ਸਰਕਾਰ ''ਤੇ ਖਰਚ ਦਾ ਬੋਝ, ਕੋਲ ਇੰਡੀਆ ਦੀਆਂ 54 ਯੋਜਨਾਵਾਂ ''ਚ ਹੋਈ ਦੇਰੀ
Wednesday, Sep 09, 2020 - 09:37 PM (IST)
ਨਵੀਂ ਦਿੱਲੀ- ਸਰਕਾਰੀ ਕੰਪਨੀ ਕੋਲ ਇੰਡੀਆ ਦੀਆਂ 54 ਖਾਨ ਯੋਜਨਾਵਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦਾ ਮੁੱਖ ਕਾਰਨ ਵਾਤਾਵਰਣ ਮਨਜ਼ੂਰੀਆਂ ਵਿਚ ਦੇਰੀ ਤੇ ਮੁੜ ਵਸੇਵਾ ਸਬੰਧੀ ਮੁੱਦੇ ਹਨ।
ਇਹ ਇਸ ਕਾਰਨ ਮਹੱਤਵਪੂਰਣ ਹੋ ਜਾਂਦਾ ਹੈ ਕਿ ਕੋਲ ਇੰਡੀਆ 2023-24 ਤੱਕ ਸਾਲਾਨਾ ਇਕ ਅਰਬ ਟਨ ਉਤਪਾਦਨ ਦਾ ਪੱਧਰ ਹਾਸਲ ਕਰਨ ਲਈ ਟੀਚਾ ਬਣਾ ਕੇ ਚੱਲ ਰਹੀ ਹੈ।
ਕੰਪਨੀ ਨੇ ਇਕ ਹਾਲੀਆ ਰਿਪੋਰਟ ਵਿਚ ਕਿਹਾ ਕਿ 20 ਕਰੋੜ ਅਤੇ ਉਸ ਤੋਂ ਵੱਧ ਦੀ ਲਾਗਤ ਵਾਲੀਆਂ 123 ਕੋਲਾ ਯੋਜਨਾਵਾਂ ਕੰਮ ਦੇ ਵੱਖ-ਵੱਖ ਪੜਾਅ 'ਤੇ ਹਨ, ਜਿਨ੍ਹਾਂ ਵਿਚੋਂ 69 ਯੋਜਨਾਵਾਂ ਨਿਰਧਾਰਤ ਸਮੇਂ 'ਤੇ ਹਨ ਅਤੇ 54 ਦੇਰੀ ਨਾਲ ਚੱਲ ਰਹੀਆਂ ਹਨ। ਕੰਪਨੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦੇਰੀ ਦਾ ਕਾਰਨ ਜੰਗਲਾਤ ਵਿਭਾਗ ਵਲੋਂ ਮਨਜ਼ੂਰੀ ਪ੍ਰਾਪਤ ਕਰਨ ਵਿਚ ਦੇਰੀ ਅਤੇ ਜ਼ਮੀਨ 'ਤੇ ਕਬਜ਼ਾ, ਮੁੜ ਵਸੇਵਾਂ ਤੇ ਇਸ ਨਾਲ ਜੁੜੇ ਮੁੱਦੇ ਹਨ। ਵਿੱਤੀ ਸਾਲ ਦੌਰਾਨ 855.52 ਕਰੋੜ ਰੁਪਏ ਦੀਆਂ ਗੈਰ-ਖਾਨ ਯੋਜਨਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ।