ਖੰਡ ਉਤਪਾਦਨ ’ਚ 7.32 ਫੀਸਦੀ ਵਾਧਾ, ਨੀਤੀਗਤ ਰਾਹਤ ਦੀ ਮੰਗ ਤੇਜ਼

Friday, May 01, 2026 - 12:09 AM (IST)

ਖੰਡ ਉਤਪਾਦਨ ’ਚ 7.32 ਫੀਸਦੀ ਵਾਧਾ, ਨੀਤੀਗਤ ਰਾਹਤ ਦੀ ਮੰਗ ਤੇਜ਼

ਨਵੀਂ ਦਿੱਲੀ, (ਭਾਸ਼ਾ)- ਭਾਰਤ ’ਚ 2025-26 ਦੇ ਚਾਲੂ ਮੰਡੀਕਰਨ ਸੈਸ਼ਨ ’ਚ ਖੰਡ ਉਤਪਾਦਨ ’ਚ 7.32 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਦਯੋਗ ਸੰਗਠਨ ਭਾਰਤੀ ਖੰਡ ਅਤੇ ਜੈਵ-ਊਰਜਾ ਨਿਰਮਾਤਾ ਸੰਘ (ਇਸਮਾ) ਦੇ ਅਨੁਸਾਰ 30 ਅਪ੍ਰੈਲ ਤੱਕ ਉਤਪਾਦਨ ਵਧ ਕੇ 2.752 ਕਰੋੜ ਟਨ ਹੋ ਗਿਆ, ਜੋ ਪਿਛਲੇ ਸਾਲ ਇਸੇ ਮਿਆਦ ’ਚ 2.564 ਕਰੋੜ ਟਨ ਸੀ।

ਸੂਬਾ ਪੱਧਰੀ ਅੰਕੜੇ ਅਨੁਸਾਰ ਮਹਾਰਾਸ਼ਟਰ ਦਾ ਉਤਪਾਦਨ 80.9 ਲੱਖ ਟਨ ਤੋਂ ਵਧ ਕੇ 99.2 ਲੱਖ ਟਨ ਅਤੇ ਕਰਨਾਟਕ ਦਾ 40.4 ਲੱਖ ਟਨ ਤੋਂ 48 ਲੱਖ ਟਨ ਹੋ ਗਿਆ। ਹਾਲਾਂਕਿ ਉੱਤਰ ਪ੍ਰਦੇਸ਼ ’ਚ ਉਤਪਾਦਨ ਘਟ ਕੇ 89.6 ਲੱਖ ਟਨ ਰਹਿ ਗਿਆ।

ਇਸਮਾ ਨੇ 2025-26 ਸੈਸ਼ਨ ਲਈ ਐਥਨੌਲ ਡਾਇਵਰਜ਼ਨ ਤੋਂ ਬਾਅਦ ਕੁੱਲ ਉਤਪਾਦਨ 2.93 ਕਰੋੜ ਟਨ ਰਹਿਣ ਦਾ ਅਨੁਮਾਨ ਪ੍ਰਗਟਾਇਆ ਹੈ। ਪਿੜਾਈ ਸੈਸ਼ਨ ਲੱਗਭਗ ਸਮਾਪਤ ਹੋ ਚੁੱਕਾ ਹੈ ਅਤੇ ਸਿਰਫ਼ ਕੁਝ ਮਿੱਲਾਂ ਹੀ ਚਾਲੂ ਹਨ। ਉਦਯੋਗ ਨੇ ਵਧਦੀ ਲਾਗਤ ਅਤੇ ਘੱਟ ਪ੍ਰਾਪਤੀਆਂ ਕਾਰਨ ਨਕਦੀ ਦਬਾਅ ਦਾ ਹਵਾਲਾ ਦਿੰਦੇ ਹੋਏ ਖੰਡ ਦੇ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) ’ਚ ਸੁਧਾਰ ਦੀ ਮੰਗ ਕੀਤੀ ਹੈ। ਨਾਲ ਹੀ ਐਥਨੌਲ ਮਿਸ਼ਰਣ ਟੀਚੇ ਨੂੰ ਵਧਾਉਣ, ‘ਫਲੈਕਸ-ਫਿਊਲ’ ਵਾਹਨਾਂ ਨੂੰ ਉਤਸ਼ਾਹਿਤ ਕਰਨ ਅਤੇ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਉਣ ਦੀ ਵੀ ਅਪੀਲ ਕੀਤੀ ਗਈ ਹੈ।


author

Rakesh

Content Editor

Related News