ਵਿਕਸਿਤ ਦੇਸ਼ ਕਰ ਰਹੇ ਆਰਥਿਕ ਮੰਦ ਤੇ ਮਹਿੰਗਾਈ ਦਾ ਸਾਹਮਣਾ, ਘਟਿਆ ਆਯਾਤ-ਨਿਰਯਾਤ

Saturday, Jul 15, 2023 - 12:29 PM (IST)

ਵਿਕਸਿਤ ਦੇਸ਼ ਕਰ ਰਹੇ ਆਰਥਿਕ ਮੰਦ ਤੇ ਮਹਿੰਗਾਈ ਦਾ ਸਾਹਮਣਾ, ਘਟਿਆ ਆਯਾਤ-ਨਿਰਯਾਤ

ਨਵੀਂ ਦਿੱਲੀ - ਦੇਸ਼ ਨੇ ਜੂਨ 'ਚ ਸਿਰਫ 32.97 ਅਰਬ ਡਾਲਰ ਦੀਆਂ ਵਸਤੂਆਂ ਦੀ ਬਰਾਮਦ ਕੀਤੀ, ਜੋ ਇਕ ਸਾਲ ਪਹਿਲਾਂ ਦੀ ਮਿਆਦ ਦੇ ਮੁਕਾਬਲੇ 22 ਫੀਸਦੀ ਘੱਟ ਹੈ। ਅਜਿਹਾ ਇਸ ਕਾਰਨ ਹੋਇਆ ਹੈ ਕਿਉਂਕਿ ਦੁਨੀਆ ਦੇ ਜ਼ਿਆਦਾਤਰ ਵਿਕਸਤ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ ਅਤੇ ਉੱਚ ਮਹਿੰਗਾਈ ਕਾਰਨ ਮੰਗ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਦੂਜੇ ਪਾਸੇ ਇਸ ਗਿਰਾਵਟ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਜੂਨ 'ਚ ਬਰਾਮਦ ਬਹੁਤ ਜ਼ਿਆਦਾ ਹੋ ਗਈ ਸੀ ਪਰ ਮਈ 2020 'ਚ 35 ਫੀਸਦੀ ਦੀ ਗਿਰਾਵਟ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਗਿਰਾਵਟ ਹੈ।

ਇਹ ਵੀ ਪੜ੍ਹੋ : YouTube ’ਤੇ ਵੀਡੀਓ ਰਾਹੀਂ ਗਲਤ ਨਿਵੇਸ਼ ਸਬੰਧੀ ਸਲਾਹ ਦੇਣ ਵਾਲੀਆਂ 9 ਇਕਾਈਆਂ ’ਤੇ ਰੋਕ ਬਰਕਰਾਰ

ਵਪਾਰਕ ਸਮਾਨ ਦੀ ਦਰਾਮਦ ਵੀ ਪਿਛਲੇ ਮਹੀਨੇ 17 ਫੀਸਦੀ ਘੱਟ ਕੇ 53.1 ਬਿਲੀਅਨ ਡਾਲਰ ਰਹਿ ਗਈ, ਜੋ ਸਤੰਬਰ 2020 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਸਾਲ ਮਈ ਦੇ ਮੁਕਾਬਲੇ ਜੂਨ 'ਚ ਦਰਾਮਦ 'ਚ 7 ਫੀਸਦੀ ਦੀ ਕਮੀ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਵਸਤੂਆਂ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਦਰਾਮਦ 'ਚ ਕਮੀ ਆਈ ਹੈ।

ਵਪਾਰ ਘਾਟਾ ਵੀ ਘਟਿਆ 

ਬਰਾਮਦ ਅਤੇ ਦਰਾਮਦ ਵਿੱਚ ਭਾਰੀ ਗਿਰਾਵਟ ਕਾਰਨ ਦੇਸ਼ ਦਾ ਵਪਾਰ ਘਾਟਾ ਵੀ ਹੇਠਾਂ ਆਇਆ ਹੈ। ਵਣਜ ਵਿਭਾਗ ਦੇ ਅੰਕੜਿਆਂ ਮੁਤਾਬਕ ਜੂਨ 'ਚ ਵਪਾਰ ਘਾਟਾ 20.13 ਅਰਬ ਡਾਲਰ ਰਿਹਾ, ਜੋ ਪਿਛਲੇ ਸਾਲ ਜੂਨ 'ਚ 22.06 ਅਰਬ ਡਾਲਰ ਸੀ। ਵਣਜ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਬਰਾਮਦ ਘਟਣ ਦੇ ਕਈ ਕਾਰਨ ਹਨ।

ਉੱਤਰੀ ਅਮਰੀਕਾ ਅਤੇ ਯੂਰਪ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਮੰਦੀ ਕਾਰਨ ਬਰਾਮਦ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਮੰਦੀ ਅਤੇ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਨਿਰਮਾਣ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਬਰਾਮਦ ਪ੍ਰਭਾਵਿਤ ਹੋ ਰਹੀ ਹੈ।
ਬਰਥਵਾਲ ਨੇ ਕਿਹਾ ਕਿ ਬਰਾਮਦਕਾਰ ਜੁਲਾਈ-ਸਤੰਬਰ ਤਿਮਾਹੀ ਤੋਂ ਬਰਾਮਦ ਵਿੱਚ ਰਿਕਵਰੀ ਦੀ ਉਮੀਦ ਕਰ ਰਹੇ ਹਨ ਅਤੇ ਬੈਕਲਾਗ ਨੂੰ ਦੂਰ ਕਰਨ ਲਈ ਨਵੇਂ ਆਦੇਸ਼ਾਂ ਦੀ ਉਮੀਦ ਕਰ ਰਹੇ ਹਨ।

ਇਹ ਵੀ ਪੜ੍ਹੋ : ਦੁਨੀਆ ਭਰ ’ਚ ਵਧੀ ਚਾਂਦੀ ਦੀ ਮੰਗ, ਇਸ ਕਾਰਨ ਗਲੋਬਲ ਸਿਲਵਰ ਸਟੋਰੇਜ ਦਾ 85-98 ਫੀਸਦੀ ਹੋ ਸਕਦੈ ਖ਼ਤਮ

ਜੂਨ ਵਿੱਚ 30 ਵਿੱਚੋਂ 21 ਸੈਕਟਰਾਂ ਦੇ ਉਤਪਾਦਾਂ ਦੀ ਬਰਾਮਦ ਵਿੱਚ ਕਮੀ ਆਈ ਹੈ। ਪੈਟਰੋਲੀਅਮ ਉਤਪਾਦਾਂ ਦੀ ਬਰਾਮਦ 47.51 ਫੀਸਦੀ, ਰਤਨ ਅਤੇ ਗਹਿਣਿਆਂ ਦੀ 35.6 ਫੀਸਦੀ, ਇੰਜੀਨੀਅਰਿੰਗ ਵਸਤਾਂ ਦੀ 10.99 ਫੀਸਦੀ ਅਤੇ ਸੂਤੀ ਧਾਗੇ ਦੀ 1.21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਰ ਇਲੈਕਟ੍ਰਾਨਿਕ ਵਸਤਾਂ (45.36 ਫੀਸਦੀ), ਦਵਾਈਆਂ (5.13 ਫੀਸਦੀ) ਅਤੇ ਹੈਂਡਲੂਮ ਉਤਪਾਦਾਂ (5.14 ਫੀਸਦੀ) ਦੀ ਬਰਾਮਦ ਵਧੀ ਹੈ।

ਆਈਸੀਆਰਏ ਦੀ ਮੁੱਖ ਅਰਥ ਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ, “ਉਤਪਾਦਾਂ ਦੇ ਜ਼ਿਆਦਾਤਰ ਉਪ-ਸਮੂਹਾਂ ਦੀ ਬਰਾਮਦ ਪਿਛਲੇ ਸਾਲ ਜੂਨ ਦੇ ਮੁਕਾਬਲੇ ਘਟੀ ਹੈ, ਜੋ ਦਰਸਾਉਂਦੀ ਹੈ ਕਿ ਮੰਗ ਕਮਜ਼ੋਰ ਹੈ ਅਤੇ ਵਸਤੂਆਂ ਦੀਆਂ ਕੀਮਤਾਂ ਘੱਟ ਹਨ। ਨਿਰਯਾਤ 'ਚ ਅੱਧੀ ਗਿਰਾਵਟ ਸਿਰਫ ਪੈਟਰੋਲੀਅਮ ਉਤਪਾਦਾਂ ਕਾਰਨ ਹੋਈ ਹੈ।

ਕਰੀਬ ਇਕ ਸਾਲ ਦੀ ਗਿਰਾਵਟ ਤੋਂ ਬਾਅਦ ਜੂਨ 'ਚ ਸੋਨੇ ਦੀ ਦਰਾਮਦ 82.38 ਫੀਸਦੀ ਵਧ ਕੇ 4.99 ਅਰਬ ਡਾਲਰ ਹੋ ਗਈ। ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਅਰੁਣ ਕੁਮਾਰ ਗਰੋਦੀਆ ਨੇ ਕਿਹਾ ਕਿ ਪ੍ਰਮੁੱਖ ਬਾਜ਼ਾਰਾਂ 'ਚ ਮੰਗ ਘੱਟ ਹੋਣ ਕਾਰਨ ਇੰਜੀਨੀਅਰਿੰਗ ਸਾਮਾਨ ਦੀ ਬਰਾਮਦ 'ਚ ਕਮੀ ਆਈ ਹੈ।

ਇਹ ਵੀ ਪੜ੍ਹੋ : ਜੇਕਰ ਬਰਸਾਤ ਦੇ ਪਾਣੀ 'ਚ ਡੁੱਬ ਜਾਵੇ ਤੁਹਾਡਾ ਵਾਹਨ, ਤਾਂ ਬੀਮਾ ਕਵਰ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News