ਸੀਮੈਂਟ ਦੀ ਮੰਗ ਨੂੰ ਮਿਲੇਗੀ ਮਜ਼ਬੂਤੀ

12/07/2021 1:24:33 PM

ਨਵੀਂ ਦਿੱਲੀ- ਦੇਸ਼ ਦੇ ਦੱਖਣੀ ਅਤੇ ਪੱਛਮੀ ਹਿੱਸਿਆਂ 'ਚ ਬਾਰਿਸ਼ ਰੁਕਣ ਦੇ ਨਾਲ ਹੀ ਘਰੇਲੂ ਸੀਮੈਂਟ ਕੰਪਨੀਆਂ ਨੂੰ ਅਟਕੀ ਹੋਈ ਮੰਗ ਦੇ ਕਾਰਨ ਅਗਲੇ ਮਹੀਨਿਆਂ ਤੋਂ ਸੀਮੈਂਟ ਦੀ ਖਪਤ ਵਧਣ ਦੀ ਉਮੀਦ ਹੈ। ਤਿਉਹਾਰੀ ਸੀਜ਼ਨ ਦੇ ਬਾਵਜੂਦ ਤਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਿਸ਼ ਦੇ ਕਾਰਨ ਸੀਮੈਂਟ ਦੀ ਵਿੱਕਰੀ ਪ੍ਰਭਾਵਿਤ ਹੋਈ ਹੈ। ਸੀਮੈਂਟ ਉਦਯੋਗ ਲਈ ਅਕਤੂਬਰ ਤੋਂ ਲੈ ਕੇ ਮਈ ਤੱਕ ਦੀ ਮਿਆਦ ਨੂੰ ਇਸ ਨੂੰ ਸਭ ਤੋਂ ਮੰਗ ਵਾਲਾ ਸੀਜ਼ਨ ਮੰਨਿਆ ਜਾਂਦਾ ਹੈ। 
ਭਾਰਤੀ ਸੀਮੈਂਟ ਦੇ ਨਿਰਦੇਸ਼ਕ ਐੱਮ ਰਵਿੰਦਰ ਰੈੱਡੀ ਨੇ ਇਕ ਅਖਬਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਰੇ ਖੇਤਰਾਂ 'ਚ ਮੰਗ ਹੌਲੀ-ਹੌਲੀ ਆਮ ਹੋ ਰਹੀ ਹੈ। ਕਰੀਬ ਇਕ ਹਫ਼ਤੇ 'ਚ ਸਾਨੂੰ ਅਟਕੀ ਹੋਈ ਮੰਗ 'ਚ ਗਿਰਾਵਟ ਦੇ ਮੱਦੇਨਜ਼ਰ ਇਸ ਕਮੋਡਿਟੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ ਕਿਉਂਕਿ ਕੰਪਨੀਆਂ ਛੂਟ ਦੇ ਨਾਲ ਵਿਕਰੀ ਨੂੰ ਮਜ਼ਬੂਤੀ ਦੇਣਾ ਚਾਹੁੰਦੀਆਂ ਹਨ। 
ਐੱਮ ਕੇ ਰਿਸਰਚ ਦੀ ਇਕ ਹਾਲੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਮਜ਼ੋਰ ਮੰਗ ਦੇ ਕਾਰਨ ਨਵੰਬਰ ਦੌਰਾਨ ਦੇਸ਼ ਭਰ 'ਚ ਮਾਸਿਕ ਪੱਧਰ 'ਤੇ ਕਰੀਬ 3 ਫੀਸਦੀ ਦੀ ਗਿਰਾਵਟ ਆਈ ਹੈ। ਪੂਰਬੀ ਭਾਰਤ 'ਚ ਸੀਮੈਂਟ ਦੀਆਂ ਕੀਮਤਾਂ 'ਚ ਮਾਸਿਕ ਪੱਧਰ 'ਤੇ 4 ਤੋਂ 5 ਫੀਸਦੀ ਦੀ ਗਿਰਾਵਟ ਆਈ ਹੈ ਜਦੋਂ ਕਿ ਹੋਰ ਖੇਤਰਾਂ 'ਚ ਕੀਮਤਾਂ 'ਚ ਮਾਸਿਕ ਪੱਧਰ 'ਤੇ 2 ਤੋਂ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਸੀਮੈਂਟ ਦੀ ਮੰਗ 'ਚ ਆਉਣ ਦੀ ਉਮੀਦ ਹੈ ਪਰ ਇਨਪੁੱਟ ਲਾਗਤ 'ਤੇ ਦਬਾਅ ਬਰਕਰਾਰ ਰਹਿਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਅਜਿਹੇ 'ਚ ਉਦਯੋਗ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੀਮਤ ਵਧਾਉਣ ਦੀ ਮਜ਼ਬੂਰੀ ਵੀ ਹੋ ਸਕਦੀ ਹੈ। ਰੈੱਡੀ ਨੇ ਕਿਹਾ ਕਿ ਆਯਾਤਿਤ ਕੋਲੇ ਦੀਆਂ ਕੀਮਤਾਂ 'ਚ ਸਾਲਾਨਾ ਆਧਾਰ 'ਤੇ 200 ਫੀਸਦੀ ਦਾ ਵਾਧਾ ਹੋ ਚੁੱਕਾ ਹੈ ਜਦੋਂਕਿ ਈਂਧਨ ਦੀਆਂ ਕੀਮਤਾਂ 'ਚ ਨਰਮੀ ਨਹੀਂ ਦਿਖ ਰਹੀ ਹੈ। ਇਸ ਲਈ ਕਮੋਡਿਟੀ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਦਬਾਅ ਨਿਸ਼ਚਿਤ ਤੌਰ 'ਤੇ ਹੋਵੇਗਾ ਭਾਵੇਂ ਹੀ ਮੰਗ 'ਚ ਸੁਧਾਰ ਕਿਉਂ ਨਾ ਹੋਵੇ। ਹਾਲਾਂਕਿ ਕ੍ਰਮਿਕ ਆਧਾਰ 'ਤੇ ਕੋਲਾ ਕੀਮਤਾਂ 'ਚ ਮਾਮੂਲੀ ਨਰਮੀ ਦਰਜ ਕੀਤੀ ਗਈ ਹੈ।
ਸ਼੍ਰੀ ਸੀਮੈਂਟ ਦੇ ਪ੍ਰਬੰਧਕ ਨਿਰਦੇਸ਼ਕ ਐੱਚ.ਐੱਮ. ਬਾਂਗੁਰ ਨੇ ਕਿਹਾ ਕਿ ਕੀਮਤ ਵਾਧੇ ਦੌਰਾਨ ਮੰਗ ਅਤੇ ਇਨਪੁੱਟ ਲਾਗਤ ਦੋਵਾਂ ਨੂੰ ਧਿਆਨ 'ਚ ਰੱਖਿਆ ਜਾਵੇਗਾ। ਸਾਨੂੰ ਲੱਗਦਾ ਹੈ ਕਿ ਕੀਮਤਾਂ 'ਚ ਵਾਧੇ ਦੀ ਬਜਾਏ ਉਸ ਨੂੰ ਹੱਦ ਤੱਕ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਭਾਵੇਂ ਹੀ ਉਸ 'ਚ ਪਿਛਲੇ ਮਹੀਨੇ ਗਿਰਾਵਟ ਕਿਉਂ ਨਾ ਦਿਖੀ ਹੋਵੇ। 
ਸੀਮੈਂਟ ਉਦਯੋਗ ਦੀਆਂ ਹੋਰ ਪ੍ਰਮੁੱਖ ਕੰਪਨੀਆਂ 'ਚ ਅਲਟ੍ਰਾਟੈੱਕ, ਅਬੁੰਜਾ, ਡਾਲਮੀਆ, ਏਸੀਸੀ ਅਤੇ ਜੇਕੇ ਸੀਮੈਂਟ ਸ਼ਾਮਲ ਹਨ। ਡਾਲਮੀਆ ਸੀਮੈਂਟ ਦੇ ਪ੍ਰਬੰਧ ਨਿਕਦੇਸ਼ਕ ਅਤੇ ਮੁੱਖ ਕਾਰਜਧਿਕਾਰੀ ਮਹਿੰਦਰ ਸਿੰਘੀ ਨੇ ਕਿਹਾ ਕਿ ਮੰਗ 'ਚ ਅਜੇ ਵੀ ਤੇਜ਼ੀ ਸ਼ੁਰੂ ਹੋਈ ਹੈ ਪਰ ਦਸੰਬਰ ਦੇ ਅੰਤ ਤੱਕ ਉਹ ਰਫ਼ਤਾਰ ਫੜੇਗੀ। 
ਐੱਮਕੇ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਇਨਪੁੱਟ ਕੀਮਤਾਂ 'ਚ ਹਾਲ ਹੀ 'ਚ ਕੁਝ ਨਰਮੀ ਦਿਖੀ ਹੈ ਪਰ ਅੱਗੇ ਚੱਲ ਕੇ ਉਦਯੋਗ ਦੀ ਲਾਭਪ੍ਰਦਾਤਾ ਲਈ ਮੰਗ/ਕੀਮਤ 'ਚ ਲਗਾਤਾਰ ਵਾਧਾ ਕਾਫੀ ਮਹੱਤਵਪੂਰਨ ਹੋਵੇਗਾ।


Aarti dhillon

Content Editor

Related News