ਤੁਸੀਂ ਵੀ ਕਰਦੇ ਹੋ Credit Card ਦਾ ਇਸਤੇਮਾਲ ਤਾਂ ਪੜੋ ਇਹ ਖਬਰ. ਮਿਲ ਸਕਦਾ ਟੈਕਸ ਨੋਟਿਸ
Sunday, Apr 26, 2026 - 11:11 AM (IST)
ਨਵੀਂ ਦਿੱਲੀ : ਜੇਕਰ ਤੁਸੀਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਨਾ ਸਿਰਫ ਛੋਟੇ-ਮੋਟੇ ਖਰਚੇ, ਜਦਕਿ ਵੱਡੀਆਂ ਪੇਮੇਂਟ ਉੱਤ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ । ਤੁਸੀ ਇਨਕਮ ਟੈਕਸ ਡਿਪਾਰਟਮੈਂਟ ਦੀ ਰਡਾਰ ਉੱਤੇ ਆ ਸਕਦੇ ਹੋ, ਦਰਅਸਲ, ਇਨਕਮ ਟੈਕਸ ਵਿਭਾਗ ਹੁਣ ਹਾਈ ਵੈਲਯੂ ਟ੍ਰਾਜੈਕਸ਼ਨ ਉੱਤੇ ਪਹਿਲਾ ਤੋਂ ਜ਼ਿਆਦਾ ਨਜ਼ਰ ਰੱਖ ਰਿਹਾ ਹੈ । ਜਿਸ ਵਿੱਚ ਖਾਸਤੌਰ ਉੱਤੇ ਕ੍ਰੈਡਿਟ ਕਾਰਡ ਨਾਲ ਹੋਣ ਵਾਲੇ ਵੱਡੇ ਖਰਚਿਆਂ ਉੱਤੇ ਅਤੇ ਅਜਿਹੇ ਮਾਮਲਿਆਂ ਵਿੱਚ ਟੈਕਸ ਨੋਟਿਸ ਆਉਣ ਦਾ ਜੋਖਮ ਵਧ ਗਿਆ ਹੈ ।
ਕੋਲਕਾਤਾ ਤੇ ਲਖਨਊ ਦੀਆਂ ਟੀਮਾਂ ਅੱਜ ਹੋਣਗੀਆਂ ਆਹਮੋ-ਸਾਹਮਣੇ
ਕ੍ਰੈਡਿਟ ਕਾਰਡ ਨਾਲ ਕੀਤੇ ਗਏ ਖਰਚਿਆਂ ਉੱਤੇ ਟੈਕਸ ਨੋਟਿਸ ਆ ਸਕਦਾ ਹੈ, ਜੇਕਰ ਪੈਮੇਂਟ ਦਾ ਸਰੋਤ ਸਪੱਸ਼ਟ ਨਾ ਹੋਵੇ ਜਾ ਰਿਪੋਰਟ ਕੀਤੀ ਗਈ ਇਨਕਮ ਨਾਲ ਮੇਲ ਨਾ ਸਹੀਂ ਹੋਵੇ, ਇਸ ਲਈ ਇਸ ਨਾਲ ਸੰਬੰਧਿਤ ਡਾਕਿਊਮੈਂਟੇਸ਼ਨ ਜ਼ਰੂਰੀ ਹੈ,ਆਓ ਦੱਸਦੇ ਹਾਂ ਅਜਿਹੇ ਮਾਮਲੇ ਵਿੱਚ ਜੁਰਮਾਨਾ ਅਤੇ ਵਾਧੂ ਚਾਰਜ ਤੋਂ ਬਚਣ ਲਈ ਟੈਕਸਪੇਅਰਸ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ?
ਮੁੜ ਤੋਂ ਧੱਕ ਪਾਉਣ ਦੀ ਤਿਆਰੀ 'ਚ ਟਿੱਬਿਆਂ ਦਾ ਪੁੱਤ, ਕੁਝ ਮਿੰਟ 'ਚ ਰਿਲੀਜ਼ ਹੋ ਰਿਹਾ ਨਵੇਂ ਗੀਤ ਦਾ ਟੀਜ਼ਰ
ਗਲਤ ਜਾਣਕਾਰੀ ਪਵੇਗੀ ਭਾਰੀ
ਜ਼ਿਕਰਯੋਗ ਹੈ ਕਿ ਟੈਕਸ ਵਿਭਾਗ ਨੂੰ ਬੈਂਕਾਂ ਅਤੇ ਫਾਇਨੈਂਸ਼ੀਅਲ ਇੰਸਟੀਚਿਊਟ ਨਾਲ ਏਨੁਅਲ ਇੰਫਾਰਮੈਂਸ਼ਨ ਸਟੇਟਮੈਂਟ (AIS) ਅਤੇ ਸਟੇਟਮੈਂਟ ਆਫ ਫਾਇਨੈਂਸ਼ੀਅਲ ਟ੍ਰਾਂਜੈਕਸ਼ਨ (SFT) ਦੇ ਰਾਹੀ ਡਾਟਾ ਮਿਲਦਾ ਹੈ । ਇਸ ਵਿੱਚ ਇਹ ਜਾਣਕਾਰੀ ਸ਼ਾਮਲ ਹੁੰਦੀ ਹੈ ਕਿ ਤੁਸੀਂ ਸਾਲ ਭਰ ਵਿੱਚ ਕ੍ਰੈਡਿਟ ਕਾਰਡ ਤੋਂ ਕਿੰਨਾ ਖਰਚ ਕੀਤਾ ਹੈ, ਤਾਂ ਫਿਰ ਅਜਿਹੇ ਮਾਮਲੇ ਵਿੱਚ ਟੈਕਸ ਵਿਭਾਗ ਤੁਹਾਨੂੰ ਨੋਟਿਸ ਭੇਜ ਕੇ ਜਵਾਬ ਮੰਗ ਸਕਦਾ ਹੈ । ਇਹ ਇਸ ਗੱਲ ਉੱਤੇ ਫੋਕਸ ਕਰਦਾ ਹੈ ਕਿ ਅਸਪ੍ਸ਼ਟ ਫਾਈਲਿੰਗ ਅਤੇ ਪੇਮੇਂਟ ਰਿਕਾਰਡ ਕਿਸ ਤਰ੍ਹਾਂ ਹੁਣ ਟੈਕਸ ਵਿੱਚ ਭਾਰੀ ਵਾਧੇ ਦਾ ਕਾਰਨ ਬਣ ਸਕਦੀ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
