ਰਾਜਸਥਾਨ 'ਚ ਡੀਜ਼ਲ 100 ਰੁ: ਹੋਇਆ, ਪੰਜਾਬ 'ਚ ਵੀ ਲੱਗਣ ਵਾਲਾ ਹੈ ਝਟਕਾ

Saturday, Jun 12, 2021 - 05:40 PM (IST)

ਰਾਜਸਥਾਨ 'ਚ ਡੀਜ਼ਲ 100 ਰੁ: ਹੋਇਆ, ਪੰਜਾਬ 'ਚ ਵੀ ਲੱਗਣ ਵਾਲਾ ਹੈ ਝਟਕਾ

ਨਵੀਂ ਦਿੱਲੀ- ਹੁਣ ਪੈਟਰੋਲ ਹੀ ਨਹੀਂ ਰਾਜਸਥਾਨ ਵਿਚ ਡੀਜ਼ਲ ਦੀ ਕੀਮਤ ਵੀ 100 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਕਰਨਾਟਕ ਵਿਚ ਵੀ ਪੈਟਰੋਲ 100 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਉੱਥੇ ਹੀ, ਇਸ ਵਿਚਕਾਰ ਹੁਣ ਪੰਜਾਬ ਵਿਚ ਵੀ ਪੈਟਰੋਲ ਸੈਂਕੜਾ ਲਾਉਣ ਦੇ ਬਿਲਕੁਲ ਕੰਢੇ ਹੈ। ਕੁੱਲ ਮਿਲਾ ਕੇ ਹੁਣ ਦੇਸ਼ ਵਿਚ ਪੈਟਰੋਲ ਦੀ ਕੀਮਤ ਆਮ ਹੀ 100 ਰੁਪਏ ਪ੍ਰਤੀ ਲਿਟਰ ਹੋ ਰਹੀ ਹੈ। ਸ਼੍ਰੀਗੰਗਾਨਗਰ ਵਿਚ ਡੀਜ਼ਲ ਦੀ ਕੀਮਤ 100.05 ਰੁਪਏ ਹੋ ਗਈ ਹੈ।

4 ਮਈ ਤੋਂ ਪੈਟਰੋਲ, ਡੀਜ਼ਲ ਕੀਮਤਾਂ ਵਿਚ 23 ਵਾਰ ਵਾਧਾ ਹੋ ਚੁੱਕਾ ਹੈ। ਕਰਨਾਟਕ ਹੁਣ ਅਜਿਹਾ 7ਵਾਂ ਸੂਬਾ ਹੈ ਜਿੱਥੇ ਪੈਟਰੋਲ 100 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ।

ਉੱਥੇ ਹੀ, ਜਲੰਧਰ ਵਿਚ ਪੈਟਰੋਲ ਦੀ ਕੀਮਤ 97.25 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 88.99 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਅੰਮ੍ਰਿਤਸਰ ਵਿਚ ਪੈਟਰੋਲ 97.92 ਰੁਪਏ ਅਤੇ ਡੀਜ਼ਲ 89.61 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਚੁੱਕਾ ਹੈ। ਇਸ ਤਰ੍ਹਾਂ ਪੰਜਾਬ ਵਿਚ ਡੀਜ਼ਲ ਵੀ ਜਲਦ ਹੀ 90 ਰੁਪਏ ਪ੍ਰਤੀ ਲਿਟਰ ਹੁੰਦਾ ਦਿਸ ਰਿਹਾ ਹੈ।

ਇਹ ਵੀ ਪੜ੍ਹੋ- ਸੋਨੇ 'ਚ ਨਿਵੇਸ਼ ਦਾ ਸ਼ਾਨਦਾਰ ਮੌਕਾ, 10 ਗ੍ਰਾਮ ਕਰਾ ਸਕਦੈ ਇੰਨੀ ਮੋਟੀ ਕਮਾਈ

ਸੂਬਿਆਂ ਵਿਚ ਵੈਟ ਤੇ ਸਥਾਨਕ ਟੈਕਸਾਂ ਵਿਚ ਵਿਭਿੰਨਤਾ ਕਾਰਨ ਪੈਟਰੋਲ-ਡੀਜ਼ਲ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਜੀ. ਐੱਸ. ਟੀ. ਵਿਵਸਥਾ ਦੇ ਦਾਇਰੇ ਵਿਚ ਆਉਣ ਨਾਲ ਇਨ੍ਹਾਂ ਦੀਆਂ ਕੀਮਤਾਂ ਇਕਸਾਰ ਹੋ ਸਕਦੀਆਂ ਹਨ ਪਰ ਹੁਣ ਤੱਕ ਜੀ. ਐੱਸ. ਟੀ. ਪ੍ਰੀਸ਼ਦ ਨੇ ਇਸ ਦੀ ਜ਼ੋਰਦਾਰ ਮੰਗ ਨਹੀਂ ਕੀਤੀ ਹੈ। ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿਚ ਪੈਟਰੋਲ ਦੀ ਕੀਮਤ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਜਾਂ ਇਸ ਤੋਂ ਵੀ ਉੱਪਰ ਪਹੁੰਚ ਗਈ ਸੀ। ਕਰਨਾਟਕ ਵੀ ਸ਼ਨੀਵਾਰ ਨੂੰ ਇਸ ਸੂਚੀ ਵਿਚ ਸ਼ਾਮਲ ਹੋ ਗਿਆ। ਪਿਛਲੇ ਕੁਝ ਹਫ਼ਤਿਆਂ ਤੋਂ ਗਲੋਬਲ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਇਕ ਵਾਰ ਫਿਰ ਚੜ੍ਹਨ ਲਗੀ ਹੈ। ਬਾਜ਼ਾਰ ਨੂੰ ਉਮੀਦ ਹੈ ਕਿ ਕੋਵਿਡ-19 ਦੇ ਟੀਕਾਕਰਨ ਦੀ ਰਫ਼ਤਾਰ ਤੇਜ਼ ਹੋਣ ਨਾਲ ਆਰਥਿਕ ਸਰਗਰਮੀ ਵਧੇਗੀ ਅਤੇ ਮੰਗ ਵਿਚ ਉਛਾਲ ਆਵੇਗਾ।

ਇਹ ਵੀ ਪੜ੍ਹੋ- IPO: ਸੋਨਾ ਕਾਮਸਟਾਰ 'ਤੇ ਟੁੱਟੇ ਐਂਕਰ ਨਿਵੇਸ਼ਕ, ਬਣਾਇਆ ਤੀਜਾ ਵੱਡਾ ਇਸ਼ੂ
 

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News