ਵਿਦੇਸ਼ ਯਾਤਰਾ ਲਈ ਕਰਨਾ ਹੋਵੇਗਾ ਇੰਤਜ਼ਾਰ, ਕੌਮਾਂਤਰੀ ਉਡਾਣਾਂ 'ਤੇ ਰੋਕ ਵਧੀ

Saturday, Feb 27, 2021 - 10:00 AM (IST)

ਨਵੀਂ ਦਿੱਲੀ- ਵਿਦੇਸ਼ ਯਾਤਰਾ ਲਈ ਕੋਵਿਡ-19 ਤੋਂ ਪਹਿਲਾਂ ਦੀ ਤਰ੍ਹਾਂ ਕੌਮਾਂਤਰੀ ਉਡਾਣਾਂ ਆਮ ਹੋਣ ਲਈ ਹੋਰ ਇੰਤਜ਼ਾਰ ਕਰਨਾ ਹੋਵੇਗਾ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਕੌਮਾਂਤਰੀ ਯਾਤਰੀ ਉਡਾਣਾਂ 'ਤੇ ਲਾਈ ਪਾਬੰਦੀ 31 ਮਾਰਚ 2021 ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ 28 ਫਰਵਰੀ ਤੱਕ ਸੀ।

ਇਹ ਪਾਬੰਦੀ ਕਾਰਗੋ ਉਡਾਣਾਂ ਅਤੇ ਵਿਸ਼ੇਸ਼ ਤੌਰ 'ਤੇ ਡੀ. ਜੀ. ਸੀ. ਏ. ਵੱਲੋਂ ਮਨਜ਼ੂਰ ਉਡਾਣਾਂ 'ਤੇ ਲਾਗੂ ਨਹੀਂ ਹੈ। ਦੇਸ਼-ਵਿਦੇਸ਼ ਦੇ ਕੁਝ ਹਿੱਸਿਆਂ ਵਿਚ ਕੋਰੋਨਾ ਟੀਕਾਕਰਨ ਸ਼ੁਰੂ ਹੋਣ ਦੇ ਬਾਵਜੂਦ ਮਾਮਲਿਆਂ ਵਿਚ ਤੇਜ਼ੀ ਹੈ, ਜਿਸ ਦੀ ਵਜ੍ਹਾ ਨਾਲ ਹੁਣ ਤੱਕ ਸਰਕਾਰਾਂ ਹਵਾਈ ਯਾਤਰਾ ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹ ਰਹੀਆਂ ਹਨ।

ਇਹ ਵੀ ਪੜ੍ਹੋ- ਵੱਡਾ ਝਟਕਾ! ਪੈਟਰੋਲ, ਡੀਜ਼ਲ ਕੀਮਤਾਂ 'ਚ ਫਿਰ ਵਾਧਾ, ਹੁਣ ਤੱਕ ਇੰਨਾ ਉਛਾਲ

ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਸਾਲ 23 ਮਾਰਚ 2020 ਤੋਂ ਸ਼ਡਿਊਲਡ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਵਿਚਕਾਰ ਪਿਛਲੇ ਸਾਲ ਮਈ ਤੋਂ ਵੰਦੇ ਭਾਰਤ ਮਿਸ਼ਨ ਅਤੇ ਜੁਲਾਈ ਤੋਂ ਵਿਸ਼ੇਸ਼ ਦੋ-ਪੱਖੀ ਸਮੌਝਤੇ ਤਹਿਤ ਕਈ ਦੇਸ਼ਾਂ ਨਾਲ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ। ਭਾਰਤ ਨੇ ਅਮਰੀਕਾ, ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਕੀਨੀਆ, ਭੂਟਾਨ ਤੇ ਫਰਾਂਸ ਸਣੇ ਕਈ ਦੇਸ਼ਾਂ ਨਾਲ ਏਅਰ ਬੱਬਲ ਕਰਾਰ ਕੀਤਾ ਹੈ। ਇਸ ਵਿਸ਼ੇਸ਼ ਦੋ-ਪੱਖੀ ਸਮਝੌਤੇ ਤਹਿਤ ਦੋਹਾਂ ਮੁਲਕਾਂ ਦੀਆਂ ਏਅਰਲਾਈਨਾਂ ਵੱਲੋਂ ਵਿਸ਼ੇਸ਼ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ, ਜਿਨ੍ਹਾਂ ਦੀ ਗਿਣਤੀ ਅਤੇ ਗੇੜੇ ਸੀਮਤ ਹੁੰਦੇ ਹਨ।

ਇਹ ਵੀ ਪੜ੍ਹੋ- ਗਲੋਬਲ ਬਾਜ਼ਾਰਾਂ 'ਚ ਹਾਹਾਕਾਰ, ਭਾਰਤੀ ਕਰੰਸੀ 'ਚ 1.04 ਰੁ: ਦੀ ਗਿਰਾਵਟ

ਕੋਰੋਨਾ ਕਾਰਨ ਉਡਾਣਾਂ 'ਤੇ ਵੱਧ ਰਹੀ ਪਾਬੰਦੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News