ਸਿਰਫ਼ 30 ਦਿਨ 'ਚ 5ਜੀ ਨੈੱਟਵਰਕ 'ਤੇ ਗਾਹਕਾਂ ਦਾ ਅੰਕੜਾ 10 ਲੱਖ ਦੇ ਪਾਰ ਹੋਇਆ: ਏਅਰਟੈੱਲ

11/02/2022 5:16:23 PM

ਨਵੀਂ ਦਿੱਲੀ- ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਬੁੱਧਵਾਰ ਨੂੰ ਕਿਹਾ ਕਿ 5ਜੀ ਸੇਵਾ ਦੀ ਵਪਾਰਕ ਸ਼ੁਰੂਆਤ ਦੇ  30 ਦਿਨਾਂ ਦੇ ਅੰਦਰ ਇਸ ਨੈੱਟਵਰਕ 'ਤੇ ਉਸ ਦੇ ਗਾਹਕਾਂ ਦੀ ਗਿਣਤੀ 10 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਨੈੱਟਵਰਕ ਨਿਰਮਾਣ ਹੁਣ ਵੀ ਜਾਰੀ ਹੈ। ਏਅਰਟੈੱਲ ਨੇ 5ਜੀ ਸੇਵਾਵਾਂ ਦੀ ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ, ਹੈਦਰਾਬਾਦ, ਸਿਲੀਗੁੜੀ, ਨਾਗਪੁਰ ਅਤੇ ਵਾਰਾਣਸੀ ਵਿੱਚ ਚਰਣਬੰਧ ਤਰੀਕੇ ਨਾਲ ਸ਼ੁਰੂਆਤ ਕੀਤੀ ਸੀ। ਕੰਪਨੀ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਵਿੱਚ 5ਜੀ ਸੇਵਾ ਚਰਣਬੰਧ ਤਰੀਕੇ ਨਾਲ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਨੈੱਟਵਰਕ ਦਾ ਨਿਰਮਾਣ ਅਜੇ ਚੱਲ ਹੀ ਰਿਹਾ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤੀ ਏਅਰਟੈੱਲ ਅੱਜ ਘੋਸ਼ਣਾ ਕਰਦੀ ਹੈ ਕਿ ਅਸੀਂ ਆਪਣੇ ਨੈੱਟਵਰਕ 'ਤੇ 10 ਲੱਖ 5ਜੀ ਉਪਭੋਗਤਾਵਾਂ ਦਾ ਅੰਕੜਾ ਪਾਰ ਕਰ ਲਿਆ ਹੈ।" ਕੰਪਨੀ ਨੇ ਇਹ ਪੜਾਅ ਸੇਵਾਵਾਂ ਵਪਾਰਕ ਤੌਰ 'ਤੇ ਸ਼ੁਰੂ ਹੋਣ ਦੇ 30 ਦਿਨ ਦੇ ਅੰਦਰ ਅਤੇ ਅਜਿਹੇ ਸਮੇਂ ਹਾਸਲ ਕੀਤੀਆਂ ਜਦੋਂ ਨੈੱਟਵਰਕ ਦਾ ਨਿਰਮਾਣ ਜਾਰੀ ਹੈ।” ਭਾਰਤੀ ਏਅਰਟੈੱਲ ਦੇ ਮੁਖ ਤਕਨੀਕੀ ਅਧਿਕਾਰੀ ਰਣਦੀਪ ਸੈਖੋਂ ਨੇ ਕਿਹਾ ਕਿ ਅਜੇ ਤਾਂ ਸ਼ੁਰੂਆਤ ਹੈ ਅਤੇ ਉਪਭੋਗਤਾਵਾਂ ਦੀ ਪ੍ਰਤੀਕਿਰਿਆ ਕਾਫ਼ੀ ਉਤਸ਼ਾਹਜਨਕ ਹੈ।
ਉਨ੍ਹਾਂ ਨੇ ਦੱਸਿਆ ਕਿ “ਸਾਡਾ ਨੈੱਟਵਰਕ ਨਿਰਮਾਣ ਪ੍ਰਤੀਦਿਨ ਹੋ ਰਿਹਾ ਹੈ। ਕੁਝ ਅਪਵਾਦਾਂ ਨੂੰ ਛੱਡ ਕੇ ਸਾਰੇ 5G ਡਿਵਾਈਸ ਏਅਰਟੈੱਲ 5G ਪਲੱਸ ਨੈੱਟਵਰਕ 'ਤੇ ਕੰਮ ਕਰਨ 'ਚ ਹੁਣ ਸਮਰੱਥ ਹਨ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਡਿਵਾਈਸਾਂ ਇਸ ਨੈੱਟਵਰਕ 'ਤੇ ਵੀ ਕੰਮ ਕਰਨ ਲੱਗਣਗੀਆਂ। ਸੈਖੋਂ ਨੇ ਕਿਹਾ ਕਿ ਪੂਰੇ ਦੇਸ਼ ਨੂੰ ਜੋੜਣ ਦੇ ਆਦੇਸ਼ ਦੇ ਨਾਲ ਅਸੀਂ ਨੈੱਟਵਰਕ ਦਾ ਵਿਸਤਾਰ ਜਾਰੀ ਰੱਖਾਂਗੇ। 


Aarti dhillon

Content Editor

Related News