ਦਿੱਲੀ, ਮੁੰਬਈ ''ਚ ਮਕਾਨ ਦੀਆਂ ਕੀਮਤਾਂ ਮੌਜੂਦਾ ਪੱਧਰ ''ਤੇ ਬਣੀਆਂ ਰਹਿਣਗੀਆਂ

10/24/2019 11:36:07 AM

ਮੁੰਬਈ—ਦਿੱਲੀ-ਐੱਨ.ਸੀ.ਆਰ. ਅਤੇ ਮੁੰਬਈ 'ਚ ਕਮਜ਼ੋਰ ਮੰਗ ਦੇ ਕਾਰਨ ਮਕਾਨਾਂ ਦੀ ਕੀਮਤ ਪਹਿਲਾਂ ਹੀ 20-30 ਫੀਸਦੀ ਡਿੱਗ ਚੁੱਕੀ ਹੈ। ਇਸ ਦੇ ਹੋਰ ਹੇਠਾਂ ਜਾਣ ਦੀ ਸੰਭਾਵਨਾ ਨਹੀਂ ਹੈ। ਰੀਅਲ ਅਸਟੇਟ ਨਾਲ ਜੁੜੀ ਸਲਾਹ ਮਸ਼ਾਵਰਾ ਦੇਣ ਵਾਲੀ ਫਰਮ ਸੀ.ਬੀ.ਆਰ.ਈ. ਨੇ ਬੁੱਧਵਾਰ ਨੂੰ ਇਹ ਗੱਲ ਕਹੀ।
ਕੰਪਨੀ ਨੇ ਕਿਹਾ ਕਿ ਕਮਜ਼ੋਰ ਉਪਭੋਕਤਾ ਧਾਰਨ ਅਤੇ ਉੱਚੀਆਂ ਕੀਮਤਾਂ ਨਾਲ ਦਿੱਲੀ-ਐੱਨ.ਸੀ.ਆਰ. ਅਤੇ ਮੁੰਬਈ ਦੇ ਪ੍ਰਾਪਰਟੀ ਬਾਜ਼ਾਰ 'ਚ ਸੁਸਤੀ ਆਈ। ਇਸ ਦੀ ਵਜ੍ਹਾ ਨਾਲ ਇਨ੍ਹਾਂ ਸ਼ਹਿਰਾਂ 'ਚ ਕੀਮਤਾਂ 'ਚ 20-30 ਫੀਸਦੀ ਦੀ ਗਿਰਾਵਟ ਆਈ ਹੈ। ਹੁਣ ਇਸ 'ਚ ਹੋਰ ਕਮੀ ਆਉਣ ਦੀ ਉਮੀਦ ਨਹੀਂ ਹੈ। ਸੀ.ਬੀ.ਆਰ.ਈ. ਨੇ ਕਿਹਾ ਕਿ ਸਰਕਾਰ ਵਲੋਂ ਕੀਤੇ ਗਏ ਉਪਾਵਾਂ ਨਾਲ ਸਸਤੀ ਰਿਹਾਇਸ਼ ਸ਼੍ਰੇਣੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਇਲਾਵਾ ਦਫਤਰ/ਵਪਾਰਕ ਸ਼੍ਰੇਣੀ 'ਚ ਵੀ ਤੇਜ਼ੀ ਹੈ।


Aarti dhillon

Content Editor

Related News