ਪੈਟਰੋਲ ਦੀਆਂ ਵਧਦੀਆਂ ਕੀਮਤਾਂ 'ਤੇ ਬ੍ਰੇਕ, ਡੀਜ਼ਲ ਦੇ ਭਾਅ ਸਥਿਰ

07/17/2019 10:16:08 AM

ਨਵੀਂ ਦਿੱਲੀ—ਬੁੱਧਵਾਰ ਨੂੰ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 73.27 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ ਦੀ ਕੀਮਤ ਪਿਛਲੇ ਚਾਰ ਦਿਨਾਂ ਤੋਂ ਸਥਿਰ ਹੈ ਅਤੇ ਇਹ 66.24 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਵਰਣਨਯੋਗ ਹੈ ਕਿ ਪੂਰੇ ਦੇਸ਼ 'ਚ ਪ੍ਰਤੀਦਿਨ ਸਵੇਰੇ ਛੇ ਵਜੇ ਪੈਟਰੋਲ ਅਤੇ ਡੀਜ਼ਲ ਦੇ ਬਦਲੇ ਹੋਏ ਭਾਅ ਲਾਗੂ ਕੀਤੇ ਜਾਂਦੇ ਹਨ।
ਪੈਟਰੋਲ ਦੀ ਕੀਮਤ
ਦੇਸ਼ 'ਚ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ 'ਚ ਪੈਟਰੋਲ ਦੀ ਕੀਮਤ 73.27 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਮੁੰਬਈ 'ਚ ਇਹ 78.88 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 75.65 ਰੁਪਏ ਪ੍ਰਤੀ ਲੀਟਰ, ਹਰਿਆਣਾ 'ਚ 73.08 ਰੁਪਏ ਪ੍ਰਤੀ ਲੀਟਰ, ਹਿਮਾਚਲ ਪ੍ਰਦੇਸ਼ 'ਚ 72.09 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 76.09 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਡੀਜ਼ਲ ਦੀਆਂ ਕੀਮਤਾਂ 
ਉੱਧਰ ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਡੀਜ਼ਲ 66.24 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ 'ਚ ਇਸ ਦੀ ਕੀਮਤ 69.43 ਰੁਪਏ, ਕੋਲਕਾਤਾ 'ਚ 68.31 ਰੁਪਏ, ਹਰਿਆਣਾ 'ਚ 65.45 ਰੁਪਏ, ਹਿਮਾਚਲ ਪ੍ਰਦੇਸ਼ 'ਚ 64.25 ਰੁਪਏ ਅਤੇ ਚੇਨਈ 'ਚ 69.96 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਪੰਜਾਬ 'ਚ ਪੈਟਰੋਲ ਦੀ ਕੀਮਤ
ਉੱਧਰ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਅੱਜ ਪੈਟਰੋਲ 73.04 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਪੈਟਰੋਲ 73.60 ਰੁਪਏ, ਲੁਧਿਆਣਾ 'ਚ 73.46 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।


Aarti dhillon

Content Editor

Related News