ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ ਵੇਰਵੇ
Monday, Apr 26, 2021 - 06:35 PM (IST)
ਨਵੀਂ ਦਿੱਲੀ - ਬੀਮਾ ਰੈਗੂਲੇਟਰ ਨੇ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਉਨ੍ਹਾਂ ਹਸਪਤਾਲਾਂ ਦੇ ਵੇਰਵੇ ਪ੍ਰਦਾਨ ਕਰਨ ਜਿਹੜੇ ਕੋਰੋਨਾ ਦੇ ਮਰੀਜ਼ਾਂ ਕੋਲੋਂ ਇਲਾਜ ਦੇ ਬਦਲੇ ਓਵਰ-ਰਿਕਵਰੀ ਕਰ ਰਹੇ ਹਨ। ਇਸ ਦੇ ਨਾਲ ਹੀ ਵਿਭਾਗ ਨੇ ਉਨ੍ਹਾਂ ਹਸਪਤਾਲਾਂ ਦੀ ਸੂਚੀ ਵੀ ਜਮ੍ਹਾ ਕਰਵਾਉਣ ਲਈ ਕਿਹਾ ਹੈ ਜੋ ਨਕਦ ਰਹਿਤ ਇਲਾਜ਼ ਮੁਹੱਈਆ ਨਹੀਂ ਕਰਵਾ ਰਹੇ ਹਨ। ਆਈ.ਆਰ.ਡੀ.ਏ. ਨੇ ਬੀਮਾ ਕੰਪਨੀਆਂ ਨੂੰ ਇਹ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਵੇਰਵੇ ਮੰਗੇ ਹਨ। ਜ਼ਿਕਰਯੋਗ ਹੈ ਕਿ ਕਈ ਹਸਪਤਾਲਾਂ ਵਲੋਂ ਕੋਰੋਨਾ ਸੰਕਟ ਦਰਮਿਆਨ ਮਰੀਜ਼ਾਂ ਕੋਲੋਂ ਇਲਾਜ ਲਈ ਭਾਰੀ ਫੀਸ ਵਸੂਲਣ ਦੀਆਂ ਸ਼ਿਕਾਇਤਾ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਖ਼ੌਫ਼ ਕਾਰਨ ਹਾਲਾਤ ਚਿੰਤਾਜਨਕ, ਕੋਲਾ ਮੰਤਰਾਲੇ ਨੇ ਮੁਸ਼ਕਲ ਦੀ ਘੜੀ 'ਚ ਫੜ੍ਹੀ ਆਪਣੇ ਮੁਲਾਜ਼ਮਾਂ ਦੀ ਬਾਂਹ
ਇਸ ਦੇ ਨਾਲ ਹੀ ਕਈ ਸਿਹਤ ਬੀਮਾ ਧਾਰਕਾਂ ਨੇ ਸੋਸ਼ਲ ਮੀਡੀਆ ਰਾਹੀਂ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਬੀਮਾ ਕੰਪਨੀ ਦੇ ਨੈਟਵਰਕ ਹਸਪਤਾਲ ਵੱਲੋਂ ਨਕਦ ਰਹਿਤ ਇਲਾਜ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਹੈ। ਆਈ.ਆਰ.ਡੀ.ਏ. ਨੇ ਇਕ ਨੋਟ ਵਿਚ ਕਿਹਾ ਹੈ ਕਿ ਹੈਲਥ ਇੰਸ਼ੋਰੈਂਸ ਰੈਗੂਲੇਸ਼ਨਜ਼ 2016 ਦੇ ਤਹਿਤ ਹਸਪਤਾਲਾਂ ਨੂੰ ਕੈਸ਼ਲੈਸ ਅਧਾਰ 'ਤੇ ਅਜਿਹੇ ਦਾਅਵਿਆਂ ਦਾ ਜਲਦੀ ਨਿਪਟਾਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਰੈਗੂਲੇਟਰ ਨੇ ਇਹ ਵੀ ਕਿਹਾ ਹੈ ਕਿ ਨਕਦ ਰਹਿਤ ਬੇਨਤੀਆਂ ਦੀ ਸਮੀਖਿਆ ਕਰਦੇ ਸਮੇਂ ਬੀਮਾਕਰਤਾਵਾਂ ਕੋਲੋਂ ਨੈਟਵਰਕ ਹਸਪਤਾਲਾਂ ਦੁਆਰਾ ਸਹਿਮਤੀ ਅਨੁਸਾਰ ਚਾਰਜ ਵਸੂਲ ਕੀਤੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਆਕਸੀਜਨ ਤੇ ਇਸ ਨਾਲ ਸਬੰਧਿਤ ਹੋਰ ਸਾਜ਼ੋ ਸਮਾਨ ਲਿਆਉਣ ਵਾਲੇ ਸਮੁੰਦਰੀ ਜਹਾਜਾਂ ਤੋਂ ਚਾਰਜ ਹਟਾਉਣ ਦੇ ਨਿਰਦੇਸ਼
ਇਰਡਾ ਨੇ ਜਾਰੀ ਕੀਤੇ ਇਹ ਨਿਰਦੇਸ਼
- ਆਈ.ਆਰ.ਡੀ.ਏ. ਨੇ ਬੀਮਾ ਕੰਪਨੀਆਂ ਨੂੰ ਇਹ ਹਦਾਇਤ ਵੀ ਕੀਤੀ ਹੈ ਕਿ ਜਿਹੜੇ ਬੀਮਾਧਾਰਕ ਇਲਾਜ ਕਰਾਉਣ ਤੋਂ ਬਾਅਦ ਰੀਇੰਬਰਸਮੈਂਟ ਦਾ ਦਾਅਵਾ ਕਰ ਰਹੇ ਹਨ ਉਨ੍ਹਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ। ਬੀਮਾ ਕੰਪਨੀਆਂ ਨੂੰ ਇਸ ਲਈ ਟੀ.ਪੀ.ਏ. ਨੂੰ ਸਹੀ ਸਲਾਹ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
- ਆਈਆਰਡੀਏ ਨੇ ਬੀਮਾਯੁਕਤ ਵਿਅਕਤੀ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਉਣ ਲਈ ਇਕ ਪ੍ਰਭਾਵਸ਼ਾਲੀ ਸੰਚਾਰ ਚੈਨਲ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੋਰੋਨਾ ਸੰਕਟ ਵਿਚਕਾਰ ਬੀਮਾ ਧਾਰਕਾਂ ਦੁਆਰਾ ਲੋੜੀਂਦੀ ਜਾਣਕਾਰੀ ਦੀ ਪੁੱਛਗਿੱਛ ਵਧ ਗਈ ਹੈ। ਇਸ ਲਈ ਅਥਾਰਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰਭਾਵਸ਼ਾਲੀ ਸੰਚਾਰ ਦੀ ਸਹੂਲਤ ਪ੍ਰਦਾਨ ਕਰਨ ਤਾਂ ਜੋ ਉਹ ਸਹੀ ਜਾਣਕਾਰੀ ਅਸਾਨੀ ਨਾਲ ਪ੍ਰਾਪਤ ਕਰ ਸਕਣ।
ਇਹ ਵੀ ਪੜ੍ਹੋ : ਮੈਡੀਕਲ ਆਕਸੀਜਨ ਅਤੇ ਸਾਜ਼ੋ ਸਾਮਾਨ 'ਤੇ ਭਾਰਤ ਨੇ ਤਿੰਨ ਮਹੀਨੇ ਲਈ ਹਟਾਈ ਕਸਟਮ ਡਿਊਟੀ
ਵਿੱਤ ਮੰਤਰੀ ਨੇ ਜਾਰੀ ਕੀਤਾ ਬਿਆਨ
ਕੋਰੋਨਾ ਸੰਕਟ ਦੇ ਮੱਦੇਨਜ਼ਰ ਵਿੱਤ ਮੰਤਰੀ ਨੇ ਹਸਪਤਾਲਾਂ ਦੁਆਰਾ ਨਕਦ ਰਹਿਤ ਸਹੂਲਤਾਂ ਮੁਹੱਈਆ ਨਾ ਕਰਨ 'ਤੇ ਨਾਰਾਜ਼ਗੀ ਕਰਦਿਆਂ ਆਈ.ਆਰ.ਡੀ.ਏ. ਦੇ ਚੇਅਰਮੈਨ ਐਸ ਸੀ ਖੁੰਟੀਆ ਨੂੰ ਬੀਮਾ ਕੰਪਨੀਆਂ ਦੁਆਰਾ ਨਕਦ ਰਹਿਤ ਦਾਅਵਿਆਂ ਨੂੰ ਰੱਦ ਕਰਨ ਦੀਆਂ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ।
ਬੀਮਾ ਧਾਰਕਾਂ ਦਾ ਕਹਿਣਾ ਹੈ ਕਿ ਹਸਪਤਾਲ ਕੋਰੋਨਾ ਇਲਾਜ ਲਈ ਵੱਖ-ਵੱਖ ਖਰਚਾ ਵਸੂਲ ਰਹੇ ਹਨ। ਕੋਰੋਨਾ ਸੰਕਟ ਵਿਚਕਾਰ ਸੀਟੀ ਸਕੈਨ ਵੀ ਭਾਰਤ ਵਿਚ ਹੋਰ ਵਿਕਸਤ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਵਰਤੇ ਜਾ ਰਹੇ ਹਨ। ਮਰੀਜ਼ ਡਰ ਕਾਰਨ ਹਸਪਤਾਲਾਂ ਵਿਚ ਦਾਖਲ ਹੋ ਰਹੇ ਹਨ ਅਤੇ ਹਸਪਤਾਲ ਵਾਲੇ ਬਹੁਤ ਸਾਰੇ ਮਰੀਜ਼ਾਂ ਨੂੰ ਇਕੋ ਕਮਰੇ ਵਿਚ ਰੱਖ ਕੇ ਹਰੇਕ ਮਰੀਜ਼ ਕੋਲੋਂ ਕਮਰੇ ਦਾ ਚਾਰਜ ਲੈ ਰਹੇ ਹਨ। ਇਸ ਦੇ ਕਾਰਨ ਔਸਤਨ ਦਾਅਵੇ ਦੀ ਰਕਮ 1.50 ਲੱਖ ਰੁਪਏ ਤੱਕ ਵੱਧ ਰਹੀ ਹੈ ਜੋ ਪਿਛਲੇ ਸਾਲ 1.30 ਲੱਖ ਰੁਪਏ ਸੀ।
ਇਹ ਵੀ ਪੜ੍ਹੋ : ਸੁੰਦਰ ਪਿਚਾਈ ਦੀ ਦਰਿਆਦਿਲੀ, ਭਾਰਤ ਵਿੱਚ ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ 135 ਕਰੋੜ ਦੇ ਫੰਡ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।