ਕ੍ਰਿਪਟੋਕਰੰਸੀ ਡੀਲਰ Wazirx ਲੰਬੇ ਸਮੇਂ ਤੋਂ ਕਰ ਰਿਹਾ ਸੀ GST ਚੋਰੀ , ਵਿਭਾਗ ਨੇ ਵਸੂਲੀ ਰਕਮ

Friday, Dec 31, 2021 - 06:13 PM (IST)

ਕ੍ਰਿਪਟੋਕਰੰਸੀ ਡੀਲਰ Wazirx ਲੰਬੇ ਸਮੇਂ ਤੋਂ ਕਰ ਰਿਹਾ ਸੀ GST ਚੋਰੀ , ਵਿਭਾਗ ਨੇ ਵਸੂਲੀ ਰਕਮ

ਨਵੀਂ ਦਿੱਲੀ : ਜੀਐਸਟੀ ਦੇ ਮੁੰਬਈ ਪੂਰਬੀ ਕਮਿਸ਼ਨਰੇਟ ਨੇ ਵਜ਼ੀਰੈਕਸ ਐਕਸਚੇਂਜ ਦੁਆਰਾ ਕਰੋੜਾਂ ਦੀ ਲੰਬੇ ਸਮੇਂ ਤੋਂ ਟੈਕਸ ਚੋਰੀ ਦਾ ਖੁਲਾਸਾ ਕਰਦੇ ਹੋਏ ਵਿਆਜ ਅਤੇ ਜੁਰਮਾਨਾ ਲਗਾਇਆ ਹੈ, ਜੋ ਕ੍ਰਿਪਟੋਕਰੰਸੀ ਵਿੱਚ ਲੈਣ-ਦੇਣ ਕਰਦਾ ਹੈ। ਇਸ ਚੋਰੀ ਦਾ ਖੁਲਾਸਾ ਵਿਭਾਗ ਨੇ ਵੀਰਵਾਰ ਨੂੰ ਕੀਤਾ। ਜੀਐਸਟੀ ਕਮਿਸ਼ਨਰੇਟ ਦੇ ਅਨੁਸਾਰ, ਵਜ਼ੀਰ ਐਕਸ ਨੇ 40.5 ਕਰੋੜ ਦਾ ਜੀਐਸਟੀ ਬਚਾਇਆ ਸੀ। ਇਸ ਮਾਮਲੇ ਵਿੱਚ ਉਸ ਤੋਂ ਜੁਰਮਾਨੇ ਅਤੇ ਵਿਆਜ ਵਜੋਂ 49.2 ਕਰੋੜ ਰੁਪਏ ਵਸੂਲ ਕੀਤੇ ਗਏ ਹਨ।

ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਜਨਮਨੀ ਲੈਬਜ਼ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਵਜ਼ੀਰ ਐਕਸ ਦੇ ਕ੍ਰਿਪਟੋਕਰੰਸੀ ਦਾ ਕੰਮ ਦੇਖਦੀ ਹੈ। ਵਜ਼ੀਰ ਇੱਕ ਸੇਸ਼ੇਲਸ-ਅਧਾਰਤ ਬਾਇਨੈਂਸ ਇਨਵੈਸਟਮੈਂਟ ਕੰਪਨੀ ਹੈ ਜੋ X ਪਲੇਟਫਾਰਮ ਅਤੇ WRX ਸਿੱਕਿਆਂ ਦੀ ਮਾਲਕ ਹੈ। ਕ੍ਰਿਪਟੋਕਰੰਸੀ ਵਿੱਚ ਵਪਾਰ ਭਾਰਤੀ ਮੁਦਰਾ ਅਤੇ WRX ਸਿੱਕਿਆਂ ਰਾਹੀਂ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਬੈਂਕ ਖ਼ਾਤਾਧਾਰਕਾਂ ਲਈ ਰਾਹਤ ਦੀ ਖ਼ਬਰ , RBI ਨੇ ਵਧਾਈ KYC ਦੀ ਸਮਾਂ ਹੱਦ

ਜੀਐਸਟੀ ਕਮਿਸ਼ਨਰੇਟ ਅਨੁਸਾਰ ਕੰਪਨੀ ਨੇ ਕ੍ਰਿਪਟੋਕਰੰਸੀ ਖਰੀਦਣ ਅਤੇ ਵੇਚਣ ਵਾਲਿਆਂ ਤੋਂ ਵੀ ਕਮਿਸ਼ਨ ਲਿਆ। ਭਾਰਤੀ ਮੁਦਰਾ ਵਿੱਚ, ਇਹ ਕਮਿਸ਼ਨ ਕੁੱਲ ਲੈਣ-ਦੇਣ ਦਾ 0.2 ਪ੍ਰਤੀਸ਼ਤ ਸੀ। ਇਸ 'ਤੇ ਵੀ ਜੀ.ਐੱਸ.ਟੀ. ਲਈ ਗਈ ਜਦੋਂ ਕਿ ਕ੍ਰਿਪਟੋਕਰੰਸੀ ਵੇਚਣ ਵਾਲਿਆਂ ਤੋਂ ਕੰਪਨੀ ਨੇ 0.1 ਪ੍ਰਤੀਸ਼ਤ ਕਮਿਸ਼ਨ ਵਸੂਲਿਆ ਪਰ ਜੀਐਸਟੀ ਨਹੀਂ ਲਗਾਇਆ। WRX ਸਿੱਕਿਆਂ ਰਾਹੀਂ ਲੈਣ-ਦੇਣ ਕਰਨ ਵਾਲਿਆਂ ਤੋਂ ਵੀ ਜੀਐਸਟੀ ਇਕੱਠਾ ਕੀਤਾ ਗਿਆ ਸੀ। ਜਾਂਚ ਤੋਂ ਬਾਅਦ ਕੰਪਨੀ ਨੇ 29 ਅਤੇ 30 ਦਸੰਬਰ ਨੂੰ ਸੂਚਿਤ ਕੀਤਾ ਕਿ ਜੀਐਸਟੀ ਅਤੇ ਜੁਰਮਾਨਾ ਅਦਾ ਕੀਤਾ ਜਾ ਰਿਹਾ ਹੈ। ਇਹ ਸਾਰਾ ਟੈਕਸ ਮਾਰਚ 2020 ਤੋਂ ਨਵੰਬਰ 2021 ਤੱਕ ਦਾ ਹੈ।

ਇਹ ਵੀ ਪੜ੍ਹੋ : Year Ender 2021: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ, ਸਰਕਾਰ ਨੂੰ ਲੈਣਾ ਪਿਆ ਇਹ ਫ਼ੈਸਲਾ

ਜੀਐਸਟੀ ਕਮਿਸ਼ਨਰੇਟ ਅਨੁਸਾਰ ਵਜ਼ੀਰ ਐਕਸ ਤੋਂ ਜੀਐਸਟੀ ਵਜੋਂ 405103412 ਰੁਪਏ, ਵਿਆਜ ਵਜੋਂ 25934207 ਰੁਪਏ ਅਤੇ ਜੁਰਮਾਨੇ ਵਜੋਂ 60765512 ਰੁਪਏ ਵਸੂਲੇ ਗਏ ਹਨ। ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਦੱਸ ਦੇਈਏ ਕਿ ਪੀਐਮ ਮੋਦੀ ਨੇ ਵੀ ਕ੍ਰਿਪਟੋਕਰੰਸੀ ਦੇ ਲੈਣ-ਦੇਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਮੋਦੀ ਨੇ ਕਿਹਾ ਸੀ ਕਿ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਸ 'ਚ ਲੈਣ-ਦੇਣ ਨਾਲ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੀ ਸਰਕਾਰ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਕ੍ਰਿਪਟੋਕਰੰਸੀ ਦੇ ਨਿਯਮ 'ਤੇ ਬਿੱਲ ਵੀ ਲਿਆਉਣ ਵਾਲੀ ਸੀ ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ, ਇਹ ਸਾਬਤ ਹੋ ਗਿਆ ਹੈ ਕਿ ਵਜੀਰ ਐਕਸ ਨੇ ਟੈਕਸ ਚੋਰੀ ਕਰਕੇ ਕਰੋੜਾਂ ਰੁਪਿਆ ਇਕੱਠਾ ਕਰ ਲਿਆ ਸੀ।

ਇਹ ਵੀ ਪੜ੍ਹੋ : ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, GST ਰਿਟਰਨ ਭਰਨ ਦੀ ਸਮਾਂ ਸੀਮਾ ਦੋ ਮਹੀਨੇ ਵਧਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ  ਸਾਂਝੇ ਕਰੋ।


author

Harinder Kaur

Content Editor

Related News