੈ ਜਦੋਂਕਿ ਉਸਦੀ ਇਕਾਈ ਸਿਲਕ ਏਅਰ ਕੋਲਕਾਤਾ ਤੋਂ ਆਪਣੀਆਂ ਤਿੰਨ ਉਡਾਣਾਂ ਬੰਦ ਕਰੇਗੀ। 

ਇਸ ਦੇ ਨਾਲ ਹੀ ਕੰਪਨੀ ਨੇ ਅਹਿਮਦਾਬਾਦ ਤੋਂ ਸਿੰਗਾਪੁਰ ਲਈ ਸੀਮਤ ਮਿਆਦ ਦੀ ਸੇਲ ਦਾ ਐਲਾਨ ਵੀ ਕੀਤਾ ਹੈ। ਇਸ ਸੇਲ ਦੇ ਤਹਿਤ ਇਕਾਨਮੀ ਕਲਾਸ ਦਾ ਟਿਕਟ 27,700 ਰੁਪਏ 'ਚ ਅਤੇ ਬਿਜ਼ਨੈੱਸ ਸ਼੍ਰੇਣੀ ਦਾ ਟਿਕਟ 68,300 ਰੁਪਏ 'ਚ ਉਪਲੱਬਧ ਹੋਵੇਗਾ। ਟਿਕਟਾਂ ਦੀ ਵਿਕਰੀ 10 ਜਨਵਰੀ ਤੋਂ ਸ਼ੁਰੂ ਹੋ ਕੇ 09 ਫਰਵਰੀ ਤੱਕ ਜਾਰੀ ਰਹੇਗੀ। ਇਸ ਸੇਲ ਦੇ ਤਹਿਤ ਜਨਵਰੀ 2021 ਤੱਕ ਯਾਤਰਾ ਲਈ ਟਿਕਟ ਬੁੱਕ ਕਰਵਾਏ ਜਾ ਸਕਣਗੇ। 


Related News