ਡੇਲਾਇਟ ਨੇ ਕੀਤੀ ਆਗਾਮੀ ਬਜਟ ’ਚ MSME ਬਰਾਮਦ ਨੂੰ ਉਤਸ਼ਾਹ ਦੇਣ ਲਈ ਕਰਜ਼ਾ ਵਿਸਥਾਰ ਦੀ ਸਿਫਾਰਿਸ਼
Saturday, Jan 17, 2026 - 03:56 PM (IST)
ਬਿਜ਼ਨੈੱਸ ਡੈਸਕ - ਵਿੱਤੀ ਸਲਾਹਕਾਰ ਕੰਪਨੀ ਡੇਲਾਇਟ ਇੰਡੀਆ ਨੇ ਵਿੱਤੀ ਸਾਲ 2026-27 ਦੇ ਬਜਟ ’ਚ ਐੱਮ. ਐੱਸ. ਐੱਮ. ਈ. ਬਰਾਮਦ ਨੂੰ ਸਮਰਥਨ ਦੇਣ ਲਈ ਬਰਾਮਦ ਕਰਜ਼ਾ ਅਤੇ ਰਿਆਇਤੀ ਫੰਡਿੰਗ ਵਧਾਉਣ ਦਾ ਸੁਝਾਅ ਦਿੱਤਾ ਹੈ। ਕੰਪਨੀ ਅਨੁਸਾਰ ਇਸ ਨਾਲ ਵਪਾਰਕ ਸਥਿਰਤਾ ਮਜ਼ਬੂਤ ਹੋਵੇਗੀ ਅਤੇ ਬਾਹਰੀ ਆਰਥਿਕ ਕਮਜ਼ੋਰੀਆਂ ਨੂੰ ਘੱਟ ਕਰਨ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਡੇਲਾਇਟ ਨੇ ਕਿਹਾ ਕਿ ਭਾਰਤ ਦੀ ਕੁੱਲ ਬਰਾਮਦ ’ਚ ਐੱਮ. ਐੱਸ. ਐੱਮ. ਈ. ਦੀ ਹਿੱਸੇਦਾਰੀ ਲੱਗਭਗ 46 ਫੀਸਦੀ ਹੈ ਅਤੇ ਖੇਤੀਬਾੜੀ ਤੋਂ ਬਾਅਦ ਇਹ ਸਭ ਤੋਂ ਵੱਡਾ ਰੋਜ਼ਗਾਰ ਪ੍ਰਦਾਤਾ ਖੇਤਰ ਹੈ। ਵਿੱਤੀ ਅਤੇ ਪਾਲਣਾ ਦਬਾਅ ’ਚ ਕਮੀ ਨਾਲ ਇਹ ਅਦਾਰੇ ਗਲੋਬਲ ਅਸਥਿਰਤਾ ਦਾ ਬਿਹਤਰ ਸਾਹਮਣਾ ਕਰ ਸਕਣਗੇ।
ਰੋਜ਼ਗਾਰ ਅਤੇ ਸਮਾਵੇਸ਼ੀ ਵਿਕਾਸ ਨੂੰ ਮਿਲੇਗਾ ਸਮਰਥਨ
ਕੰਪਨੀ ਅਨੁਸਾਰ ਐੱਮ. ਐੱਸ. ਐੱਮ. ਈ. ਨੂੰ ਸ਼ਕਤੀਸ਼ਾਲੀ ਬਣਾਉਣ ਨਾਲ ਰੋਜ਼ਗਾਰ ਸੁਰੱਖਿਅਤ ਹੋਣਗੇ, ਪੇਂਡੂ ਆਮਦਨ ਵਧੇਗੀ ਅਤੇ ਭਾਰਤ ਦੇ ਗਲੋਬਲ ਉਤਪਾਦਨ ਕੇਂਦਰ ਬਣਨ ਦੀ ਇੱਛਾ ਨੂੰ ਬਲ ਮਿਲੇਗਾ।
ਇਹ ਵੀ ਪੜ੍ਹੋ : ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ
ਡੇਲਾਇਟ ਨੇ ਐੱਮ. ਐੱਸ. ਐੱਮ. ਈ. ਦੀ ਮੁਕਾਬਲੇਬਾਜ਼ੀ ਵਧਾਉਣ ਲਈ ਵਿਆਪਕ ਸਿਖਲਾਈ ਅਤੇ ਡਿਜੀਟਲ ਪ੍ਰਕਿਰਿਆਵਾਂ ਜ਼ਰੀਏ ਪਾਲਣਾ ਦਾ ਬੋਝ ਘੱਟ ਕਰਨ ਦੀ ਸਿਫਾਰਿਸ਼ ਕੀਤੀ ਹੈ। ਤਿਆਰ ਕੱਪੜੇ, ਰਤਨ ਅਤੇ ਗਹਿਣਾ ਅਤੇ ਚਮੜੇ ਵਰਗੇ ਖੇਤਰਾਂ ਲਈ ਵਿਸ਼ੇਸ਼ ਬਰਾਮਦ ਉਤਸ਼ਾਹਜਨਕ ਲਾਭ ਜਾਂ ਵਧੀ ਹੋਈ ਡਿਊਟੀ ਛੋਟ ਦੇਣ ਦਾ ਵੀ ਸੁਝਾਅ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ
ਗਲੋਬਲ ਸੁਰੱਖਿਆਵਾਦ ਨਾਲ ਵਧਦੀਆਂ ਚੁਣੌਤੀਆਂ
ਡੇਲਾਇਟ ਦੀ ਅਰਥਸ਼ਾਸਤਰੀ ਰੁਮਕੀ ਮਜੂਮਦਾਰ ਨੇ ਕਿਹਾ ਕਿ ਵਧਦੇ ਗਲੋਬਲ ਸੁਰੱਖਿਆਵਾਦੀ ਕਦਮਾਂ ਨਾਲ ਐੱਮ. ਐੱਸ. ਐੱਮ. ਈ. ਅਤੇ ਰੋਜ਼ਗਾਰ ’ਤੇ ਵਿਆਪਕ ਅਸਰ ਪੈ ਸਕਦਾ ਹੈ। ਕੰਪਨੀ ਨੇ ਮਹੱਤਵਪੂਰਨ ਖਣਿਜਾਂ ਦੀ ਸੁਰੱਖਿਆ ਅਤੇ ਬਦਲਵੀਂ ਊਰਜਾ ਸਪਲਾਈ ਯਕੀਨੀ ਬਣਾਉਣ ਲਈ ਇਕ ਸਮਰਪਿਤ ਫੰਡ ਦੇ ਅਲਾਟਮੈਂਟ ਦਾ ਵੀ ਪ੍ਰਸਤਾਵ ਰੱਖਿਆ ਹੈ।
ਇਹ ਵੀ ਪੜ੍ਹੋ : ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
