ਮੱਛਰਾਂ ਤੋਂ ਬਚਾਅ ਲਈ ਹਰ ਸਾਲ 3,350 ਕਰੋੜ ਰੁਪਏ ਖਰਚ ਕਰ ਰਹੇ ਭਾਰਤੀ, 2033 ਤੱਕ ਵਧ ਸਕਦਾ ਹੈ ਅੰਕੜਾ

Saturday, Apr 25, 2026 - 12:30 PM (IST)

ਮੱਛਰਾਂ ਤੋਂ ਬਚਾਅ ਲਈ ਹਰ ਸਾਲ 3,350 ਕਰੋੜ ਰੁਪਏ ਖਰਚ ਕਰ ਰਹੇ ਭਾਰਤੀ, 2033 ਤੱਕ ਵਧ ਸਕਦਾ ਹੈ ਅੰਕੜਾ

ਬਿਜ਼ਨੈੱਸ ਡੈਸਕ - ਮੱਛਰਾਂ ਦੀ ਦਹਿਸ਼ਤ ਇਸ ਮੌਸਮ ’ਚ ਕਾਫ਼ੀ ਦੇਖਣ ਨੂੰ ਮਿਲਦੀ ਹੈ। ਸ਼ਾਮ ਦੇ ਸਮੇਂ ਬਾਹਰ ਨਿਕਲਦਿਆਂ ਹੀ ਮੱਛਰਾਂ ਦੇ ਕੱਟਣ ਨਾਲ ਹਰ ਕੋਈ ਪ੍ਰੇਸ਼ਾਨ ਹੋ ਜਾਂਦਾ ਹੈ। ਅਜਿਹੇ ’ਚ ਲੋਕ ਬਾਜ਼ਾਰਾਂ ’ਚ ਮੱਛਰਾਂ ਤੋਂ ਬਚਾਅ ਦੇ ਉਪਾਅ ਲੱਭਦੇ ਰਹਿੰਦੇ ਹਨ।

ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

ਦਰਅਸਲ, ਹਾਲ ਹੀ ’ਚ ਆਈ ਗ੍ਰੈਂਡ ਵਿਊ ਰਿਸਰਚ ਐਂਡ ਹੌਰੀਜ਼ਨ ਡਾਟਾ ਬੁੱਕ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਲੋਕ ਮੱਛਰਾਂ ਨੂੰ ਭਜਾਉਣ ਵਾਲੇ ਉਤਪਾਦ ਖਰੀਦਣ ’ਚ ਕਰੋੜਾਂ ਰੁਪਏ ਖਰਚ ਕਰ ਰਹੇ ਹਨ। ਸਾਲ 2026 ਦੀ ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ’ਚ ਮੱਛਰਾਂ ਨੂੰ ਭਜਾਉਣ ਵਾਲੇ ਉਤਪਾਦਾਂ ਦਾ ਬਾਜ਼ਾਰ ਸਾਲ 2025 ’ਚ ਲੱਗਭਗ 402.3 ਮਿਲੀਅਨ ਡਾਲਰ ਭਾਵ ਭਾਰਤੀ ਕਰੰਸੀ ਦੇ ਹਿਸਾਬ ਨਾਲ ਲੱਗਭਗ 3,350 ਕਰੋੜ ਰੁਪਏ ਸੀ। ਇਹ ਵਾਕਈ ’ਚ ਹੈਰਾਨ ਕਰਨ ਵਾਲੇ ਅੰਕੜੇ ਹਨ।

ਇਹ ਵੀ ਪੜ੍ਹੋ :  ਪ੍ਰਾਈਵੇਟ ਮੁਲਾਜ਼ਮਾਂ ਦੀ ਬੇਸਿਕ ਸੈਲਰੀ 'ਚ ਵੱਡਾ ਬਦਲਾਅ ਲਾਗੂ, ਜਾਣੋ ਕਿੰਨੀ ਘਟੇਗੀ ਤੁਹਾਡੀ 'ਇਨ-ਹੈਂਡ' ਸੈਲਰੀ

2033 ਤੱਕ ਵਧ ਸਕਦਾ ਹੈ ਅੰਕੜਾ

ਇਸੇ ਰਿਪੋਰਟ ’ਚ ਆਉਣ ਵਾਲੇ ਸਮੇਂ ਨੂੰ ਲੈ ਕੇ ਵੀ ਅੰਦਾਜ਼ੇ ਲਾਏ ਗਏ ਹਨ। ਰਿਪੋਰਟ ’ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਸਾਲ 2033 ਤੱਕ ਇਹ ਅੰਕੜਾ 6,300 ਕਰੋੜ ਰੁਪਏ (755 ਮਿਲੀਅਨ ਡਾਲਰ) ਤੱਕ ਪਹੁੰਚ ਸਕਦਾ ਹੈ। ਸਾਲ 2026 ਤੋਂ 2033 ਤੱਕ ਇਸ ਦੇ ਬਾਜ਼ਾਰ ’ਚ ਲੱਗਭਗ 8 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਹ ਕਰੋੜਾਂ ਰੁਪਏ ਭਾਰਤੀ ਸਿੱਧੇ ਆਪਣੇ ਅਤੇ ਪਰਿਵਾਰ ਦੀ ਸੁਰੱਖਿਆ ਲਈ ਖਰਚ ਕਰ ਰਹੇ ਹਨ।

ਇਹ ਵੀ ਪੜ੍ਹੋ :  ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ

ਦੱਸ ਦੇਈਏ ਕਿ ਮੱਛਰਾਂ ਦੇ ਕੱਟਣ ਨਾਲ ਡੇਂਗੂ, ਮਲੇਰੀਆ, ਜ਼ਿਕਾ ਵਾਇਰਸ, ਚਿਕਨਗੁਨੀਆ ਅਤੇ ਜਾਪਾਨੀ ਐਨਸੇਫਲਾਈਟਿਸ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ, ਜਿਨ੍ਹਾਂ ਤੋਂ ਬਚਾਅ ਲਈ ਹੀ ਲੋਕ ਇਨ੍ਹਾਂ ਰਿਪੈਲੈਂਟਸ ਪ੍ਰੋਡਕਟਸ ਨੂੰ ਖਰੀਦਦੇ ਹਨ। ਇਸ ਤੋਂ ਇਲਾਵਾ ਲੋਕ ਇਸ ਤੋਂ ਬਚਾਅ ਲਈ ਮੱਛਰਦਾਨੀ ਦੀ ਵੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ :  RBI ਦੇ ਨਵੇਂ ਨਿਯਮ : ਡਿਜੀਟਲ ਪੇਮੈਂਟ ਸਿਸਟਮ 'ਚ ਹੋਇਆ ਵੱਡਾ ਬਦਲਾਅ, ਮਿਲਣਗੀਆਂ ਇਹ ਸਹੂਲਤਾਂ
 

‘ਘਰੇਲੂ ਕੀਟਨਾਸ਼ਕਾਂ ’ਤੇ ਜੀ. ਐੱਸ. ਟੀ. ਘਟਾ ਕੇ 5 ਫੀਸਦੀ ਕਰਨ ’ਤੇ ਵਿਚਾਰ ਕਰੇ ਕੌਂਸਲ’

ਮੱਛਰਾਂ ਅਤੇ ਕੀੜੇ-ਮਕੌੜਿਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਨਾਲ ਲੜਨ ਅਤੇ ਰੋਕਥਾਮ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਜੀ. ਐੱਸ. ਟੀ. ਕੌਂਸਲ ਨੂੰ ਘਰੇਲੂ ਕੀਟਨਾਸ਼ਕਾਂ ’ਤੇ ਲੱਗਣ ਵਾਲੇ ਟੈਕਸ ਨੂੰ ਮੌਜੂਦਾ 18 ਤੋਂ ਘਟਾ ਕੇ 5 ਫੀਸਦੀ ਕਰਨ ’ਤੇ ਵਿਚਾਰ ਕਰਨਾ ਚਾਹੀਦਾ ਹੈ। ਈ. ਵਾਈ.-ਐੱਚ. ਆਈ. ਸੀ. ਏ. ਨੇ ਇਕ ਰਿਪੋਰਟ ’ਚ ਇਹ ਗੱਲ ਕਹੀ।

ਇਹ ਵੀ ਪੜ੍ਹੋ :   ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ

ਰਿਪੋਰਟ ਅਨੁਸਾਰ ਲਿਕੁਇਡ ਵੇਪੋਰਾਈਜ਼ਰ, ਕੋਆਇਲ ਅਤੇ ਐਰੋਸੋਲ ਵਰਗੇ ਘਰੇਲੂ ਕੀਟਨਾਸ਼ਕ ਭਾਰਤ ਦੇ ਰੋਕਥਾਮ ਵਾਲੇ ਸਿਹਤ ਸੰਭਾਲ ਈਕੋਸਿਸਟਮ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਵਿਸ਼ੇਸ਼ ਤੌਰ ’ਤੇ ਘਰੇਲੂ ਪੱਧਰ ’ਤੇ, ਜਿੱਥੇ ਇਨ੍ਹਾਂ ਬੀਮਾਰੀਆਂ ਤੋਂ ਸੁਰੱਖਿਆ ਅਜੇ ਵੀ ਅਧੂਰੀ ਹੈ। ਈ. ਵਾਈ. ਅਤੇ ਹੋਮ ਇਨਸੈਕਟ ਕੰਟਰੋਲ ਐਸੋਸੀਏਸ਼ਨ (ਐੱਚ. ਆਈ. ਸੀ. ਏ.) ਦੀ ਇਸ ਸਾਂਝੀ ਰਿਪੋਰਟ ’ਚ ਇਸ ਗੱਲ ਦੀ ਪੜਤਾਲ ਕੀਤੀ ਗਈ ਹੈ ਕਿ ਮੌਜੂਦਾ 18 ਫੀਸਦੀ ਦੀ ਜੀ. ਐੱਸ. ਟੀ. ਦਰ ਇਨ੍ਹਾਂ ਉਤਪਾਦਾਂ ਦੀ ਪਹੁੰਚ ਅਤੇ ਵਰਤੋਂ ਨੂੰ ਖਾਸ ਕਰ ਕੇ ਸੰਵੇਦਨਸ਼ੀਲ ਅਤੇ ਉੱਚ ਜੋਖਮ ਵਾਲੀ ਆਬਾਦੀ ਵਿਚ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ।

ਇਹ ਵੀ ਪੜ੍ਹੋ :    ਚੁੱਪ-ਚੁਪੀਤੇ ਚਾਂਦੀ ਖ਼ਰੀਦ ਰਿਹਾ ਇਹ ਦੇਸ਼, ਮੰਗਵਾਈ 836 ਟਨ ਚਾਂਦੀ, ਤੋੜੇ ਪਿਛਲੇ 10 ਸਾਲਾਂ ਦੇ ਰਿਕਾਰਡ

ਰਿਪੋਰਟ ’ਚ ਇਨ੍ਹਾਂ ਉਤਪਾਦਾਂ ’ਤੇ ਟੈਕਸ ਨੂੰ ਹੋਰ ਜ਼ਰੂਰੀ ਸਫਾਈ ਅਤੇ ਸਿਹਤ-ਸੁਰੱਖਿਆ ਉਤਪਾਦਾਂ ਦੀ ਤਰਜ਼ ’ਤੇ 5 ਫੀਸਦੀ ਕਰਨ ਦਾ ਤਰਕ ਦਿੱਤਾ ਗਿਆ ਹੈ। ਈ. ਵਾਈ. ਇੰਡੀਆ ਦੇ ਪਾਰਟਨਰ ਬਿਪਿਨ ਸਪਰਾ ਨੇ ਕਿਹਾ, ‘‘ਜੀ. ਐੱਸ. ਟੀ. 2.0 ਸੁਧਾਰਾਂ ਤਹਿਤ ਕਈ ਸਿਹਤ ਆਧਾਰਿਤ ਐੱਫ. ਐੱਮ. ਸੀ. ਜੀ. ਅਤੇ ਦਵਾਈਆਂ ਨੂੰ ਘੱਟ ਟੈਕਸ ਵਾਲੇ ਸਲੈਬ ’ਚ ਰੱਖਿਆ ਗਿਆ ਹੈ। ਅਜਿਹੇ ’ਚ ਘਰੇਲੂ ਕੀਟਨਾਸ਼ਕਾਂ ’ਤੇ ਮੌਜੂਦਾ ਟੈਕਸ ਜਨਤਕ ਸਿਹਤ ’ਤੇ ਉਨ੍ਹਾਂ ਦੇ ਮਹੱਤਵ ਦੇ ਅਨੁਕੂਲ ਨਹੀਂ ਵਿਖਾਈ ਦਿੰਦਾ।’’ ਐੱਚ. ਆਈ. ਸੀ. ਏ. ਦੇ ਨਿਰਦੇਸ਼ਕ ਜਯੰਤ ਦੇਸ਼ਪਾਂਡੇ ਨੇ ਕਿਹਾ ਕਿ ਘਰੇਲੂ ਕੀਟਨਾਸ਼ਕਾਂ ਦੀ ਜੀ. ਐੱਸ. ਟੀ. ਦਰ ਨੂੰ 5 ਫੀਸਦੀ ਤੱਕ ਤਰਕਸੰਗਤ ਬਣਾਉਣ ਨਾਲ ਘਟੀਆ ਉਤਪਾਦਾਂ ਦੇ ਪ੍ਰਸਾਰ ’ਤੇ ਰੋਕ ਲੱਗੇਗੀ ਅਤੇ ਖੇਤਰ ਦੇ ਰਸਮੀਕਰਨ ਨੂੰ ਉਤਸ਼ਾਹ ਮਿਲੇਗਾ।

ਇਹ ਵੀ ਪੜ੍ਹੋਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News