ਹਿੰਡਨਬਰਗ ਰਿਸਰਚ ਰਿਪੋਰਟ ਨਾਲ ਮੁੜ ਬਵਾਲ, ਡੇਲਾਇਟ ਨੇ ਛੱਡੀ ਅਡਾਨੀ ਪੋਰਟ ਦੀ ਆਡਿਟਿੰਗ
Monday, Aug 14, 2023 - 11:27 AM (IST)
ਨਵੀਂ ਦਿੱਲੀ (ਭਾਸ਼ਾ) - ਅਡਾਨੀ ਗਰੁੱਪ ਲਈ ਹਿੰਡਨਬਰਗ ਰਿਸਰਚ ਦੀ ਰਿਪੋਰਟ ਇਕ ‘ਭੈੜੇ ਜਿੰਨ’ ਦੀ ਤਰ੍ਹਾਂ ਹੋ ਗਈ, ਜੋ ਵਾਰ-ਵਾਰ ਉਸ ਲਈ ਮੁਸ਼ਕਲ ਖੜ੍ਹੀ ਕਰ ਦਿੰਦੀ ਹੈ। ਹੁਣ ਅਡਾਨੀ ਗਰੁੱਪ ਦੀ ਫਲੈਗਸ਼ਿਪ ਕੰਪਨੀ ‘ਅਡਾਨੀ ਪੋਰਟ ਐਂਡ ਸਪੈਸ਼ਲ ਇਕਨਾਮਿਕ ਜ਼ੋਨ’ ਦੀ 2017 ਤੋਂ ਆਡਿਟਰ ਰਹੀ ਕੰਪਨੀ ਡੇਲਾਇਟ ਨੇ ਇਸ ਕੰਮ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਤਾਰ ਵੀ ਹਿੰਡਨਬਰਗ ਰਿਸਰਚ ਨਾਲ ਜੁੜੇ ਹਨ। ਡੇਲਾਇਟ ਦੁਨੀਆ ਦੀਆਂ ਟਾਪ ਆਡਿਟਿੰਗ ਕੰਪਨੀਆਂ ’ਚੋਂ ਇਕ ਹੈ।
ਇਹ ਵੀ ਪੜ੍ਹੋ : ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਬਣਿਆ ਐਕਟ, ਰਾਸ਼ਟਰਪਤੀ ਤੋਂ ਮਿਲੀ ਮਨਜ਼ੂਰੀ
ਹਾਲਾਂਕਿ ਡੇਲਾਇਟ ਦੇ ਆਡਿਟਰ ਦੇ ਕੰਮ ਤੋਂ ਅਸਤੀਫਾ ਦੇਣ ਤੋਂ ਬਾਅਦ ਅਡਾਨੀ ਗਰੁੱਪ ਨੇ ‘ਐੱਮਐੱਸਕੇਏ ਐਂਡ ਐਸੋਸੀਏਟਸ’ ਨੂੰ ਅਡਾਨੀ ਪੋਰਟ ਦਾ ਨਵਾਂ ਆਡਿਟਰ ਨਿਯੁਕਤ ਕਰ ਦਿੱਤਾ ਹੈ। ਮੁੜ ਵੀ ਅਜਿਹਾ ਕੀ ਹੋਇਆ ਕਿ 2017 ਤੋਂ ਆਡਿਟਿੰਗ ਦਾ ਕੰਮ ਸੰਭਾਲ ਰਹੀ ਡੇਲਾਇਟ ਨੇ ਅਚਾਨਕ ਆਡਿਟਿੰਗ ਦਾ ਕੰਮ ਛੱਡ ਦਿੱਤਾ, ਜਦੋਂਕਿ 2022 ’ਚ ਹੀ ਡੇਲਾਇਟ ਨੂੰ 5 ਸਾਲ ਦਾ ਐਕਸਟੈਂਸ਼ਨ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ , ਮਹਿੰਗਾਈ ’ਤੇ ਇੰਝ ਕਾਬੂ ਪਾਏਗੀ ਸਰਕਾਰ
ਮੈਨੇਜਮੈਂਟ ਅਤੇ ਡੇਲਾਇਟ ’ਚ ਮਤਭੇਦ
ਹਾਲ ਹੀ ’ਚ ਡੇਲਾਇਟ ਨੇ ਅਡਾਨੀ ਪੋਰਟ ਦੇ ਉਨ੍ਹਾਂ 3 ਟਰਾਂਜ਼ੈਕਸ਼ਨਜ਼ ਨੂੰ ਲੈ ਕੇ ਚਿੰਤਾ ਜਤਾਈ ਸੀ, ਜਿਨ੍ਹਾਂ ਦੀ ਚਰਚਾ ਹਿੰਡਨਬਰਗ ਰਿਸਰਚ ਦੀ ਰਿਪੋਰਟ ’ਚ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਡੇਲਾਇਟ ਗਰੁੱਪ ਅਡਾਨੀ ਗਰੁੱਪ ਦੀਆਂ ਹੋਰ ਕੰਪਨੀਆਂ ਦੇ ਖਾਤੇ ਤੱਕ ਵੀ ਪਹੁੰਚ ਚਾਹੁੰਦਾ ਸੀ, ਤਾਂਕਿ ਢੰਗ ਨਾਲ ਆਡਿਟ ਕੀਤਾ ਜਾ ਸਕੇ। ਇਸ ਨੂੰ ਲੈ ਕੇ ਕੰਪਨੀ ਦੀ ਮੈਨੇਜਮੈਂਟ ਅਤੇ ਡੇਲਾਇਟ ’ਚ ਮੱਤਭੇਦ ਹੋ ਗਏ ਅਤੇ ਡੇਲਾਇਟ ਨੇ ਵਿਦਾਈ ਲੈਣ ਦਾ ਮਨ ਬਣਾ ਲਿਆ।
ਅਡਾਨੀ ਪੋਰਟ ਦੀ ਨਵੀਂ ਆਡਿਟਰ ਫਰਮ ‘ਐੱਮਐੱਸਕੇਏ ਐਂਡ ਐਸੋਸੀਏਟਸ’ ਅਸਲ ’ਚ ਬੀ. ਡੀ. ਓ. ਇੰਟਰਨੈਸ਼ਨਲ ਦੀ ਇਕ ਸੁਤੰਤਰ ਇਕਾਈ ਹੈ। ਇਹ ਦੁਨੀਆ ਦੀਆਂ ਟਾਪ-6 ਆਡਿਟ ਫਰਮ ’ਚੋਂ ਇਕ ਹੈ। ਅਡਾਨੀ ਪੋਰਟ ਵੱਲੋਂ ਵੀ ਡੇਲਾਇਟ ਦੇ ਅਸਤੀਫੇ ਦੀ ਜਾਣਕਾਰੀ ਕਨਫਰਮ ਕਰ ਦਿੱਤੀ ਗਈ ਹੈ।
ਅਡਾਨੀ ਪੋਰਟ ਨੇ ਹਾਲ ਹੀ ’ਚ ਅਪ੍ਰੈਲ-ਜੂਨ ਤਿਮਾਹੀ ਦੇ ਨਤੀਜੇ ਐਲਾਨ ਕੀਤੇ ਹਨ। ਇਸ ’ਚ ਕੰਪਨੀ ਦਾ ਪ੍ਰਾਫਿਟ 80 ਫੀਸਦੀ ਉਛਲ ਕੇ 2,119.38 ਕਰੋਡ਼ ਰੁਪਏ ’ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਅਡਾਨੀ ਗਰੁੱਪ ਦਾ ਸ਼ੇਅਰ 2.25 ਰੁਪਏ ਦੀ ਗਿਰਾਵਟ ਨਾਲ 800.65 ਰੁਪਏ ’ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ : ਕਰਜ਼ਾ ਲੈਣ ਵਾਲਿਆਂ ਲਈ ਝਟਕਾ, ਜਨਤਕ ਖੇਤਰ ਦੇ ਕਈ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8