Amazon ਦੇ CEO ਜੈਫ ਬੇਜੋਸ ਖਿਲਾਫ ਮਾਣਹਾਣੀ ਦਾ ਕੇਸ ਦਾਇਰ, ਲੱਗੇ ਗੰਭੀਰ ਦੋਸ਼

02/03/2020 12:49:10 PM

ਬਿਜ਼ਨੈੱਸ ਡੈਸਕ — ਐਮਾਜ਼ੋਨ ਦੇ ਬਾਨੀ ਅਤੇ CEO ਜੈਫ ਬੇਜੋਸ(Jeff Bezos) ਇਕ ਨਵੀਂ ਮੁਸੀਬਤ ਵਿਚ ਫੱਸ ਗਏ ਹਨ। ਦਰਅਸਲ ਬੇਜੋਸ ਦੀ ਗਰਲਫ੍ਰੈਂਡ ਲਾਰੇਨ ਸਾਂਚੇ ਦੇ ਭਰਾ ਨੇ ਉਨ੍ਹਾਂ ਦੇ ਖਿਲਾਫ ਮਾਣਹਾਣੀ ਦਾ ਮੁਕੱਦਮਾ ਦਾਇਰ ਕੀਤਾ ਹੈ। ਲਾਰੇਨ ਸਾਂਚੇਜ ਦੇ ਭਰਾ ਮਾਈਕਲ ਸਾਂਚੇਜ ਦਾ ਦੋਸ਼ ਹੈ ਕਿ ਬੇਜੋਸ ਨੇ ਉਨ੍ਹਾਂ ਦੀ ਇੱਜ਼ਤ/ਗੌਰਵ ਨੂੰ ਠੇਸ ਪਹੁੰਚਾਈ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਦਰਅਸਲ ਪਿਛਲੇ ਸਾਲ ਜਨਵਰੀ 'ਚ 'The National Enquirer| ਅਤੇ ਉਨ੍ਹਾਂ ਦੀ ਗਰਲਫ੍ਰੈਂਡ(ਫਾਕਸ ਨਿਊਜ਼ ਦੀ ਸਾਬਕਾ ਐਂਕਰ ਲਾਰੇਨ ਸਾਂਚੇਜ) ਵਿਚਕਾਰ ਹੋਈ ਗੱਲਬਾਤ ਨੂੰ ਪਬਲਿਸ਼ ਕਰ ਦਿੱਤਾ ਗਿਆ ਸੀ। ਇਸ 'ਤੇ ਬੇਜੋਸ ਨੇ ਲਾਰੇਨ ਦੇ ਭਰਾ ਮਾਈਕਲ ਸਾਂਚੇਜ 'ਤੇ ਫੋਟੋ ਅਤੇ ਮੈਸੇਜ ਅਖਬਾਰ ਨੂੰ ਵੇਚਣ ਦਾ ਦੋਸ਼ ਲਗਾਇਆ ਸੀ। ਇੰਨਾ ਹੀ ਨਹੀਂ ਪਿਛਲੇ ਹਫਤੇ ਬੇਜੋਸ ਦੇ ਫੋਨ ਟੈਪਿੰਗ ਸਕੈਂਡਲ 'ਚ 'ਵਾਲ ਸਟ੍ਰੀਟ ਜਨਰਲ' ਨੇ ਵੀ ਆਪਣੀ ਰਿਪੋਰਟ ਵਿਚ ਮਾਇਕਲ ਸਾਂਚੇਜ ਦੀ ਭੂਮਿਕਾ ਨੂੰ ਉਜਾਗਰ ਕੀਤਾ ਸੀ। ਹੁਣ ਮਾਈਕਲ ਨੇ ਇਸ ਨੂੰ ਗਲਤ ਦੋਸ਼ ਦੱਸਦੇ ਹੋਏ ਬੇਜੋਸ ਦੇ ਖਿਲਾਫ ਮਾਣਹਾਣੀ ਦਾ ਮੁਕੱਦਮਾ ਦਾਇਰ ਕੀਤਾ ਹੈ। 

PunjabKesari

ਅਦਾਲਤ 'ਚ ਦਿੱਤੀ ਅਰਜ਼ੀ 'ਚ ਮਾਈਕਲ ਨੇ ਕਿਹਾ ਕਿ ਬੇਜੋਸ ਦੇ ਦੋਸ਼ਾਂ ਦੇ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਰਿਹਾਇਸ਼ 'ਤੇ ਗੁਆਂਢੀਆਂ ਦੇ ਸਾਹਮਣੇ FBI ਨੇ ਛਾਪੇਮਾਰੀ ਕੀਤੀ ਹੈ। ਹਾਲਾਂਕਿ FBI ਦੀ ਜਾਂਚ 'ਚ ਵੀ ਇਸ ਗੱਲ ਦੇ ਸਬੂਤ ਮਿਲੇ ਸਨ ਕਿ ਲਾਰੇਨ ਨੇ ਖੁਦ ਆਪਣੇ ਭਰਾ ਮਾਈਕਲ ਨੂੰ ਫੋਟੋ ਅਤੇ ਮੈਸੇਜ ਦਿੱਤੇ ਸਨ ਜਿਨ੍ਹਾਂ ਨੂੰ ਮਾਈਕਲ ਨੇ ਨੈਸ਼ਨਲ ਇਨਕੁਆਇਰ ਨੂੰ ਵੇਚ ਦਿੱਤਾ। ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੇਫ ਬੇਜੋਸ ਨੇ ਪਿਛਲੇ ਸਾਲ ਆਪਣੀ ਪਤਨੀ ਮੈਕੇਂਜੀ ਤੋਂ ਤਲਾਕ ਲਿਆ ਸੀ, ਜਿਸ ਨੂੰ ਇਤਿਹਾਸ ਦਾ ਸਭ ਤੋਂ ਮਹਿੰਗਾ ਤਲਾਕ ਸਮਝੌਤਾ ਦੱਸਿਆ ਗਿਆ।


Related News