ਡਾਇਰੈਕਟ ਟੈਕਸ ਕੁਲੈਕਸ਼ਨ  ਦੇ ਟੀਚੇ ਨੂੰ ਹਾਸਲ ਕਰਨਾ ਮੁਸ਼ਕਿਲ

03/16/2019 8:44:30 AM

ਨਵੀਂ ਦਿੱਲੀ - ਟੈਕਸ ਕੁਲੈਕਸ਼ਨ ’ਚ ਮੱਠੇ ਸੁਧਾਰ  ਕਾਰਨ ਮਾਲੀਅਾ ਦਬਾਅ ਵਧਣ ਨਾਲ ਸਰਕਾਰ ਚਾਲੂ ਵਿੱਤੀ ਸਾਲ  ਦੇ ਸੋਧੇ ਡਾਇਰੈਕਟ ਟੈਕਸ ਕੁਲੈਕਸ਼ਨ  ਦੇ ਟੀਚੇ ਨੂੰ ਪਾਉਣ ਲਈ ਐਡਵਾਂਸ ਟੈਕਸ ਭੁਗਤਾਨ  ਤੋਂ ਉਮੀਦ ਲਾਈ ਬੈਠੀ ਹੈ।  ਚਾਲੂ ਵਿੱਤੀ ਸਾਲ ਲਈ ਸਰਕਾਰ ਨੇ 12 ਲੱਖ ਕਰੋਡ਼ ਰੁਪਏ  ਦੇ ਡਾਇਰੈਕਟ ਟੈਕਸ ਕੁਲੈਕਸ਼ਨ ਦਾ ਸੋਧਿਆ ਟੀਚਾ ਰੱਖਿਆ ਹੈ।  ਇਸ ਤੋਂ ਪਹਿਲਾਂ ਸਰਕਾਰ ਨੇ 11.50 ਲੱਖ ਕਰੋਡ਼ ਰੁਪਏ  ਦੀ   ਕੁਲੈਕਸ਼ਨ ਦਾ ਟੀਚਾ  ਰੱਖਿਆ ਸੀ।  ਸੂਤਰਾਂ ਅਨੁਸਾਰ ਡਾਇਰੈਕਟ ਟੈਕਸ ਕੁਲੈਕਸ਼ਨ ’ਚ ਕਮੀ ਨੂੰ  ਪੂਰਾ  ਕਰਨ  ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੋਧੇ  ਟੀਚੇ ਨੂੰ ਪਾਉਣਾ ਮੁਸ਼ਕਿਲ ਲੱਗ ਰਿਹਾ ਹੈ।   ਸੂਤਰਾਂ ਦਾ ਕਹਿਣਾ ਹੈ ਕਿ ਅੰਤ੍ਰਿਮ ਬਜਟ ’ਚ ਟੀਚੇ ਨੂੰ 50,000 ਕਰੋਡ਼ ਰੁਪਏ ਵਧਾਏ ਜਾਣ ਨਾਲ ਇਸ ਨੂੰ ਹਾਸਲ ਕਰਨਾ ਕੇਂਦਰੀ ਪ੍ਰਤੱਖ ਕਰ ਬੋਰਡ  ਲਈ ਹੋਰ ਮੁਸ਼ਕਿਲ ਹੋ ਗਿਆ ਹੈ।  ਉਨ੍ਹਾਂ ਕਿਹਾ ਕਿ ਡਾਇਰੈਕਟ ਟੈਕਸ ਕੁਲੈਕਸ਼ਨ ’ਚ ਕਿੰਨੀ ਕਮੀ ਰਹੇਗੀ,  ਇਸ ਦਾ ਪੱਕਾ   ਅੰਕੜਾ ਐਡਵਾਂਸ ਟੈਕਸ ਕੁਲੈਕਸ਼ਨ  ਦੇ ਅੰਤਿਮ ਅੰਕੜਿਆਂ  ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ।  ਚਾਲੂ ਵਿੱਤੀ ਸਾਲ ’ਚ ਜਨਵਰੀ ਮਹੀਨੇ ਤੱਕ ਕੁਲ ਡਾਇਰੈਕਟ ਟੈਕਸ ਕੁਲੈਕਸ਼ਨ 7.89 ਲੱਖ ਕਰੋਡ਼ ਰੁਪਏ ਰਹੀ ਹੈ। 


Related News