ਖ਼ੁਸ਼ਖ਼ਬਰੀ! FASTag ਨੂੰ ਲੈ ਕੇ ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ

Thursday, Dec 31, 2020 - 06:00 PM (IST)

ਖ਼ੁਸ਼ਖ਼ਬਰੀ! FASTag ਨੂੰ ਲੈ ਕੇ ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ

ਨਵੀਂ ਦਿੱਲੀ- ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਰੋਡ ਟਰਾਂਸਪੋਰਟ ਮੰਤਰਾਲਾ ਨੇ ਰਾਸ਼ਟਰੀ ਰਾਜਮਾਰਗਾਂ 'ਤੇ ਫਾਸਟੈਗ ਜ਼ਰੀਏ 100 ਫ਼ੀਸਦੀ ਟੋਲ ਇਕੱਤਰ ਕਰਨ ਦੀ ਸਮਾਂ-ਸੀਮਾ ਵਧਾ ਕੇ 15 ਫਰਵਰੀ, 2021 ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਟੋਲ ਟੈਕਸ ਦਾ ਭੁਗਤਾਨ ਨਕਦ ਵਿਚ ਸਵੀਕਾਰ ਕਰਨ ਦੀ ਵਿਵਸਥਾ 1 ਜਨਵਰੀ, 2021 ਤੋਂ ਖ਼ਤਮ ਕਰਨ ਦਾ ਐਲਾਨ ਕੀਤਾ ਸੀ।

ਸਾਰੇ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ 'ਤੇ ਹੁਣ 16 ਫਰਵਰੀ, 2021 ਤੋਂ ਪੂਰੀ ਤਰ੍ਹਾਂ ਫਾਸਟੈਗ ਜ਼ਰੀਏ ਟੋਲ ਇਕੱਤਰ ਕੀਤਾ ਜਾਵੇਗਾ।

ਮੌਜੂਦਾ ਸਮੇਂ ਕੁੱਲ ਟੋਲ ਭੁਗਤਾਨਾਂ ਵਿਚ ਫਾਸਟੈਗ ਜ਼ਰੀਏ ਹੋਣ ਵਾਲੇ ਲੈਣ-ਦੇਣ ਦੀ ਹਿੱਸੇਦਾਰੀ 75-80 ਫ਼ੀਸਦੀ ਹੈ। ਸਰਕਾਰ ਦਾ ਮਕਸਦ 100 ਫ਼ੀਸਦੀ ਭੁਗਤਾਨਾਂ ਨੂੰ ਇਲੈਕਟ੍ਰਾਨਿਕ ਰੂਪ ਵਿਚ ਕਰਨ ਦੀ ਹੈ, ਤਾਂ ਜੋ ਟੋਲ ਵਸੂਲੀ ਵਿਚ ਵੀ ਵਾਧਾ ਹੋਵੇ ਅਤੇ ਟੋਲ ਪਲਾਜ਼ਿਆਂ 'ਤੇ ਵਾਹਨਾਂ ਦੀ ਕਤਾਰ ਵੀ ਖ਼ਤਮ ਹੋਵੇ। ਹਰ ਗੱਡੀ 'ਤੇ ਫਾਸਟੈਗ ਲੱਗਾ ਹੋਣ ਨਾਲ ਟੋਲ ਪਲਾਜ਼ਿਆਂ 'ਤੇ ਕੋਈ ਕਤਾਰ ਨਹੀਂ ਲੱਗੇਗੀ। ਇਸ ਨਾਲ ਵਾਹਨਾਂ ਦੇ ਤੇਲ ਵਿਚ ਵੀ ਬਚਤ ਹੋਵੇਗੀ।

ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਟੀਕੇ ਦਾ ਇੰਤਜ਼ਾਰ ਹੋਵੇਗਾ ਖ਼ਤਮ, ਸ਼ੁੱਕਰਵਾਰ ਮਿਲ ਸਕਦੀ ਹੈ ਹਰੀ ਝੰਡੀ

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੂੰ ਲਿਖੇ ਇਕ ਪੱਤਰ ਵਿਚ ਮੰਤਰਾਲਾ ਨੇ ਕਿਹਾ ਹੈ ਕਿ 15 ਫਰਵਰੀ ਤੋਂ 100 ਫ਼ੀਸਦੀ ਨਕਦ ਰਹਿਤ ਟੋਲ ਵਸੂਲੀ ਦੀਆਂ ਜ਼ਰੂਰਤਾਂ ਦੇ ਯਤਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਟੋਲ ਪਲਾਜ਼ਿਆਂ 'ਤੇ ਨਕਦ ਲੈਣ-ਦੇਣ ਨੂੰ ਬੰਦ ਕਰਨ ਲਈ ਇਕ ਲੇਨ ਨੂੰ ਛੱਡ ਕੇ ਸਾਰੀਆਂ ਲੇਨਾਂ ਨੂੰ ਫਾਸਟੈਗ ਲੇਨ ਬਣਾਇਆ ਗਿਆ ਹੈ ਅਤੇ ਕੋਈ ਵੀ ਵਾਹਨ FASTag ਤੋਂ ਬਿਨਾਂ ਇਨ੍ਹਾਂ ਲੇਨਾਂ ਵਿਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਆਮ ਟੋਲ ਫ਼ੀਸ ਤੋਂ ਦੁਗਣਾ ਭੁਗਤਾਨ ਕਰਨਾ ਪੈਂਦਾ ਹੈ। ਹੁਣ 16 ਫਰਵਰੀ, 2021 ਤੋਂ ਹਾਈਵੇ 'ਤੇ ਟੋਲ ਪਲਾਜ਼ਾਂ ਵਿਚੋਂ ਲੰਘਣ ਵਾਲੀ ਹਰ ਗੱਡੀ ਲਈ ਫਾਸਟੈਗ ਲਾਜ਼ਮੀ ਹੋਵੇਗਾ, ਨਕਦ ਵਿਚ ਲੈਣ-ਦੇਣ ਦੀ ਵਿਵਸਥਾ ਬੰਦ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਕਿਸਾਨਾਂ ਦੇ ਹਿੱਤ ਲਈ ਸਰਕਾਰ ਨੇ ਬਰਾਮਦ 'ਤੇ ਹਟਾਈ ਪਾਬੰਦੀ, ਗੰਢੇ ਮਹਿੰਗੇ ਹੋਣੇ ਸ਼ੁਰੂ

► FASTag ਨੂੰ ਲੈ ਕੇ ਕੀ ਹੈ ਤੁਹਾਡਾ ਤਜਰਬਾ, ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News