ਭਾਰਤ ਦੇ ਸੇਵਾ ਖੇਤਰ ਦੀ ਵਿਕਾਸ ਦਰ ’ਚ ਜੁਲਾਈ ’ਚ ਮਾਮੂਲੀ ਗਿਰਾਵਟ

Tuesday, Aug 06, 2024 - 12:55 PM (IST)

ਭਾਰਤ ਦੇ ਸੇਵਾ ਖੇਤਰ ਦੀ ਵਿਕਾਸ ਦਰ ’ਚ ਜੁਲਾਈ ’ਚ ਮਾਮੂਲੀ ਗਿਰਾਵਟ

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਸੇਵਾ ਖੇਤਰ ਦੀ ਵਿਕਾਸ ਦਰ ਜੂਨ ਦੇ ਮੁਕਾਬਲੇ ਜੁਲਾਈ ’ਚ ਥੋੜ੍ਹੀ ਜਿਹੀ ਮੱਠੀ ਰਹੀ। ਇਹ ਜਾਣਕਾਰੀ ਇਕ ਮਹੀਨਾਵਾਰ ਸਰਵੇਖਣ ’ਚ ਦਿੱਤੀ ਗਈ ਹੈ। ਮੌਸਮੀ ਤੌਰ ’ਤੇ ਵਿਵਸਥਿਤ ਐੱਚ. ਐੱਸ. ਬੀ. ਸੀ. ਇੰਡੀਆ ਭਾਰਤ ਸੇਵਾ ਪੀ. ਐੱਮ. ਆਈ. ਕਾਰੋਬਾਰੀ ਗਤੀਵਿਧੀ ਸੂਚਕ ਅੰਕ ਜੁਲਾਈ ’ਚ 60.3 ’ਤੇ ਰਿਹਾ, ਜਦੋਂ ਕਿ ਜੂਨ ਵਿਚ ਇਹ 60.5 ਸੀ। ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ਉੱਪਰ ਦੇ ਸਕੋਰ ਦਾ ਮਤਲਬ ਹੈ ਗਤੀਵਿਧੀਆਂ ’ਚ ਵਾਧਾ ਅਤੇ 50 ਤੋਂ ਘੱਟ ਸਕੋਰ ਦਾ ਮਤਲਬ ਦਬਾਅ ਹੁੰਦਾ ਹੈ।

ਐੱਚ. ਐੱਸ. ਬੀ. ਸੀ. ਦੇ ਮੁੱਖ ਅਰਥ ਸ਼ਾਸਤਰੀ (ਭਾਰਤ) ਪ੍ਰਾਂਜੁਲ ਭੰਡਾਰੀ ਨੇ ਕਿਹਾ,“ਸੇਵਾ ਖੇਤਰ ਦੀ ਗਤੀਵਿਧੀ ਜੁਲਾਈ ’ਚ ਥੋੜ੍ਹੀ ਹੌਲੀ ਰਫ਼ਤਾਰ ਨਾਲ ਵਧੀ, ਨਵੇਂ ਕਾਰੋਬਾਰ ’ਚ ਹੋਰ ਵਾਧਾ ਹੋਇਆ, ਜੋ ਮੁੱਖ ਤੌਰ ’ਤੇ ਘਰੇਲੂ ਮੰਗ ਤੋਂ ਪ੍ਰੇਰਿਤ ਰਹੀ। ਸੇਵਾ ਕੰਪਨੀਆਂ ਆਉਣ ਵਾਲੇ ਸਾਲ ਲਈ ਆਸ਼ਾਵਾਦੀ ਹਨ।’ ਸਤੰਬਰ 2014 ’ਚ ਸਰਵੇਖਣ ਦੀ ਸ਼ੁਰੂਆਤ ਤੋਂ ਬਾਅਦ ਦੁਨੀਆ ਭਰ ’ਚ ਭਾਰਤੀ ਸੇਵਾਵਾਂ ਦੀ ਵਧਦੀ ਮੰਗ ਦੇ ਕਾਰਨ ਇਹ ਨਵੇਂ ਨਿਰਯਾਤ ਕੰਟਰੈਕਟਸ ’ਚ ਤੀਜਾ ਸਭ ਤੋਂ ਤੇਜ਼ ਵਾਧਾ ਹੋਇਆ ਹੈ। ਨਿਰਯਾਤ ਠੇਕਿਆਂ ਦੀ ਮੁੱਖ ਮੰਗ ਆਸਟਰੀਆ, ਬ੍ਰਾਜ਼ੀਲ, ਚੀਨ, ਜਾਪਾਨ, ਸਿੰਗਾਪੁਰ, ਨੀਦਰਲੈਂਡ ਅਤੇ ਅਮਰੀਕਾ ਤੋਂ ਰਹੀ।


author

Harinder Kaur

Content Editor

Related News