ਅਮਰੀਕੀ ਬਾਜ਼ਾਰਾਂ ''ਚ ਗਿਰਾਵਟ, ਨਿਕੇੱਈ 1% ਫਿਸਲਿਆ

Monday, Jul 24, 2017 - 10:30 AM (IST)

ਅਮਰੀਕੀ ਬਾਜ਼ਾਰਾਂ ''ਚ ਗਿਰਾਵਟ, ਨਿਕੇੱਈ 1% ਫਿਸਲਿਆ

ਨਵੀਂ ਦਿੱਲੀ—ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਅਮਰੀਕੀ ਬਾਜ਼ਾਰਾਂ 'ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ। ਜਾਪਾਨ ਦਾ ਬਾਜ਼ਾਰ ਨਿਕੇੱਈ 191 ਅੰਕ ਭਾਵ 1 ਫੀਸਦੀ ਦੀ ਗਿਰਾਵਟ ਨਾਲ 19,909 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੈਂਗ ਸਪਾਟ ਹੋ ਕੇ 26,720 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਐੱਮ.ਜੀ.ਐਕਸ. ਨਿਫਟੀ 18 ਅੰਕ ਭਾਵ 0.2 ਫੀਸਦੀ ਡਿੱਗ ਕੇ 9,895 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.15 ਫੀਸਦੀ ਤੱਕ ਡਿੱਗਿਆ ਹੈ, ਜਦਕਿ ਸਟ੍ਰੇਟਸ ਟਾਈਮਜ਼ ਦੇ ਕਰੀਬ 0.5 ਫੀਸਦੀ ਦੀ ਗਿਰਾਵਟ ਆਈ ਹੈ। ਤਾਈਵਾਨ ਇੰਡੈਕਸ 0.2 ਫੀਸਦੀ ਡਿੱਗ ਕੇ 10,420 ਦੇ ਹੇਠਾਂ ਫਿਸਲ ਗਿਆ ਹੈ। ਸ਼ੰਘਾਈ ਕੰਪੋਜਿਟ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ।


Related News