ਦੂਜੀ ਤਿਮਾਹੀ ''ਚ ਡੀ-ਮਾਰਟ ਦੀ ਕਮਾਈ ਵਧ ਕੇ 35.75 ਫ਼ੀਸਦੀ ''ਤੇ ਪਹੁੰਚੀ
Thursday, Oct 06, 2022 - 12:57 PM (IST)

ਨਵੀਂ ਦਿੱਲੀ : ਰਿਟੇਲ ਚੇਨ ਡੀ-ਮਾਰਟ ਦੀ ਮਲਕੀਅਤ ਵਾਲੀ ਐਵੇਨਿਊ ਸੁਪਰਮਾਰਟਸ ਲਿਮਟਿਡ ਕੰਪਨੀ ਦੀ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਸਟੈਂਡਅਲੋਨ ਆਧਾਰ 'ਤੇ ਸੰਚਾਲਨ ਆਮਦਨ 35.75 ਫੀਸਦੀ ਵਧ ਕੇ 10,384.66 ਕਰੋੜ ਰੁਪਏ ਰਹੀ ਹੈ। ਇਸ ਦੀ ਸੂਚਨਾ ਕੰਪਨੀ ਨੇ ਸਟਾਕ ਐਕਸਚੇਂਜ ਦਿੱਤੀ ਅਤੇ ਕਿਹਾ ਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਉਸ ਦੀ ਸੰਚਾਲਨ ਆਮਦਨ 7649.64 ਕਰੋੜ ਰੁਪਏ ਸੀ। ਕੰਪਨੀ ਨੇ ਕਿਹਾ 30 ਸਤੰਬਰ 2022 ਨੂੰ ਖ਼ਤਮ ਹੋਈ ਤਿਮਾਹੀ ਲਈ ਸੰਚਾਲਨ ਆਮਦਨ ਸਟੈਂਡਅਲੋਨ ਆਧਾਰ 'ਤੇ ਵਧ ਕੇ 10,384.66 ਕਰੋੜ ਰੁਪਏ ਹੋ ਗਈ।
ਡੀ-ਮਾਰਟ ਸਤੰਬਰ ਦੇ ਅੰਤ ਤੱਕ ਦੇਸ਼ ਭਰ ਵਿੱਚ 302 ਸਟੋਰ ਚਲਾ ਰਿਹਾ ਸੀ। ਐਵੇਨਿਊ ਸੁਪਰਮਾਰਟਸ ਨੇ ਜੁਲਾਈ-ਸਤੰਬਰ ਤਿਮਾਹੀ 'ਚ 5,218.15 ਕਰੋੜ ਰੁਪਏ ਦਾ ਸਟੈਂਡਅਲੋਨ ਮਾਲੀਆ ਦਰਜ ਕੀਤਾ ਹੈ। ਇਹ ਮਹਾਂਮਾਰੀ ਤੋਂ ਪਹਿਲਾਂ ਜੁਲਾਈ-ਸਤੰਬਰ ਤਿਮਾਹੀ ਵਿੱਚ ਇਸ ਦੀ ਆਮਦਨ 5,949 ਕਰੋੜ ਰੁਪਏ ਸੀ।